ਸੁਖਨਾ 'ਚ ਸੀਵਰੇਜ ਦਾ ਪਾਣੀ ਛੱਡਣ ਦੀ ਤਿਆਰੀ
Published : Aug 3, 2017, 6:02 pm IST
Updated : Mar 30, 2018, 4:34 pm IST
SHARE ARTICLE
Sukhna Lake
Sukhna Lake

ਸੋਹਣੇ ਸ਼ਹਿਰ ਚੰਡੀਗੜ੍ਹ ਵਿਚ ਸੈਰ ਸਪਾਟਾ ਕਰਨ ਆਉਣ ਵਾਲੇ ਸੈਲਾਨੀਆਂ ਅਤੇ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੀ ਸੁਖਨਾ ਝੀਲ ਵਿਚ ਪਾਣੀ ਦਾ ਪੱਧਰ ਘਟਣ ਮਗਰੋਂ ਅਤੇ...

ਚੰਡੀਗੜ੍ਹ 3 ਅਗੱਸਤ (ਸਰਬਜੀਤ ਢਿੱਲੋਂ) : ਸੋਹਣੇ ਸ਼ਹਿਰ ਚੰਡੀਗੜ੍ਹ ਵਿਚ ਸੈਰ ਸਪਾਟਾ ਕਰਨ ਆਉਣ ਵਾਲੇ ਸੈਲਾਨੀਆਂ ਅਤੇ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੀ ਸੁਖਨਾ ਝੀਲ ਵਿਚ ਪਾਣੀ ਦਾ ਪੱਧਰ ਘਟਣ ਮਗਰੋਂ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਖ਼ਤ ਰਵਈਏ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਹੈ। ਪ੍ਰਸ਼ਾਸਨ ਵਲੋਂ ਸੁਖਨਾ ਝੀਲ ਨੂੰ ਸੁੱਕਣ ਤੋਂ ਬਚਾਉਣ ਲਈ ਛੇਤੀ ਹੀ ਸੀਵਰੇਜ ਦੇ ਪਾਣੀ ਅਤੇ ਬਰਸਾਤੀ ਪਾਣੀ ਨੂੰ ਸਾਫ਼ ਕਰ ਕੇ ਸੁਖਨਾ ਦੀ ਪਿਆਸ ਬੁਝਾਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਦਿੱਲੀ ਲੱਗੇ ਇਕ ਪਲਾਂਟ ਦਾ ਅਧਿਕਾਰੀ ਨੇ ਜਾਇਜ਼ਾ ਲਿਆ ਹੈ।
ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਇੰਜੀਨੀਅਰ ਵਿਭਾਗ ਯੂ.ਟੀ. ਨਵੀਂ ਦਿੱਲੀ ਦੇ ਨਹਿਰੂ ਪਾਰਕ ਵਾਂਗ ਛੇਤੀ ਹੀ ਇਕ ਵਖਰੀ ਕਿਸਮ ਦਾ ਪਾਣੀ ਨੂੰ ਸਾਫ਼ ਕਰਨ ਲਈ 'ਟਰੀਟਡ ਵਾਟਰ ਪਲਾਂਟ' ਲਾਉਣ ਜਾ ਰਿਹਾ ਹੈ ਜਿਸ ਲਈ ਪ੍ਰਸ਼ਾਸਨ ਟੈਂਡਰ ਕਢੇਗਾ। ਚੰਡੀਗੜ੍ਹ ਦੇ ਚੀਫ਼ ਇੰਜੀਨੀਅਰ ਮੁਕੇਸ਼ ਆਨੰਦ, ਚੀਫ਼ ਕੰਜ਼ਰਵੇਟਰ ਅਤੇ ਜੰਗਲਾਤ ਵਿਭਾਗ ਦੇ ਕਈ ਅਧਿਕਾਰੀ ਪਿਛਲੇ ਦਿਨੀਂ ਨਵੀਂ ਦਿੱਲੀ ਵਿਖੇ ਨਹਿਰੂ ਪਾਰਕ ਅਤੇ ਕਈ ਹੋਰ ਥਾਵਾਂ 'ਤੇ ਬਣੇ ਪਾਰਕਾਂ ਦੀਆਂ ਝੀਲਾਂ 'ਚ ਕੰਪਨੀ ਸੀਵਰੇਜ ਅਤੇ ਬਰਸਾਤੀ ਪਾਣੀ ਨੂੰ ਮਸ਼ੀਨਾਂ ਨਾਲ ਸਾਫ਼ ਕਰ ਕੇ ਉਨ੍ਹਾਂ ਨੂੰ ਸਪਲਾਈ ਸਫ਼ਲ ਤਰੀਕੇ ਨਾਲ ਦਿੰਦੀ ਆ ਰਹੀ ਹੈ। ਪ੍ਰਸ਼ਾਸਨ ਵੀ ਅਜਿਹਾ ਹੀ ਪਲਾਂਟ ਛੇਤੀ ਹੀ ਲਾਵੇਗਾ। ਸੂਤਰਾਂ ਅਨੁਸਾਰ ਪਲਾਂਟ ਚਲਾਉਂਦੀ ਕੰਪਨੀ ਨੇ ਅਧਿਕਾਰੀਆਂ ਨੂੰ ਪੂਰਾ ਭਰੋਸਾ ਦਿਤਾ ਹੈ ਕਿ ਉਹ ਸੁੱਕਦੀ ਸੁਚਨਾ ਦਾ ਪੱਕਾ ਇਲਾਜ ਕਰ ਸਕਣ ਦੇ ਸਮਰੱਥ ਹਨ।
ਕਿਸ਼ਨਗੜ੍ਹ ਤੇ ਕਾਂਸਲ ਤੋਂ ਆਉਂਦੇ ਸੀਵਰੇਜ ਦੇ ਪਾਣੀ ਨੂੰ ਕੀਤਾ ਜਾਵੇਗਾ ਸਾਫ਼:  ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸੁਖਨਾ ਝੀਲ ਵਿਚ ਪਾਣੀ ਦਾ ਸੰਕਟ ਦੂਰ ਕਰਨ ਲਈ ਕਿਸ਼ਨਗੜ੍ਹ ਅਤੇ ਕਾਂਸਲ ਵਲੋਂ ਆਉਂਦੇ ਸੀਵਰੇਜ ਦੇ ਪਾਣੀ ਤੇ ਬਰਸਾਤੀ ਪਾਣੀ ਨੂੰ ਬੰਨ੍ਹ ਮਾਰ ਕੇ ਜੰਗਲਾਤ ਵਿਭਾਗ ਵਾਟਰ ਟਰੀਟਮੈਂਟ ਪਲਾਂਟ ਲਾਵੇਗਾ ਜਿਸ ਨੂੰ ਬਾਅਦ ਵਿਚ ਝੀਲ ਵਿਚ ਪੰਪਾਂ ਨਾਲ ਸੁੱਟਿਆ ਜਾਵੇਗਾ।
ਭਾਖੜਾ ਨਹਿਰ ਦਾ ਪਾਣੀ ਚੰਡੀਗੜ੍ਹ 'ਚ ਪੀਣ ਲਈ: ਪ੍ਰਸ਼ਾਸਨ ਨੇ ਹਾਈ ਕੋਰਟ 'ਚ ਦੋ ਮਹੀਨੇ ਪਹਿਲਾਂ ਹਲਫ਼ਨਾਮਾ ਦਾਖ਼ਲ ਕਰ ਕੇ ਸੁਝਾਅ ਦਿਤਾ ਸੀ ਕਿ ਉਹ ਭਾਖੜਾ ਨਹਿਰ ਤੋਂ ਮਿਲਣ ਵਾਲੇ 30 ਐਮ.ਜੀ.ਡੀ. ਪਾਣੀ 'ਚੋਂ 2 ਐਮ.ਜੀ.ਡੀ. ਪਾਣੀ ਸੁਖਨਾ ਝੀਨ 'ਚ ਸੁੱਟਣ ਲਈ ਤਿਆਰ ਹਨ ਪਰ ਹੁਣ ਜ਼ਰੂਰਤ ਨਹੀਂ ਪਵੇਗੀ।
ਸੁਖਨਾ 'ਚ ਪਾਣੀ ਦਾ ਪੱਧਰ ਵਧਿਆ: ਪਿਛਲੇ ਦਿਨੀਂ ਹੋਈਆਂ ਤੇਜ਼ ਬਾਰਸ਼ਾਂ ਤੋਂ ਬਾਅਦ ਅੱਧੀ ਸੁੱਕੀ ਪਈ ਸੁਖਨਾ ਝੀਲ ਵਿਚ ਪਾਣੀ ਦਾ ਪੱਧਰ ਕਾਫ਼ੀ ਉੱਚਾ ਹੋ ਗਿਆ ਹੈ। ਸਿਟਕੋ ਵਲੋਂ ਕਿਸ਼ਤੀਆਂ ਵੀ ਚਲਾ ਦਿਤੀਆਂ ਗਈਆਂ ਹਨ। ਸੁਖਨਾ ਝੀਲ ਦਾ ਪਾਣੀ ਇਕ ਸਰਕਾਰੀ ਅਧਿਕਾਰੀ ਅਨੁਸਾਰ ਵਧ ਕੇ 1153.70 ਫ਼ੁਟ ਤਕ ਪੁੱਜ ਗਿਆ ਹੈ। ਇਸ ਪਾਣੀ ਦੇ ਪੱਧਰ ਨੂੰ ਨਾਪਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੁਖਨਾ ਦਾ ਪਾਣੀ ਹੋਰ ਵਧੇਗਾ ਜਿਸ ਨਾਲ ਸੈਲਾਨੀਆਂ ਦੇ ਜ਼ਿਆਦਾ ਪੁੱਜਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਭਰ ਗਰਮੀਆਂ ਵਿਚ ਲਗਾਤਾਰ ਸੁੱਕ ਰਹੀ ਸੁਖਨਾ ਨੂੰ ਬਚਾਉਣ ਲਈ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਕਾਫ਼ੀ ਖਿਚਾਈ ਕੀਤੀ ਸੀ। ਅਧਿਕਾਰੀ ਨੇ ਕਦੇ ਟਿਊਬਵੈੱਲਾਂ ਦੀ ਪਾਣੀ ਤੇ ਕਦੇ ਨਹਿਰੀ ਪਾਣੀ ਨਾਲ ਸੁਖਨਾ 'ਚ ਛੱਡਣ ਦਾ ਯਤਨ ਕੀਤਾ ਪਰ ਸਾਰੇ ਮੰਤਰ ਅਸਫ਼ਲ ਰਹੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement