ਕੇਂਦਰ ਨਾਲ ਮੀਟਿੰਗ ਲਈ ਕਿਸਾਨਾਂ ਨੂੰ ਖ਼ੁਦ ਲੈ ਕੇ ਜਾਵਾਂਗੇ, ਮੈਂ ਅਜੇ ਵੀ ਕਿਸਾਨਾਂ ਨਾਲ ਹਾਂ-CM ਭਗਵੰਤ ਮਾਨ
Published : Mar 30, 2025, 9:20 am IST
Updated : Mar 30, 2025, 10:54 am IST
SHARE ARTICLE
CM Bhagwant Mann will personally take farmers to a meeting with the Center on May 4
CM Bhagwant Mann will personally take farmers to a meeting with the Center on May 4

'ਅਸੀਂ ਕਿਸਾਨਾਂ ਨੂੰ ਪਿਆਰ ਨਾਲ ਬੋਲਿਆ ਸੀ ਕਿ ਸਰਹੱਦ ਖੋਲ੍ਹਣੀ ਹੈ, ਕੋਈ ਡੰਡੇ ਜਾਂ ਜਲ ਤੋਪ ਦੀ ਵਰਤੋਂ ਨਹੀਂ ਕੀਤੀ ਗਈ'

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਉਹ ਕਿਸਾਨ ਦੀਆਂ ਮੰਗਾਂ ਨਾਲ ਹਨ। ਉਹ ਖ਼ੁਦ ਕਿਸਾਨਾਂ ਨੂੰ ਕੇਂਦਰ ਨਾਲ ਗੱਲਬਾਤ ਲਈ ਲੈ ਕੇ ਜਾਣਗੇ। ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਦੇ ਅੰਦੋਲਨ ਬਾਰੇ ਸੀਐਮ ਮਾਨ ਨੇ ਕਿਹਾ ਕਿ ਧਰਨਾ ਦੇਣਾ ਉਨ੍ਹਾਂ ਦਾ ਅਧਿਕਾਰ ਹੈ। ਆਪਣੇ ਹੱਕਾਂ ਲਈ ਲੜਨਾ ਜਮਹੂਰੀ ਹੱਕ ਹੈ ਪਰ ਕਿਸਾਨਾਂ ਦੇ ਅੰਦੋਲਨ ਕਾਰਨ ਸਰਹੱਦ ਬੰਦ ਕਰ ਦਿੱਤੀ ਗਈ।

ਵਪਾਰ ਬੰਦ ਹੋ ਗਿਆ ਸੀ। ਕੇਂਦਰ ਨਾਲ ਅਜੇ ਮੀਟਿੰਗ ਹੋਣੀ ਹੈ। ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਮੈਂ ਖ਼ੁਦ ਕਿਸਾਨਾਂ ਮੀਟਿੰਗ ਵਿੱਚ ਨਾਲ ਲੈ ਕੇ ਜਾਵਾਂਗਾ। ਉਨ੍ਹਾਂ ਕਿਹਾ ਕਿ ਮਾਮਲਾ ਕੇਂਦਰ ਸਰਕਾਰ ਨਾਲ ਹੈ ਅਤੇ ਕਿਸਾਨਾਂ ਨੇ ਹਾਈਵੇਅ ਜਾਮ ਕਰ ਦਿੱਤਾ। ਅਸੀਂ ਕਿਸਾਨਾਂ ਨੂੰ ਪਿਆਰ ਨਾਲ ਬੋਲਿਆ ਸੀ ਵੀ ਰਾਹ ਖੋਲ੍ਹਣਾ ਹੈ। ਬੱਸਾਂ ਖੜ੍ਹੀਆਂ ਹਨ, ਵਿਚ ਬੈਠੋ।

ਅਸੀਂ ਕੋਈ ਡੰਡੇ ਜਾਂ ਜਲ ਤੋਪ ਦੀ ਵਰਤੋਂ ਨਹੀਂ ਕੀਤੀ ਗਈ। ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਲੋਕਾਂ ਨੂੰ ਅੱਗੇ ਲੰਘਣ ਵਿੱਚ ਦਿੱਕਤ ਆ ਰਹੀ ਹੈ। ਜੇਕਰ ਮੰਗਾਂ ਕੇਂਦਰ ਨਾਲ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਪ੍ਰੇਸ਼ਾਨੀ ਕਿਉਂ? ਸੀਐਮ ਮਾਨ ਨੇ ਕਿਹਾ ਕਿ ਮੈਂ ਬਾਰਡਰ ਖੁੱਲਵਾਇਆ ਹੈ ਪਰ ਮੈਂ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਨਾਲ ਹਾਂ। ਉਹ ਅੰਨਦਾਤਾ ਹਨ। ਮੈਂ ਕੁਝ ਦਿਨ ਪਹਿਲਾਂ ਪ੍ਰਹਿਲਾਦ ਜੋਸ਼ੀ ਨੂੰ ਮਿਲਿਆ  ਤੇ ਕਿਹਾ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਕੀਮਤ ਦਿਓ। 

ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਸ਼ੁਰੂ ਹੋ ਚੁੱਕੀ ਹੈ। ਨਸ਼ਾ ਜ਼ਿਆਦਾਤਰ ਸਰਹੱਦ ਪਾਰੋਂ ਆਉਂਦਾ ਹੈ। ਨਸ਼ਾ ਤਸਕਰ ਨੇ ਕਿੰਨੇ ਘਰ ਤਬਾਹ ਕੀਤੇ? ਨਸ਼ਾ ਵੇਚ ਕੇ ਪੈਸੇ ਕਮਾਏ। ਇਸ ਨਾਲ ਇਮਾਰਤ ਖੜ੍ਹੀ ਕੀਤੀ। ਕਾਨੂੰਨ ਮੁਤਾਬਕ ਇਹ ਡਰੱਗ ਮਨੀ ਤੋਂ ਬਣਦੀ ਹੈ। ਅਸੀਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੇ ਹਾਂ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement