
ਰਾਜ ਸਭਾ ਵਿਚ ਵਿਰੋਧੀ ਧਿਰਾਂ ਨੇ ਪਟਰੌਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ
ਸਰਕਾਰ ਦੀ ਦਿਲਚਸਪੀ ਸਿਰਫ਼ ਮਾਲੀਆ ਇਕੱਠਾ ਕਰਨ ਵਿਚ, ਗ਼ਰੀਬਾਂ ਨੂੰ ਰਾਹਤ ਦੇਣ ਵਿਚ ਨਹੀਂ
ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਹਰ ਚੀਜ਼ ਹੋ ਰਹੀ ਹੈ ਮਹਿੰਗੀ
ਨਵੀਂ ਦਿੱਲੀ, 29 ਮਾਰਚ : ਰਾਜ ਸਭਾ ਵਿਚ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਪਟਰੌਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਦਿਆਂ ਦਾਅਵਾ ਕੀਤਾ ਕਿ ਉਹ ਗ਼ਰੀਬਾਂ ਨੂੰ ਰਾਹਤ ਦੇਣ ਵਿਚ ਨਹੀਂ ਸਗੋਂ ਮਾਲੀਆ ਇਕੱਠਾ ਕਰਨ ਵਿਚ ਦਿਲਚਸਪੀ ਰਖਦੀ ਹੈ | ਇਸ ਨਾਲ ਹੀ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਜਿਸ ਤਰ੍ਹਾਂ ਸਰਕਾਰ ਨੇ ਗ਼ਰੀਬ ਲੋਕਾਂ ਨੂੰ ਮੁਫ਼ਤ ਅਨਾਜ ਮੁਹਈਆ ਕਰਵਾਉਣ ਸਮੇਤ ਵੱਖ-ਵੱਖ ਕੰਮਾਂ 'ਤੇ ਪੈਸਾ ਖ਼ਰਚ ਕੀਤਾ ਹੈ, ਉਸ ਤੋਂ ਪਤਾ ਲਗਦਾ ਹੈ ਕਿ ਇਹ ਸਰਕਾਰ ਗ਼ਰੀਬਾਂ ਲਈ ਕੰਮ ਕਰ ਰਹੀ ਹੈ | ਉਨ੍ਹਾਂ ਸਰਕਾਰ ਨੂੰ ਇਹ ਵੀ ਸੁਝਾਅ ਦਿਤਾ ਕਿ ਵਿੱਤੀ ਘਾਟਾ ਵਧਣ ਦੀ ਚਿੰਤਾ ਕੀਤੇ ਬਿਨਾਂ ਲੋਕਾਂ ਦੀ ਖ਼ਰੀਦ ਸ਼ਕਤੀ ਵਧਾਉਣ ਲਈ ਪੈਸਾ ਖ਼ਰਚ ਕਰਨਾ ਚਾਹੀਦਾ ਹੈ |
ਉਪਰਲੇ ਸਦਨ 'ਚ ਵਿਨਿਯੋਜਨ ਬਿੱਲ ਅਤੇ ਵਿੱਤ ਬਿੱਲ 'ਤੇ ਸਾਂਝੀ ਚਰਚਾ 'ਚ ਹਿੱਸਾ ਲੈਂਦੇ ਹੋਏ ਤਿ੍ਣਮੂਲ ਕਾਂਗਰਸ ਦੇ ਸ਼ਾਂਤਨੂ ਸੇਨ ਨੇ ਕਿਹਾ ਕਿ ਦੇਸ਼ 'ਚ ਗ਼ਰੀਬਾਂ ਦੀ ਗਿਣਤੀ 80 ਕਰੋੜ ਤੋਂ ਜ਼ਿਆਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫ਼ਤੇ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸੱਤ ਗੁਣਾ ਵਾਧਾ ਹੋਇਆ ਹੈ | ਉਨ੍ਹਾਂ ਸਵਾਲ ਕੀਤਾ Tਕੀ ਇਹ ਗ਼ਰੀਬਾਂ ਦੇ ਹਿੱਤ ਵਿਚ ਹੈ?U ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ ਤੇ ਇਸ ਕਦਮ ਨੂੰ ਗ਼ਰੀਬਾਂ ਦੇ ਹਿੱਤ ਵਿਚ ਕਿਵੇਂ ਕਿਹਾ ਜਾ ਸਕਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੂੰ ਮਾਲੀਆ ਇਕੱਠਾ ਕਰਨ ਵਿਚ ਦਿਲਚਸਪੀ ਹੈ ਨਾ ਕਿ ਗ਼ਰੀਬਾਂ ਨੂੰ ਰਾਹਤ ਦੇਣ ਵਿਚ |
ਸੇਨ ਨੇ ਕਿਹਾ ਕਿ ਇਸੇ ਤਰ੍ਹਾਂ ਪਿਛਲੇ ਇਕ ਸਾਲ 'ਚ ਘਰੇਲੂ ਰਸੋਈ ਗੈਸ ਦੀ ਕੀਮਤ 'ਚ 23 ਫ਼ੀ ਸਦੀ ਦਾ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਮਿੱਟੀ ਦਾ ਤੇਲ ਵਰਤਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਪਰ ਮਿੱਟੀ
ਦੇ ਤੇਲ ਦੀਆਂ ਕੀਮਤਾਂ ਵੀ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ | ਉਨ੍ਹਾਂ ਕਿਹਾ ਕਿ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਹਰ ਚੀਜ਼ ਮਹਿੰਗੀ ਹੋ ਰਹੀ ਹੈ ਅਤੇ ਆਮ ਲੋਕਾਂ ਲਈ ਘਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ | ਉਨ੍ਹਾਂ ਕਿਹਾ, Tਭਾਰਤ ਨੇ ਅਪਣੇ ਇਤਿਹਾਸ ਵਿਚ ਅਜਿਹੀ ਕਠੋਰ ਸਰਕਾਰ ਕਦੇ ਨਹੀਂ ਦੇਖੀ |''
ਚਰਚਾ 'ਚ ਹਿੱਸਾ ਲੈਂਦਿਆਂ ਸ਼ਿਵ ਸੈਨਾ ਦੀ ਪਿ੍ਅੰਕਾ ਚਤੁਰਵੇਦੀ ਨੇ ਕਿਹਾ, ''ਬੀਮਾ ਉਦਯੋਗ ਦੀ ਤਨਖ਼ਾਹ ਦੀ ਸਮੀਖਿਆ ਕੀਤੀ ਜਾਣੀ ਸੀ | ਇਸ ਉਦਯੋਗ ਦੇ ਕਰਮਚਾਰੀਆਂ ਨੇ ਕੋਵਿਡ ਦੌਰਾਨ ਲਗਾਤਾਰ ਕੰਮ ਕੀਤਾ | ਉਨ੍ਹਾਂ ਦੀਆਂ ਤਨਖ਼ਾਹਾਂ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ |'' ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨ ਦੂਜੇ ਦੇਸ਼ਾਂ ਵਿਚ ਜਾ ਕੇ ਰੁਜ਼ਗਾਰ ਦੀ ਤਲਾਸ਼ ਕਰ ਰਹੇ ਹਨ ਕਿਉਂਕਿ ਇਥੇ ਸਾਡੇ ਕੋਲ ਰੁਜ਼ਗਾਰ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਚਿੰਤਾਜਨਕ ਹੈ | ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਵਿਚ ਰੁਜ਼ਗਾਰ ਪ੍ਰਾਪਤ ਕਰਨ ਤੋਂ ਬਾਅਦ ਛੇ ਲੱਖ ਭਾਰਤੀਆਂ ਨੇ ਇਥੋਂ ਦੀ ਨਾਗਰਿਕਤਾ ਛੱਡ ਦਿਤੀ ਹੈ |
ਭਾਜਪਾ ਮੈਂਬਰ ਕੇ.ਜੇ. ਅਲਫ਼ੋਨਜ਼ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਗਲੇ ਵਿੱਤੀ ਸਾਲ ਵਿਚ ਕੁਲ 39.34 ਲੱਖ ਕਰੋੜ ਰੁਪਏ ਖ਼ਰਚ ਕੀਤੇ ਜਾਣੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਬਜਟ ਵਿਚ ਇਹ 34.85 ਲੱਖ ਕਰੋੜ ਰੁਪਏ ਸੀ ਅਤੇ ਬਾਅਦ ਵਿਚ 37.07 ਲੱਖ ਕਰੋੜ ਰੁਪਏ ਖ਼ਰਚ ਕੀਤੇ ਗਏ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਸਰਕਾਰ 'ਤੇ ਮਨਰੇਗਾ, ਸਿਹਤ ਅਤੇ ਖ਼ੁਰਾਕ ਸਬਸਿਡੀਆਂ 'ਤੇ ਉਚਿਤ ਖ਼ਰਚ ਨਾ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਸਰਕਾਰ ਨੂੰ ਪਿਛਲੇ ਸਾਲ ਦੇ ਬਜਟ ਨਾਲੋਂ 2.8 ਲੱਖ ਕਰੋੜ ਰੁਪਏ ਜ਼ਿਆਦਾ ਖ਼ਰਚ ਕਰਨ ਲਈ ਸੰਸਦ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਸੀ | ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਲੋਕਾਂ ਲਈ ਜ਼ਰੂਰੀ ਸੀ, ਇਸ ਲਈ ਖ਼ਰਚ ਕੀਤਾ ਗਿਆ | (ਏਜੰਸੀ)