ਬਜਟ ਪੇਸ਼ ਹੋਣ ਤੋਂ ਪਹਿਲਾਂ ਵਪਾਰੀ ਵਰਗ ਨੇ ਦੱਸੀਆਂ ਮੰਗਾਂ, ਜਾਣੋ ਕੀ ਕਿਹਾ
Published : Jan 30, 2025, 7:18 pm IST
Updated : Jan 30, 2025, 7:18 pm IST
SHARE ARTICLE
The demands made by the business community before the budget was presented, know what they said
The demands made by the business community before the budget was presented, know what they said

ਦੁਕਾਨਦਾਰ ਨੇ 10 ਲੱਖ ਤੱਕ ਟੈਕਸ ਫਰੀ ਕਰਨ ਦੀ ਕੀਤੀ ਮੰਗ

ਮੋਹਾਲੀ: ਦੇਸ਼ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025 ਦਾ ਬਜਟ ਪੇਸ਼ ਕਰਨਾ ਹੈ ਇਸ ਤੋਂ ਪਹਿਲਾਂ ਵਪਾਰੀ ਵਰਗ ਨੇ ਆਪਣੀਆਂ ਮੰਗਾਂ ਦੱਸੀਆਂ ਹਨ। ਵਪਾਰੀ ਵਰਗ ਨੇ ਕਿਹਾ ਹੈ ਕਿ ਬਜਟ ਵਿੱਚ ਕੁਝ ਇਵੇਂ ਦਾ ਹੋਣਾ ਚਾਹੀਦਾ ਹੈ ਜਿਸ ਨਾਲ ਵਪਾਰੀ ਵਰਗ ਨੂੰ ਟੈਕਸਾਂ ਤੋਂ ਰਾਹਤ ਮਿਲ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਟੈਕਸ ਲਗਾਉਣੇ ਹੋਣਗੇ ਪਰ ਘੱਟ ਹੋਣੇ ਚਾਹੀਦੇ ਹਨ ਜੋ ਭਾਰ ਨਾ ਬਣਨ।

ਦੁਕਾਨਦਾਰ ਨੇ 10 ਲੱਖ ਤੱਕ ਟੈਕਸ ਫਰੀ ਕਰਨ ਦੀ ਕੀਤੀ ਮੰਗ

ਦੁਕਾਨਦਾਰਾਂ ਨੇ ਕਿਹਾ ਹੈ ਕਿ 10 ਲੱਖ ਰੁਪਏ ਉੱਤੇ ਟੈਕਸ ਨਹੀਂ ਲੱਗਣਾ ਚਾਹੀਦਾ ਹੈ ਕਿਉਂਕਿ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਜਿਸ ਨਾਲ ਪਰਿਵਾਰ ਪਾਲਣੇ ਬਹੁਤ ਔਖੇ ਹੋ ਗਏ ਹਨ। ਉਨ੍ਹਾਂ ਨੇ ਕਿਹਾ ਹੈਕਿ ਜਿਵੇਂ ਕਾਰ 8 ਲੱਖ ਰੁਪਏ ਦੀ ਹੈ ਪਰ ਉਸ ਉੱਤੇ ਟੈਕਸ ਲਗਾ ਕੇ ਉਹੀ 12-13 ਲੱਖ ਦੇਣੇ ਪੈਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮਹਿੰਗਾਈ ਵੀ ਘੱਟ ਕਰਨੀ ਚਾਹੀਦੀ ਹੈ।

ਇਨਕਮ ਟੈਕਸ ਖਤਮ ਕਰਨ ਦੀ ਮੰਗ

ਇਕ ਛੋਟੇ ਵਪਾਰੀ ਦਾ ਕਹਿਣਾ ਹੈ ਕਿ ਇਨਕਮ ਟੈਕਸ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਨਲਾਈਨ ਸਾਮਾਨ ਵਿਕਣ ਨਾਲ ਦੁਕਾਨਾਂ ਉੱਤੇ ਗਾਹਕ ਨਹੀਂ ਪੈ ਰਿਹਾ ਹੈ। ਉਨ੍ਹਾਂ ਨੇਕਿਹਾ ਹੈ ਕਿ ਦੁਕਾਨਾਂ ਦੇ ਕਿਰਾਏ, ਮਜ਼ਦੂਰਾਂ ਦੇ ਖਰਚੇ ਅਤੇ ਟੈਕਸ ਲੱਗਣ ਕਾਰਨ ਦੁਕਾਨਦਾਰ ਨੂੰ ਕੁਝ ਨਹੀਂ ਬਚ ਰਿਹਾ ਹੈ।

ਜੀਐੱਸਟੀ ਉੱਤੇ ਰਾਹਤ

ਵਪਾਰੀ ਵਰਗ  ਨੇ ਮੰਗ ਕੀਤੀ ਹੈ ਕਿ ਜੀਐੱਸਟੀ ਘੱਟ ਕਰਨੀ ਚਾਹੀਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਮਾਈ ਦਾ ਵੱਡਾ ਹਿੱਸਾ ਜੀਐੱਸਟੀ ਹੀ ਲੈ ਜਾਂਦੀ ਹੈ। ਉਨ੍ਹਾਂ ਨੇਕਿਹਾ ਹੈ ਕਿ ਟੈਕਸ 14 ਫੀਸਦ ਤੋਂ ਵੱਧ ਕੇ 28 ਤੱਕ ਹੋ ਚੁੱਕੀ ਹੈ।

ਰੀਅਲ ਇਸਟੇਟ ਡੀਲਰ ਨੇ ਕੀਤੀ ਇਹ ਮੰਗ

ਪ੍ਰਾਪਰਟੀ ਦਾ ਕੰਮ ਕਰਨ ਵਾਲੇ ਬਿਜਨਸਮੈਨ ਦਾ ਕਹਿਣਾ ਹੈ ਕਿ ਰੀਅਲ ਇਸਟੇਟ ਉੱਤੇ ਟੈਕਸ ਲੱਗਣ ਕਰਕੇ ਸਾਡਾ ਕੰਮ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਾਪਰਟੀ ਉੱਤੇ ਕਈ ਟੈਕਸ ਲੱਗਣ ਕਾਰਨ  ਪ੍ਰਾਪਰਟੀ ਮਹਿੰਗੀ ਹੁੰਦੀ ਜਾ ਰਹੀ ਹੈ। ਵਪਾਰੀ ਵਰਗ ਦਾ ਕਹਿਣਾ ਹੈ ਕਿ ਟੈਕਸ ਘਟਾ ਦੇਣ ਤਾਂ ਕਿ ਟੈਕਸ ਚੋਰੀ ਕਰਨ ਵਾਲਿਆ ਦੀ ਗਿਣਤੀ ਘੱਟੇਗੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕੇਂਦਰੀ ਮੰਤਰੀ ਸੀਤਾਰਮਨ ਤੋਂ ਉਮੀਦ ਕਰਦੇ ਹਾਂ ਇਸ ਵਾਰ ਵਪਾਰੀ ਵਰਗ ਨੂੰ ਵੱਡੀ ਰਾਹਤ ਮਿਲੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement