
ਦੇਸ਼ 'ਚ ਕੋਵਿਡ-19 ਨੇ 1259 ਨਵੇਂ ਮਾਮਲੇ ਆਏ, 35 ਹੋਰ ਮੌਤਾਂ
ਨਵੀਂ ਦਿੱਲੀ, 29 ਮਾਰਚ : ਭਾਰਤ ਵਿਚ ਇਕ ਦਿਨ 'ਚ ਕੋਵਿਡ 19 ਦੇ 1259 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਵਧ ਕੇ 4,30,21,982 ਹੋ ਗਈ | ਉਥੇ ਹੀ, ਇਲਾਜਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 15,378 ਹੋ ਗਈ ਹੈ | ਕੇਂਦਰੀ ਸਿਹਤ ਮੰਤਰਾਲੇ ਵਲੋਂ ਮੰਗਲਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਦੇਸ਼ ਵਿਚ 35 ਹੋਰ ਲੋਕਾਂ ਦੀ ਮੌਤ ਦੇ ਬਾਅਦ ਕੋਰੋਨਾ ਕਾਰਨ ਜਾਨ ਗੁਆੳਣ ਵਾਲਿਆਂ ਦੀ ਗਿਣਤੀ ਵਧ ਕੇ 5,21,070 ਹੋ ਗਈ | (ਏਜੰਸੀ)