ਚਲਦੀ ਟ੍ਰੇਨ ਵਿਚ ਲੱਗੀ ਅੱਗ, ਸਾਰੇ ਯਾਤਰੀ ਸੁਰੱਖਿਅਤ
Published : Jan 30, 2022, 12:05 am IST
Updated : Jan 30, 2022, 12:06 am IST
SHARE ARTICLE
image
image

ਚਲਦੀ ਟ੍ਰੇਨ ਵਿਚ ਲੱਗੀ ਅੱਗ, ਸਾਰੇ ਯਾਤਰੀ ਸੁਰੱਖਿਅਤ

ਮੁੰਬਈ, 29 ਜਨਵਰੀ : ਗਾਂਧੀਧਾਮ ਪੁਰੀ ਐਕਸਪ੍ਰੈਸ ਵਿਚ ਅੱਜ ਭਿਆਨਕ ਅੱਗ ਲੱਗ ਗਈ। ਮਹਾਰਾਸ਼ਟਰ ਦੇ ਨੰਦੂਰਬਾਰ ਸਟੇਸ਼ਨ ਕੋਲ ਟਰੇਨ ਵਿਚ ਅੱਗ ਲੱਗੀ। ਸਵੇਰੇ 10.35 ਵਜੇ ਅੱਗ ਗਈ। ਫ਼ਾਇਰ ਬਿ੍ਰਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ। 
ਫ਼ਾਇਰ ਬਿ੍ਰਗੇਡ ਦੀ ਟੀਮ ਘਟਨਾ ਵਾਲੀ ਥਾਂ ’ਤੇ ਪੁੱਜੀ ਤੇ ਅੱਗ ਬੁਝਾਉਣ ਦੇ ਕੰਮ ਵਿਚ ਲੱਗ ਗਈ। ਰੇਲ ਮੰਤਰਾਲੇ ਮੁਤਾਬਕ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਅੱਗ ਲਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਅਚਾਨਕ ਲੱਗੀ ਅੱਗ ਕਾਰਨ ਯਾਤਰੀਆਂ ਵਿਚ ਦਹਿਸ਼ਤ ਹੈ। ਅੱਗ ਲਗਣ ਕਾਰਨ ਯਾਤਰੀ ਅਪਣੀ ਸੁਰੱਖਿਆ ਲਈ ਭੱਜ ਦੌੜ ਕਰਨ ਲੱਗੇ। ਤੇਜੀ ਨਾਲ ਭੜਕਦੀ ਹੋਈ ਅੱਗ ਅਤੇ ਧੂੰਏਂ ਨਾਲ ਯਾਤਰੀਆਂ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਹੋਣ ਲੱਗੀ। ਸਟੇਸ਼ਨ ਪਾਸ ਹੋਣ ਦੀ ਨਾਲ ਟਰੇਨ ਦੀ ਰਫ਼ਤਾਰ ਘੱਟ ਸੀ ਇਸ ਕਾਰਨ ਮੋਟਰਮੈਨ ਨੇ ਗੱਡੀ ਤੁਰਤ ਰੋਕ ਦਿਤੀ। ਮਿਲੀ ਜਾਣਕਾਰੀ ਮੁਤਾਬਕ ਪੇਂਟ੍ਰੀ ਕਾਰ ਅਤੇ ਇਕ ਏਸੀ ਬੋਗੀ ਵਿਚ ਇਹ ਅੱਗ ਲੱਗੀ ਤੇ ਜਾਨੀ ਨੁਕਸਾਨ ਹੋਣੋਂ ਬਚ ਗਿਆ।    (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement