ਟੀਊਨੀਸ਼ੀਆ ਦੇ ਰਾਸ਼ਟਰਪਤੀ ਦੇ ਨਾਂ ਭੇਜੀ ਜ਼ਹਿਰ ਵਾਲੀ ਚਿੱਠੀ
Published : Jan 30, 2021, 12:30 am IST
Updated : Jan 30, 2021, 12:30 am IST
SHARE ARTICLE
image
image

ਟੀਊਨੀਸ਼ੀਆ ਦੇ ਰਾਸ਼ਟਰਪਤੀ ਦੇ ਨਾਂ ਭੇਜੀ ਜ਼ਹਿਰ ਵਾਲੀ ਚਿੱਠੀ

ਟੀਊਨਿਸ, 29 ਜਨਵਰੀ : ਟੀਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਇਕ ਚਿੱਠੀ ਰਾਹੀਂ ਜਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਚਿੱਠੀ ਉਨ੍ਹਾਂ ਦੇ ਨਾਂ ’ਤੇ ਆਈ ਸੀ ਅਤੇ ਉਨ੍ਹਾਂ ਦੀ ਜਿਸ ਸਹਾਇਕ ਨੇ ਇਹ ਚਿੱਠੀ ਖੋਲ੍ਹੀ ਉਹ ਬਿਮਾਰ ਪੈ ਗਈ। ਰਾਸ਼ਟਰਪਤੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 
ਬਿਆਨ ’ਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਇਕ ਅਣਪਛਾਤੇ ਵਿਅਕਤੀ ਵਲੋਂ ਚਿੱਠੀ ਪ੍ਰਾਪਤ ਹੋਈ ਜੋ ਰਾਸ਼ਟਰਪਤੀ ਸਈਦ ਦੇ ਨਾਂ ’ਤੇ ਸੀ। ਇਸ ਚਿੱਠੀ ਨੂੰ ਸਈਦ ਦੀ ਮੁੱਖ ਸਹਾਇਕ ਨਾਦੀਆ ਅਕਾਚਾ ਕੋਲ ਭੇਜਿਆ ਗਿਆ। ਇਸ ’ਚ ਦਸਿਆ ਗਿਆ, ‘‘ਚਿੱਠੀ ਖੋਲ੍ਹਣ ’ਤੇ ਨਾਦੀਆ ਨੇ ਦੇਖਿਆ ਕਿ ਉਸ ਵਿਚ ਕੁੱਝ ਵੀ ਨਹੀਂ ਲਿਖਿਆ ਹੋਇਆ ਸੀ। ਪਰ ਚਿੱਠੀ ਖੋਲ੍ਹਦੇ ਹੀ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਉਨ੍ਹਾਂ ਨੂੰ ਸਿਰ ਵਿਚ ਤੇਜ ਦਰਤ ਹੋਇਆ ਅਤੇ ਦਿਖਾਈ ਦੇਣਾ ਵੀ ਤਕਰੀਬਨ ਬੰਦ ਹੋ ਗਿਆ। ਕਮਰੇ ’ਚ ਮੌਜੂਦ ਇਕ ਹੋਰ ਅਧਿਕਾਰੀ ਨੂੰ ਵੀ ਸਿਹਤ ਸਬੰਧੀ ਕੁੱਝ ਪ੍ਰੇਸ਼ਾਨੀਆਂ ਮਹਿਸੂਸ ਹੋਈਆਂ।’’ ਬਿਆਨ ’ਚ ਦਸਿਆ ਗਿਆ ਕਿ ਨਾਦੀਆ ਨੂੰ ਫੌਜ ਨੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਚਿੱਠੀ ਨੂੰ ਜਾਂਚ ਲਈ ਭੇਜਿਆ ਗਿਆ ਹੈ। ਇਸ ’ਚ ਇਹ ਵੀ ਕਿਹਾ ਗਿਆ ਕਿ ਸਈਦ ਇਸ ਨਾਲ ਪ੍ਰਭਾਵਤ ਨਹੀਂ ਹੋਏ ਅਤੇ ਉਨ੍ਹਾਂ ਦੀ ਸਿਹਤ ਠੀਕ ਹੈ।    (ਪੀਟੀਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement