
'ਪੁਲਿਸ ਹਿਰਾਸਤ ਵਿੱਚ ਤਸ਼ੱਦਦ ਤੋਂ ਡਰਨ ਵਾਲਾ ਨਹੀਂ ਹੈ'
ਚੰਡੀਗੜ੍ਹ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ 13ਵੇਂ ਦਿਨ ਵੀ ਜਾਰੀ ਹੈ। ਅੰਮ੍ਰਿਤਪਾਲ ਨੂੰ ਲੱਭਣ ਲਈ ਹੁਸ਼ਿਆਰਪੁਰ 'ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇੱਥੇ ਡਰੋਨ ਰਾਹੀਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਅੰਮ੍ਰਿਤਪਾਲ ਦੀ ਇੱਕ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ। ਜਿਸ ਵਿੱਚ ਉਸਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਤੋਂ ਡਰਨ ਵਾਲਾ ਨਹੀਂ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
ਇਸ ਦੇ ਨਾਲ ਹੀ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਸਰਬੱਤ ਖ਼ਾਲਸਾ ਬੁਲਾ ਕੇ ਆਪਣੇ ਜਥੇਦਾਰ ਹੋਣ ਦਾ ਸਬੂਤ ਦੇਣ ਲਈ ਕਿਹਾ। ਇਸ ਵਿੱਚ ਅੰਮ੍ਰਿਤਪਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੀ ਵੀਡੀਓ ਕਿਸੇ ਨੇ ਨਹੀਂ ਸਗੋਂ ਆਪਣੀ ਮਰਜ਼ੀ ਨਾਲ ਬਣਾਈ ਸੀ। ਅੰਮ੍ਰਿਤਪਾਲ ਨੇ ਕਿਹਾ ਕਿ ਕਈ ਲੋਕ ਕਹਿੰਦੇ ਹਨ ਕਿ ਮੇਰੀ ਵੀਡੀਓ ਪੁਲਿਸ ਨੇ ਬਣਾਈ ਹੈ। ਮੈਂ ਇਸ ਤਰ੍ਹਾਂ ਨਹੀਂ ਬੋਲਦਾ। ਦਰਅਸਲ ਮੈਨੂੰ ਕੈਮਰੇ ਦੇ ਸਾਹਮਣੇ ਵੀਡੀਓ ਬਣਾਉਣ ਦੀ ਆਦਤ ਨਹੀਂ ਹੈ। ਉਸ ਦਿਨ ਮੇਰੀ ਸਿਹਤ ਵੀ ਥੋੜ੍ਹੀ ਕਮਜ਼ੋਰ ਸੀ। ਮੈਂ ਚੜ੍ਹਦੀਕਲਾ 'ਚ ਹਾਂ। ਮੈਂ ਗ੍ਰਿਫਤਾਰੀ ਜਾਂ ਸ਼ਰਤਾਂ ਰੱਖਣ ਬਾਰੇ ਗੱਲ ਨਹੀਂ ਕੀਤੀ।
ਇਹ ਵੀ ਪੜ੍ਹੋ:ਅਬੋਹਰ 'ਚ ਫੌਜੀ ਹੌਲਦਾਰ ਦੀ ਪਤਨੀ ਨੇ ਕੀਤੀ ਖੁਦਕੁਸ਼ੀ, ਕੁਆਰਟਰ 'ਚ ਲਿਆ ਫਾਹਾ
ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਜਥੇਦਾਰ ਸਾਹਿਬ ਨੂੰ ਸਰਬੱਤ ਖਾਲਸਾ ਬੁਲਾਉਣ ਲਈ ਕਿਹਾ ਹੈ। ਸਰਬੱਤ ਖਾਲਸਾ ਬੁਲਾ ਕੇ ਆਪਣੇ ਜਥੇਦਾਰ ਹੋਣ ਦਾ ਸਬੂਤ ਦਿਓ। ਜੇਕਰ ਅਸੀਂ ਅੱਜ ਵੀ ਰਾਜਨੀਤੀ ਕਰਨੀ ਹੈ, ਅਸੀਂ ਉਹੀ ਕਰਨਾ ਹੈ ਜੋ ਅਸੀਂ ਪਹਿਲਾਂ ਕਰਦੇ ਆ ਰਹੇ ਹਾਂ, ਤਾਂ ਭਵਿੱਖ ਵਿੱਚ ਜਥੇਦਾਰੀ ਕਰਕੇ ਕੀ ਕਰਨਾ ਹੈ?
ਅੱਜ ਸਮਾਂ ਹੈ, ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਮੈਂ ਸਾਰੀਆਂ ਜਥੇਬੰਦੀਆਂ ਨੂੰ ਇੱਕਜੁੱਟ ਹੋਣ ਲਈ ਕਹਿੰਦਾ ਹਾਂ, ਆਪਣੀ ਹੋਂਦ ਦਾ ਸਬੂਤ ਦੇਣ ਦੀ ਲੋੜ ਹੈ। ਅੱਜ ਸਰਕਾਰ ਕਿਸੇ 'ਤੇ ਜੁਰਮ ਕਰ ਰਹੀ ਹੈ, ਕੱਲ੍ਹ ਨੂੰ ਕਿਸੇ ਹੋਰ ਦੀ ਵਾਰੀ ਆ ਸਕਦੀ ਹੈ। ਮੈਂ ਨਾ ਤਾਂ ਜੇਲ੍ਹ ਜਾਣ ਤੋਂ ਡਰਦਾ ਹਾਂ ਅਤੇ ਨਾ ਹੀ ਪੁਲਿਸ ਹਿਰਾਸਤ ਦੇ ਤਸ਼ੱਦਦ ਤੋਂ ਡਰਦਾ ਹਾਂ। ਮੈਨੂੰ ਉਹ ਕਰਨ ਦਿਓ ਜੋ ਮੈਂ ਕਰਨਾ ਚਾਹੁੰਦਾ ਹਾਂ।