ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲੁਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ
Published : Jan 30, 2025, 2:51 pm IST
Updated : Jan 30, 2025, 2:51 pm IST
SHARE ARTICLE
Patiala Police gets big success, five members of looting gang arrested Latest News in Punjabi
Patiala Police gets big success, five members of looting gang arrested Latest News in Punjabi

ਭਾਰੀ ਮਾਤਰਾ ’ਚ ਹਥਿਆਰ ਕੀਤੇ ਬਰਾਮਦ 

Patiala Police gets big success, five members of looting gang arrested Latest News in Punjabi : ਪਟਿਆਲਾ ਦੇ ਐਸ.ਐਸ.ਪੀ ਨਾਨਕ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਦਸਿਆ ਕਿ ਲੁਟਾਂ ਖੋਹਾਂ ਕਰਨ ਵਾਲੇ ਅੰਤਰਰਾਜੀ ਸੰਗਠਨ ਗੈਂਗ ਦੇ ਮੈਂਬਰ ਜਿਨ੍ਹਾਂ ਦੇ ਵਿਰੁਧ ਹਰਿਆਣਾ ਵਿਚ ਵੀ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਸਬੰਧੀ ਪਹਿਲਾਂ ਵੀ ਕਾਫ਼ੀ ਮੁਕੱਦਮੇ ਦਰਜ ਹਨ। ਪਟਿਆਲਾ ਪੁਲਿਸ ਨੇ ਇਸ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਦਸਿਆ ਕਿ ਇਹ ਮੁਲਜ਼ਮ ਪਿਛਲੇ ਮੁਕੱਦਮਿਆਂ ਵਿਚ ਭਗੌੜੇ ਸਨ। ਇਨ੍ਹਾਂ ਨੇ ਪੰਜਾਬ ਵਿਚ ਅਪਣੇ ਸਾਥੀ ਗੈਂਗ ਦੇ ਮੈਂਬਰਾਂ ਨਾਲ ਰਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਦਿਤਾ ਹੋਇਆ ਸੀ। ਹੁਣ ਇਹ ਵਿਅਕਤੀ ਕਿਸੇ ਵੱਡੀ ਡਕੈਤੀ ਨੂੰ ਅੰਜ਼ਾਮ ਦੇਣ ਦੇ ਲਈ ਵਿਉਂਤਬੰਦੀ ਕਰ ਰਹੇ ਸਨ। 

ਪੁਲਿਸ ਨੇ ਇਨ੍ਹਾਂ ਵਿਰੁਧ ਕਾਰਵਾਈ ਕਰਦੇ ਹੋਏ ਇਸ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਪਾਸੋਂ ਇਕ ਰਾਈਫ਼ਲ ਤੇ ਇਕ ਪਿਸਤੌਲ ਸਮੇਤ ਨੌ ਜ਼ਿੰਦਾ ਕਾਰਤੂਸ, ਇਕ ਤਲਵਾਰ, ਇਕ ਦਾਤਰ ਤੇ ਇਕ ਚਾਕੂ ਬਰਾਮਦ ਕੀਤੇ ਹਨ। ਇਨ੍ਹਾਂ ਕਾਬੂ ਕੀਤੇ ਮੁਲਜ਼ਮਾਂ ’ਚ ਮਨੀਸ਼ ਕੁਮਾਰ ਜੋ ਕਿ ਅੰਬਾਲਾ ਕੰਟ ਹਰਿਆਣਾ ਦਾ ਰਹਿਣ ਵਾਲਾ ਹੈ। ਸਾਹਿਲ ਪਾਏ ਵਾਸੀ ਪਟਿਆਲਾ, ਵਰੁਣ ਕੁਮਾਰ ਸੋਇਗਰਾ ਮੁਹੱਲਾ ਪਟਿਆਲਾ, ਸਾਹਿਲ ਕੁਮਾਰ ਗੁਮਿੰਦ ਨਗਰ ਸਹਾਰਨਪੁਰ ਤੇ ਸੁਦੇਸ਼ ਵਾਲਾ ਕੈਂਟ ਦੀ ਰਹਿਣ ਵਾਲੀ ਹੈ।

ਪਟਿਆਲਾ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਵਿਰੁਧ ਮੁਕਦਮਾ ਨੰਬਰ 20 ਮਿਤੀ 28125 ਅੰਡਰ ਸੈਕਸ਼ਨ 310 (4) 310 (5) 317(3 )61 (2) ਬੀਐਨਐਸ 25/ 54 /59 ਆਰਮ ਐਕਟ ਥਾਣਾ ਕਤਵਾਲੀ ਮਾਮਲਾ ਰਜਿਸਟਰ ਕੀਤਾ ਹੈ। 

ਇਨ੍ਹਾਂ ਦੇ ਗਰੋਹ ਦਾ ਮੁੱਖ ਸਰਗਨਾ ਮਾਨਵ ਉਰਫ਼ ਬੋਖਲ ਜੋ ਕਿ ਅੰਬਾਲਾ ਕੈਂਟ ਹਰਿਆਣਾ ਦਾ ਹੈ ਉਸ ਦੀ ਗ੍ਰਿਫ਼ਤਾਰੀ ਹਜੇ ਬਾਕੀ ਹੈ। ਪਟਿਆਲਾ ਦੇ ਐਸ.ਐਸ.ਪੀ ਨਾਨਕ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਉਸ ਵਿਰੁਧ ਕਾਰਵਾਈ ਕਰਦਿਆਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ’ਚ ਵੀ ਛੇਤੀ ਹੀ ਸਫ਼ਲਤਾ ਹਾਸਲ ਕਰੇਗੀ।

For more Punjabi news apart from Patiala Police gets big success, five members of looting gang arrested Latest News in Punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement