Punjab News : ਲੁਧਿਆਣਾ ’ਚ ਹੋਈ ਗੈਂਗਵਾਰ ਦਾ ਮੁੱਖ ਆਰੋਪੀ ਗ੍ਰਿਫ਼ਤਾਰ, ਝੜਪ ’ਚ ਚੱਲੀਆਂ ਸੀ ਗੋਲ਼ੀਆਂ

By : BALJINDERK

Published : Mar 30, 2024, 12:40 pm IST
Updated : Mar 30, 2024, 1:28 pm IST
SHARE ARTICLE
Accused Nihal
Accused Nihal

Punjab News :1 ਮਹੀਨਾ ਪਹਿਲਾਂ ਦੋ ਗੁੱਟਾਂ ਵਿਚਾਲੇ ਹੋਇਆ ਸੀ ਝਗੜਾ

Punjab News : ਲੁਧਿਆਣਾ ਦੇ ਨਵਾਂ ਮੁਹੱਲੇ ’ਚ ਹੋਈ ਗੈਂਗ ਵਾਰ ਦੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਫੜ ਲਿਆ ਹੈ। ਮੁਲਜ਼ਮ ਨੂੰ ਪੁਲਿਸ ਨੇ ਕੋਤਵਾਲੀ ਇਲਾਕੇ ਵਿੱਚੋਂ ਹੀ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪਿਛਲੇ ਇੱਕ ਮਹੀਨੇ ਤੋਂ ਫ਼ਰਾਰ ਸੀ। ਮੁਲਜ਼ਮ ਦਾ ਨਾਂ ਨਿਹਾਲ ਸ਼ਰਮਾ ਹੈ।

ਇਹ ਵੀ ਪੜੋ:Health news: ਸਿਹਤਮੰਦ ਰਹਿਣ ਲਈ ਚੰਗੀ ਅਤੇ ਗੂੜੀ ਨੀਂਦ ਲੈਣਾ ਬਹੁਤ ਜ਼ਰੂਰੀ, ਅਪਣਾਓ ਇਹ 5 ਤਰੀਕੇ  

ਉਹ ਗੈਂਗ ਵਾਰ ਤੋਂ ਕਰੀਬ 15 ਦਿਨ ਪਹਿਲਾਂ ਸ਼ੁਭਮ ਮੋਟਾ ਗੈਂਗ ’ਚ ਸ਼ਾਮਲ ਹੋਇਆ ਸੀ। ਇਸ ਮਾਮਲੇ ’ਚ ਹੁਣ ਤੱਕ ਕੁੱਲ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁੱਖ ਮੁਲਜ਼ਮ ਲੁਧਿਆਣਾ ਦੇ ਸੁਭਾਨੀ ਬਿਲਡਿੰਗ ਇਲਾਕੇ ਦਾ ਰਹਿਣ ਵਾਲਾ ਹੈ। 20 ਫਰਵਰੀ ਨੂੰ ਸੁਭਾਨੀ ਬਿਲਡਿੰਗ ਰੋਡ ’ਤੇ ਸ਼ੁਭਮ ਮੋਟਾ ਅਤੇ ਅੰਕੁਰ ਗੈਂਗ ’ਤੇ ਗੋਲ਼ੀਆਂ ਚਲਾਈਆਂ ਗਈਆਂ, ਉਸ ਸਮੇਂ ਨਿਹਾਲ ਉਥੇ ਮੌਜੂਦ ਸੀ। ਜਦੋਂ ਝਗੜਾ ਵਧਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਹੀ ਗੋਲ਼ੀ ਚਲਾਈ। ਨਿਹਾਲ ਨੇ ਨਾਜਾਇਜ਼ ਹਥਿਆਰਾਂ ਨਾਲ ਫ਼ਾਇਰਿੰਗ ਕੀਤੀ। ਨਿਹਾਲ ਸੋਸ਼ਲ ਮੀਡੀਆ ’ਤੇ ਲਗਾਤਾਰ ਐਕਟਿਵ ਰਹਿੰਦਾ ਸੀ। ਪੁਲਿਸ ਹੁਣ ਨਿਹਾਲ ਨੂੰ ਰਿਮਾਂਡ ’ਤੇ ਲੈ ਕੇ ਨਾਜਾਇਜ਼ ਹਥਿਆਰ ਬਰਾਮਦ ਕਰੇਗੀ। ਸੂਤਰਾਂ ਅਨੁਸਾਰ ਦੋਵਾਂ ਗੈਂਗਾਂ ਵਿਚਾਲੇ ਇਹ ਗੈਂਗ ਵਾਰ ਲੱਖਾਂ ਰੁਪਏ ਦੇ ਜੂਏ ਦੇ ਲੈਣ-ਦੇਣ ਨੂੰ ਲੈ ਕੇ ਹੋਈ ਸੀ।

ਇਹ ਵੀ ਪੜੋ:Delhi News : ਮੁੱਖ ਜਲ ਭੰਡਾਰਾਂ ’ਚ ਭੰਡਾਰਨ ਸਮਰੱਥਾ ਘਟ ਕੇ 36 ਪ੍ਰਤੀਸ਼ਤ ਰਹਿ ਗਈ  

ਇਸ ਗੈਂਗ ਵਾਰ ਦੀ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ’ਚ ਬਦਮਾਸ਼ ਇਕ-ਦੂਜੇ ’ਤੇ ਗੋਲ਼ੀਬਾਰੀ ਕਰਦੇ ਨਜ਼ਰ ਆ ਰਹੇ ਸਨ। ਬਦਮਾਸ਼ਾਂ ਨੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਪੁਲਿਸ ਅੰਕੁਰ ਗੈਂਗ ਦੇ ਮੈਂਬਰਾਂ ਨੂੰ ਸਹਾਰਨਪੁਰ ਦੇ ਇੱਕ ਗੈਰਾਜ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

ਇਹ ਵੀ ਪੜੋ:Punjab News : ਕਪੂਰਥਲਾ ’ਚ ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ 

(For more news apart from Ludhiana main accused of the gang war arrested News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement