ਖ਼ੁਦਕੁਸ਼ੀ ਕਰਨ ਵਾਲੇ ਹਵਾਲਾਤੀ ਖ਼ਿਲਾਫ਼ ਬੇਅਦਬੀ ਦੇ ਦੋਸ਼ਾਂ ਤਹਿਤ ਚੱਲ ਰਹੀ ਸੀ ਕਾਰਵਾਈ
ਤਰਨਤਾਰਨ : ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਗੈਂਗ ਵਿਚਾਲੇ ਹੋਏ ਝੜਪ ਤੋਂ ਬਾਅਦ ਹੁਣ ਵਿਵਾਦਾਂ 'ਚ ਆR ਤਰਨਤਾਰਨ ਦੀ ਗੋਇੰਦਵਾਲ ਜੇਲ 'ਚ ਇਕ ਕੈਦੀ ਨੇ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਕਰਨ ਵਾਲੇ ਇਸ ਹਵਾਲਾਤੀ ਖ਼ਿਲਾਫ਼ ਬੇਅਦਬੀ ਦੇ ਦੋਸ਼ਾਂ ਤਹਿਤ ਕਾਰਵਾਈ ਚੱਲ ਰਹੀ ਸੀ। ਫਿਲਹਾਲ ਸਥਾਨਕ ਗੋਇੰਦਵਾਲ ਥਾਣੇ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਇੰਦੌਰ 'ਚ ਵੱਡਾ ਹਾਦਸਾ, ਪ੍ਰਾਚੀਨ ਮੰਦਿਰ ਦੇ ਖੂਹ ਦੀ ਡਿੱਗੀ ਛੱਤ, ਖੂਹ 'ਚ ਡਿੱਗੇ ਸ਼ਰਧਾਲੂ
ਮ੍ਰਿਤਕ ਦੀ ਪਹਿਚਾਣ ਬਵਿੰਦਰ ਸਿੰਘ ਵਾਸੀ ਪਿੰਡ ਮੱਲਾ ਮੋਹੜੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ | ਦੋਸ਼ੀ ਨੇ ਸਵੇਰੇ ਹੀ ਗੋਇੰਦਵਾਲ ਸਾਹਿਬ ਜੇਲ੍ਹ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਲਾਸ਼ ਨੂੰ ਲਟਕਦੀ ਦੇਖ ਸੁਰੱਖਿਆ ਗਾਰਡ ਹਰਕਤ 'ਚ ਆ ਗਏ। ਤੁਰੰਤ ਬਲਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਤਰਨਤਾਰਨ ਲਿਜਾਇਆ ਗਿਆ ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਹਰਿਆਣਾ 'ਚ ਪਤੀ ਦਾ ਸ਼ਰਮਨਾਕ ਕਾਰਾ: ਕਾਰ 'ਚ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ, ਪੁਲਿਸ ਨੇ ਕੀਤਾ ਗ੍ਰਿਫਤਾਰ
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਹਵਾਲਾਤੀ ਖ਼ਿਲਾਫ਼ ਆਈਪੀਸੀ 295 ਤਹਿਤ ਕਾਰਵਾਈ ਕੀਤੀ ਜਾ ਰਹੀ ਸੀ। ਡੀਐਸਪੀ ਗੋਇੰਦਵਾਲ ਸਾਹਿਬ ਅਰੁਣ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੂੰ ਹਵਾਲਾਤੀ ਦੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।