Punjab News : ਦਿੱਲੀ ’ਚ ਚੋਣ ਕਮਿਸ਼ਨ ਦੀ ਸੀਐਮ ਮਾਨ ਦੇ ਘਰ ਛਾਪੇਮਾਰੀ ’ਤੇ ਬੋਲੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ

By : BALJINDERK

Published : Jan 30, 2025, 7:59 pm IST
Updated : Jan 30, 2025, 7:59 pm IST
SHARE ARTICLE
 ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ

Punjab News : ਮਨੋਰੰਜਨ ਕਾਲੀਆ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਇਮਾਨਦਾਰ ਹੈ ਤਾਂ ਫੇਰ ਚੋਣ ਕਮਿਸ਼ਨ ਨੂੰ ਚੈਕਿੰਗ ਕਰਵਾਉਣ ਤੋਂ ਕਿਸ ਗੱਲ ਦਾ ਹੈ ਡਰ

Punjab News in Punjabi : ਦਿੱਲੀ ’ਚ ਚੋਣ ਕਮਿਸ਼ਨ ਦੀ ਸੀਐਮ ਮਾਨ ਦੇ ਕਪੂਰਥਲਾ ਹਾਊਸ ’ਤੇ ਹੋਈ ਛਾਪੇਮਾਰੀ ’ਤੇ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ  ਦਿੱਲੀ ’ਚ ਵਿਧਾਨ ਚੋਣਾਂ ਹੋਣ ਜਾ ਰਹੀਆਂ ਹਨ। ਚੋਣ ਕਮਿਸ਼ਨ ਨੂੰ ਸ਼ਿਕਾਇਤ ਮਿਲੀ ਸੀ ਕਿ ਕਪੂਰਥਲਾ ਹਾਊਸ ਜਿਹੜਾ ਪੰਜਾਬ ਸਰਕਾਰ ਦਾ ਘਰ ਹੈ, ਉਸ ’ਤੇ ਚੋਣ ਕਮਿਸ਼ਨ ਨੇ ਚੈਕਿੰਗ ਕਰਨ ਲਈ ਰੇਡ ਕੀਤੀ ਜਾਵੇ।

ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਚੋਣ ਕਮਿਸ਼ਨ ਇਹ ਨੇ ਦੇਖਣ ਸੀ ਕਿ ਉਥੇ ਚੋਣਾਂ ਦੀ ਗਾਈਡ ਲਾਈਨਾਂ ਖਿਲਾਫ਼ ਤਾਂ ਨਹੀਂ ਕੋਈ ਕੰਮ ਹੋ ਰਿਹਾ। ਉਲਟ ਇਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਹਨ ਕਿ ਪੰਜਾਬੀ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਹੈ, ਜੇ ਚੋਣ ਕਮਿਸ਼ਨ ਕਾਰਵਾਈ ਕਰਨਾ ਚਾਹੁੰਦੀ ਹੈ ਤਾਂ ਇਸ ’ਚ ਹਰਜ਼ ਕੀ ਹੈ। ਮਨੋਰੰਜਨ ਕਾਲੀਆ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਇਮਾਨਦਾਰ ਹੈ, ਸੱਚੇ ਹਨ ਤਾਂ ਫੇਰ ਚੋਣ ਕਮਿਸ਼ਨ ਨੂੰ ਚੈਕਿੰਗ ਕਰਵਾਉਣ ਤੋਂ ਡਰ ਕਿਸ ਗੱਲ ਦਾ ਹੈ। ਉਨ੍ਹਾਂ ਕਿਹਾ ਕਿ ਬਜਾਏ ਇਸ ਦੇ ਕਿ ਤੁਸੀਂ ਅੱਗੋਂ ਸ਼ਿਕਾਇਤ ਕਰੋ ਕਿ ਪੰਜਾਬੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। 

ਮਨੋਰੰਜਨ ਕਾਲੀਆ ਨੇ ਕਿਹਾ ਮੈਂ ਵੀ ਪੰਜਾਬੀ ਹਾਂ, ਉਨ੍ਹਾਂ ਕਿਹਾ ਕਿ ਇਹ ਤਾਂ ਉਹ ਗੱਲ ਹੋਈ ਕਿ ਚੋਣ ਕਮਿਸ਼ਨ ਇੰਡੀਆ ਦੇ ਕੰਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਖ਼ਲ ਅੰਦਾਜੀ ਕਰ ਰਹੇ ਹਨ। ਮਨੋਰੰਜਨ ਕਾਲੀਆ ਨੇ ਦੱਸਿਆ ਕਿ ਚੋਣ ਕਮਿਸਨ ਇੰਡੀਆ ਕੋਲ ਪਾਵਰ ਹੈ ਕਿ ਉਹ ਜਿਥੇ ਮਰਜ਼ੀ ਰੇਡ ਕਰ ਸਕਦੀ ਹੈ ਮਨੋਰੰਜਨ ਕਾਲੀਆ ਨੇ ਕਿਹਾ ਕਿ ਜੇ ਤੁਸੀਂ ਸੱਚੇ ਹੋ ਤਾਂ ਚੋਣ ਕਮਿਸ਼ਨ ਤੋਂ ਚੈਕਿੰਗ ਨੂੰ ਹੋਣ ਦੇਣ ਦੇਉ, ਇਸ ਵਿਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।

(For more news apart from Ex-Cabinet Minister Manarana Kalia spoke on raid at CM Mann house Election Commission in Delhi News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement