
ਕੈਪਟਨ ਨੇ 7 ਤੇ ਸੰਯੁਕਤ ਮੋਰਚੇ ਨੇ 4 ਹੋਰ ਉਮੀਦਵਾਰ ਐਲਾਨੇ
ਚੰਡੀਗੜ੍ਹ, 29 ਜਨਵਰੀ (ਭੁੱਲਰ): ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਲੋਕ ਕਾਂਗਰਸ ਦੇ ਵਿਧਾਨ ਸਭਾ ਚੋਣਾਂ ਲਈ 7 ਅਤੇ ਸੰਯੁਕਤ ਕਿਸਾਨ ਮੋਰਚੇ ਨੇ 4 ਹੋਰ ਉਮੀਦਵਾਰ ਐਲਾਨੇ ਹਨ। ਕੈਪਟਨ ਵਲੋਂ ਐਲਾਨੇ 7 ਉਮੀਦਵਾਰਾਂ ਵਿਚ ਪੱਟੀ ਤੋਂ ਜਸਕਰਨ ਸੰਧੂ, ਨਕੋਦਰ ਤੋਂ ਸ਼ਾਮੀ ਕਲਿਆਣ, ਆਦਮਪੁਰ ਤੋਂ ਜਗਦੀਸ਼ ਜੱਸਲ, ਮਲੋਟ ਤੋਂ ਕਰਨਵੀਰ ਇੰਦੌਰਾ, ਕੋਟਕਪੂਰਾ ਤੋਂ ਦੁਰਗੇਸ਼ ਸ਼ਰਮਾ, ਬਠਿੰਡਾ ਦਿਹਾਤੀ ਤੋਂ ਸਵੇਰਾ ਸਿੰਘ, ਮਾਨਸਾ ਤੋਂ ਜੀਵਨ ਦਾਸ ਬਾਵਾ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੇ ਰਾਜਪੁਰਾ ਤੋਂ ਅਵਤਾਰ ਸਿੰਘ ਹਰਪਾਲਪੁਰ, ਅੰਮ੍ਰਿਤਸਰ ਕੇਂਦਰੀ ਤੋਂ ਕੰਵਲਜੀਤ ਸਿੰਘ ਨਾਮਧਾਰੀ, ਬਠਿੰਡਾ ਸ਼ਹਿਰੀ ਤੋਂ ਹਾਰਮਿਲਾਪ ਗਰੇਵਾਲ ਅਤੇ ਲੁਧਿਆਣਾ ਈਸਟ ਤੋਂ ਰਾਜਿੰਦਰ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ।