ਪਹਿਲਾਂ ਵੀ ਮੈਂ ਦਿਨ-ਰਾਤ ਪਾਰਟੀ ਨਾਲ ਖੜਾ ਰਿਹਾ ਅਤੇ ਹੁਣ ਹੋਰ ਵੀ ਮਿਹਨਤ ਅਤੇ ਲਗਨ ਨਾਲ ਪਾਰਟੀ ਲਈ ਕੰਮ ਕਰਾਂਗਾ : ਰੂਬਲ ਸੰਧੂ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਯੂਥ ਵਿੰਗ ਲਈ ਨਵੇਂ ਅਹੁਦੇਦਾਰਾਂ ਦਾ ਐਲਾਨ ਹੈ। ਪ੍ਰਮੁੱਖ ਸਮਾਜ-ਸੇਵੀ ਰੂਬਲ ਸੰਧੂ ਨੂੰ ਆਮ ਆਦਮੀ ਪਾਰਟੀ ਜਲੰਧਰ ਦੇ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਰੂਬਲ ਸੰਧੂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਮੌਕੇ ਰੂਬਲ ਸੰਧੂ ਨੇ ਕਿਹਾ, ‘‘ਪਾਰਟੀ ਵਲੋਂ ਮੈਨੂੰ ਦਿਤੇ ਇਸ ਅਹੁਦੇ ਲਈ ਮੈਂ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸੰਦੀਪ ਪਾਠਕ, ਬੁੱਧ ਰਾਮ ਅਤੇ ਅਪਣੇ ਸੀਨੀਅਰ ਆਗੂਆਂ ਦਾ ਧੰਨਵਾਦੀ ਹਾਂ। ਅਹੁਦਾ ਮਿਲਣ ਤੋਂ ਪਹਿਲਾਂ ਵੀ ਮੈਂ ਦਿਨ-ਰਾਤ ਪਾਰਟੀ ਨਾਲ ਖੜਾ ਰਿਹਾ ਅਤੇ ਹੁਣ ਹੋਰ ਵੀ ਮਿਹਨਤ ਅਤੇ ਲਗਨ ਨਾਲ ਪਾਰਟੀ ਲਈ ਕੰਮ ਕਰਾਂਗਾ।’’
ਰੂਬਲ ਸੰਧੂ ਪਾਰਟੀ ਲਈ ਸ਼ਹਿਰ ਹੀ ਨਹੀਂ ਸਗੋਂ ਦੂਰ-ਦੁਰਾਡੇ ਸੂਬਿਆਂ ਵਿਚ ਵੀ ਚੋਣ ਪ੍ਰਚਾਰ ਕਰ ਚੁਕੇ ਹਨ। ਕਿਸਾਨ ਅੰਦੋਲਨ ਹੋਵੇ ਜਾਂ ਫਿਰ ਅਪਣੇ ਹੱਕਾਂ ਲਈ ਲੜਨ ਵਾਲਿਆਂ ਨੂੰ ਅਕਸਰ ਸਮਰਥਨ ਦੇਣ ਦੀ ਗੱਲ ਉਹ ਹਮੇਸ਼ਾ ਅੱਗੇ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਦੀ ਡਿਊਟੀ ਹਰਿਆਣਾ ਦੇ ਜਗਾਧਰੀ ਵਿਚ ਬਤੌਰ ਇੰਚਾਰਜ ਲੱਗੀ ਸੀ। ਸ਼ਹਿਰ ਦੇ ਸਾਰੇ ‘ਆਪ’ ਆਗੂਆਂ ਦੇ ਕਰੀਬੀ ਰੂਬਲ ਸੰਧੂ ਪਾਰਟੀ ਦੇ ਕੰਮਾਂ ਲਈ ਹਮੇਸ਼ਾ ਮੋਹਰੀ ਰਹਿੰਦੇ ਹਨ।
ਰੂਬਲ ਨੇ ਕਿਹਾ ਕਿ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਾਉਣ ਬਾਰੇ ਪਾਰਟੀ ਦਾ ਸਟੈਂਡ ਸਪੱਸ਼ਟ ਹੈ ਕਿ ਉਹ ਨੌਜੁਆਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਉਹ ਖੁਦ ਵੱਡੀ ਗਿਣਤੀ ਵਿਚ ਨੌਜੁਆਨਾਂ ਨੂੰ ਅਪਣੇ ਨਾਲ ਜੋੜਨਗੇ ਤਾਂ ਜੋ ਆਮ ਆਦਮੀ ਪਾਰਟੀ ਹੋਰ ਵੀ ਮਜ਼ਬੂਤ ਹੋ ਸਕੇ। ਨਵੇਂ ਅਹੁਦੇਦਾਰਾਂ ਦੀ ਪੂਰੀ ਸੂਚੀ ਹੇਠਾਂ ਲਿਖੇ ਅਨੁਸਾਰ ਹੈ: