ਰੋਜ਼ਾਨਾ ਸਪੋਕਸਮੈਨ ਵਲੋਂ ਕਰਵਾਇਆ ਗਿਆ 'DLF ਆਇਰਨ ਲੇਡੀ ਐਵਾਰਡ-ਸੀਜ਼ਨ 6’
Published : Mar 30, 2025, 5:12 pm IST
Updated : Mar 30, 2025, 5:12 pm IST
SHARE ARTICLE
'DLF Iron Lady Awards-Season 6' organized by Rozana Spokesman
'DLF Iron Lady Awards-Season 6' organized by Rozana Spokesman

ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ ਤੇ ਸੰਪਾਦਕ ਮੈਡਮ ਨਿਮਰਤ ਕੌਰ ਨੇ ਕੀਤਾ ਮਹਿਲਾਵਾਂ ਨੂੰ ਸਨਮਾਨਤ

ਚੰਡੀਗੜ੍ਹ: ਨਾਰੀ ਸ਼ਕਤੀ ਨੂੰ ਸਲਾਮ ਕਰਦੇ ਹੋਏ ਡੀਐਲਐਫ਼ ਸਿਟੀ ਸੈਂਟਰ ਨੇ ਡੀਐਲਐਫ਼ ਸਿਟੀ ਸੈਂਟਰ, ਆਈਟੀ ਪਾਰਕ, ਚੰਡੀਗੜ੍ਹ ਵਿਖੇ ਔਰਤਾਂ ਦੀਆਂ ਉਨ੍ਹਾਂ ਦੇ ਅਪਣੇ-ਅਪਣੇ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਇਕ ਪੁਰਸਕਾਰ ਸਮਾਰੋਹ, ‘ਆਇਰਨ ਲੇਡੀ ਐਵਾਰਡਜ਼-ਸੀਜ਼ਨ 6’ ਦਾ ਆਯੋਜਨ ਕੀਤਾ। ਜਿਸ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਚੰਡੀਗੜ੍ਹ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਕਰਨਲ ਰਾਜੀਵ ਭਰਵਾਨ (ਸੇਵਾਮੁਕਤ) ਨੇ ਅਪਣੀਆਂ ਦਿਲਚਸਪ ਕਹਾਣੀਆਂ ਨਾਲ ਸਮਾਂ ਬੰਨ੍ਹ ਦਿਤਾ। ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ ਅਤੇ ਸੰਪਾਦਕ ਮੈਡਮ ਨਿਮਰਤ ਕੌਰ ਨੇ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ।

ਸਮਾਗਮ ਵਿਚ ਆਇਰਨ ਲੇਡੀ ਪੁਰਸਕਾਰ ਡੀਐਲਐਫ ਐਸਪਾਇਰਿੰਗ ਚੇਂਜਮੇਕਰ, ਸਥਾਪਿਤ, ਸਸ਼ਕਤ, ਸਿਖਿਅਤ, ਸਾਲ ਦੀ ਸ਼ੈਪਰੀਨਿਓਰ ਅਤੇ ਪ੍ਰੇਰਨਾ ਐਂਪਲੀਫ਼ਾਇਰ ਵਰਗਾਂ ਵਿਚ ਦਿਤੇ ਗਏ।ਅਪਣੇ ਸੰਬੋਧਨ ਵਿਚ, ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਇਹ ਪੁਰਸਕਾਰ ਸਮਾਰੋਹ ਸਿਰਫ਼ ਇਕ ਜਸ਼ਨ ਨਹੀਂ ਹੈ ਸਗੋਂ ਸਾਰੀਆਂ ਔਰਤਾਂ ਨੂੰ ਸਲਾਮ ਹੈ। ਸਮਾਜ ਵਿੱਚ ਔਰਤਾਂ ਦੀ ਮਹੱਤਤਾ ’ਤੇ ਵਿਚਾਰ ਕਰਦੇ ਹੋਏ, ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਮਾਤਾ ਗੁਜਰੀ ਜੀ ਦੀ ਤਾਕਤ ਅਤੇ ਦ੍ਰਿੜਤਾ ਨੂੰ ਰੇਖਾਂਕਿਤ ਕੀਤਾ, ਜਿਨ੍ਹਾਂ ਦੇ ਦੋ ਨੌਜਵਾਨ ਪੋਤਰੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਮੁਗਲਾਂ ਦੁਆਰਾ ਇਕ ਕੰਧ ਵਿਚ ਜ਼ਿੰਦਾ ਚਿਣਵਾ ਕੇ ਸ਼ਹੀਦ ਕਰ ਦਿਤਾ ਗਿਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨ ਸਾਹਿਬਜ਼ਾਦਿਆਂ ਦੁਆਰਾ ਦਿਖਾਈ ਗਈ ਅਥਾਹ ਤਾਕਤ, ਲਚਕੀਲਾਪਣ ਅਤੇ ਹਿੰਮਤ ਮਾਤਾ ਗੁਜਰੀ ਜੀ ਦੁਆਰਾ ਉਨ੍ਹਾਂ ਵਿਚ ਪਾਏ ਗਏ ਮੁੱਲਾਂ ਦਾ ਪ੍ਰਮਾਣ ਹੈ।

ਇਸ ਮੌਕੇ ਰਾਜਪਾਲ ਨੇ ਰੋਜ਼ਾਨਾ ਸਪੋਕਸਮੈਨ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਦੇ ਦ੍ਰਿੜ ਨਿਸ਼ਚੇ ਅਤੇ ਨਿਡਰ ਪੱਤਰਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਨੇ ਜਿਸ ਬੂਟੇ ਨੂੰ ਲਾਇਆ ਸੀ, ਅੱਜ ਉਸੇ ਨੂੰ ਅਪਣੇ ਤਨ, ਮਨ ਤੇ ਧਨ ਨਾਲ ਬੀਬੀ ਜਗਜੀਤ ਕੌਰ ਅਤੇ ਮੈਡਮ ਨਿਮਰਤ ਕੌਰ ਅੱਗੇ ਵਧਾ  ਰਹੇ ਹਨ। ਉਨ੍ਹਾਂ ਕਰਵਾਏ ਗਏ ਸਮਾਗਮ ਵਿਚ ਸਪੋਕਸਮੈਨ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਰਾਜਪਾਲ ਨੇ ਡੀਐਲਐਫ਼ ਵੀ ਇਸ ਸਮਾਗਮ ਦੀ ਕਾਮਯਾਬੀ ਲਈ ਵਧਾਈ ਦਿਤੀ ਤੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਡੀਐਲਐਫ਼ ਬੜੀ ਹੀ ਤਨਦੇਹੀ ਨਾਲ ਅਜਿਹੇ ਪ੍ਰੋਗਰਾਮ ਕਰਵਾ ਰਿਹਾ ਹੈ ਤੇ ਵੱਖ-ਵੱਖ ਖੇਤਰਾਂ ਦੀਆਂ ਮਹਿਲਾਵਾਂ ਦੀ ਹੌਸਲਾ ਅਫ਼ਜਾਈ ਕਰ ਰਿਹਾ ਹੈ। ਇਸ ਦੇ ਨਾਲ ਹੀ ਰੋਜ਼ਾਨਾ ਸਪੋਕਸਮੈਨ ਨੇ ਡੀਐਲਐਫ਼ ਦਾ ਸਾਥ ਦੇ ਕੇ ਸਮਾਗਮ ਨੂੰ ਹੋਰ ਵੀ ਚਾਰ ਚੰਨ ਲਾ ਦਿਤੇ ਹਨ।

ਇਸ ਦੌਰਾਨ, ਡੀਐਲਐਫ ਐਸਪਾਇਰਿੰਗ ਚੇਂਜਮੇਕਰ ਸ਼੍ਰੇਣੀ ਅਧੀਨ, ਡਾਊਨ ਸਿੰਡਰੋਮ ਨਾਲ ਪੀੜਤ ਮਨਰੀਤ ਕੌਰ, ਜੋ ਕਿ ਡਾਂਸ, ਯੋਗਾ ਅਤੇ ਐਥਲੈਟਿਕਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ; ਸੋਨਾਲੀ ਬਖ਼ਸ਼ੀ, ਭਾਰਤ ਦੀ ਮੋਹਰੀ ਮਹਿਲਾ ਟੈਕਸੀ ਡਰਾਈਵਰ, ਜੋ ਔਰਤਾਂ ਅਤੇ ਬੱਚਿਆਂ ਲਈ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਂਦੀ ਹੈ; ਸ਼੍ਰੀਮਤੀ ਸੋਮਿਆ ਠਾਕੁਰ, ਮਿਸ ਵ੍ਹੀਲਚੇਅਰ ਵਰਲਡ ਇੰਡੀਆ-ਗਲੋਬਲ ਟੌਪ 5 ਵਿਚ ਜਗ੍ਹਾ ਬਣਾਉਣ ਵਾਲੀ ਭਾਰਤ ਦੀ ਇਕਲੌਤੀ ਫ਼ਾਈਨਲਿਸਟ; ਸ਼੍ਰੀਮਤੀ ਕਵਿਤਾ, ਅਤੇ ਇੰਸਪੈਕਟਰ ਸੋਮਵਤੀ ਨੇ ਪੁਰਸਕਾਰ ਪ੍ਰਾਪਤ ਕੀਤਾ।

ਸਥਾਪਿਤ ਸ਼੍ਰੇਣੀ ਵਿਚ, ਡਾ. ਸੁਰੂਚੀ ਗਰਗ, ਰਜਨੀ ਸੇਠੀ, ਗੀਤਾ ਨਾਗ੍ਰਥ, ਡਾ. ਅਮਨਪ੍ਰੀਤ ਕੌਰ ਅਤੇ ਪੂਜਾ ਅਗਰਵਾਲ ਨੇ ਪੁਰਸਕਾਰ ਹਾਸਲ ਕੀਤਾ।
ਸਸ਼ਕਤ ਸ਼੍ਰੇਣੀ ਵਿਚ ਕਿਰਨ ਮਲਹੋਤਰਾ, ਕਵਲਜੀਤ ਸੰਧੂ, ਅੰਮ੍ਰਿਤ ਗਿੱਲ, ਕਰਮਜੀਤ ਮਿਨਹਾਸ ਅਤੇ ਰਮਨਦੀਪ ਕੌਰ ਮਾਨ ਨੇ ਸਨਮਾਨ ਪ੍ਰਾਪਤ ਕੀਤਾ।
ਐਜੂਕੇਟ ਕੈਟਾਗਰੀ ਤਹਿਤ ਡਾ: ਦਮਨਜੀਤ ਸੰਧੂ, ਡਾ: ਦੀਪਿਕਾ ਸੂਰੀ, ਸ਼੍ਰੀਮਤੀ ਵੰਦਨਾ ਗੋਦਾਰਾ, ਸ਼੍ਰੀਮਤੀ ਸਨੇਹ ਲਤਾ ਅਤੇ ਡਾ: ਨੀਰੂ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ।

ਸ਼ੈਪਰਨੀਅਰ ਆਫ਼ ਦਿ ਈਅਰ ਸ਼੍ਰੇਣੀ ਦੇ ਤਹਿਤ ਦੀਪਿਕਾ ਮਹਾਜਨ, ਰਾਖੀ ਸਿੰਘ, ਨੀਤੂ ਸੇਠੀ, ਸ਼ਰਲੀਨਾ ਕੌਸ਼ਿਕ ਅਤੇ ਪੱਲਵੀ ਲੂਥਰਾ ਨੇ ਪ੍ਰਸ਼ੰਸਾ ਪ੍ਰਾਪਤ ਕੀਤੀ।
ਇੰਸਪੀਰੇਸ਼ਨ ਐਂਪਲੀਫ਼ਾਇਰ ਅਵਾਰਡ ਗਿਸੇਲਾ ਸਿੰਘ, ਅਰਪਿਤਾ, ਐਡਵੋਕੇਟ ਅਮਨਦੀਪ ਕੌਰ ਸੋਹੀ, ਵੈਸ਼ਨਵੀ ਬੋਰਾ ਅਤੇ ਰਿਤੂ ਸਿੰਘ ਨੂੰ ਦਿਤਾ ਗਿਆ।
ਇਕ ਵਿਸ਼ੇਸ਼ ਸ਼੍ਰੇਣੀ-‘ਮੈਨ ਆਫ਼ ਆਨਰ’, ਜੋ ਕਿ ਪੁਰਸ਼ਾਂ ਦੇ ਯੋਗਦਾਨ ਨੂੰ ਉਜਾਗਰ ਕਰਦੀ ਹੈ, ਇਸ ਸਨਮਾਨ ਦਾ ਹਿੱਸਾ ਸੀ। ਇਸ ਸ਼੍ਰੇਣੀ ਦੇ ਪੁਰਸਕਾਰ ਜੇਤੂਆਂ ਵਿਚ ਪੀ.ਐਸ. ਨੇਗੀ, ਆਸ਼ੀਸ਼ ਛਾਬੜਾ, ਪ੍ਰਭਲੋਚ ਸਿੰਘ, ਮੁਨੀਸ਼ ਪੁੰਡੀਰ ਅਤੇ ਐਮ.ਕੇ. ਭਾਟੀਆ ਸ਼ਾਮਲ ਸਨ।
ਇਸ ਸਮਾਗਮ ਨੂੰ ਵੱਖ-ਵੱਖ ਕਾਰਪੋਰੇਟਾਂ ਦਾ ਸਮਰਥਨ ਪ੍ਰਾਪਤ ਹੋਇਆ, ਜਿਨ੍ਹਾਂ ਵਿਚ ਫ਼ੋਰਟਿਸ ਹਸਪਤਾਲ, ਰਾਣਾ ਹਸਪਤਾਲ, ਸੁੰਦਰ ਜਵੈਲਰਜ਼, ਨੈਵੀਗੇਟਰਜ਼, ਨੋਵਾ ਆਈਵੀਐਫ਼, ਐਚਡੀਐਫਸੀ ਬੈਂਕ, ਈਜ਼ ਮਾਈ ਟ੍ਰਿਪ, ਨਿਟਜ਼ ਬਿਊਟੀ ਲੈਬ ਐਂਡ ਕੰਪਨੀ, ਪ੍ਰੋ-ਅਲਟੀਮੇਟ ਜਿਮ, ਟਾਰਕ ਫ਼ਾਰਮਾ, ਡਾ. ਬੱਤਰਾ, ਮੈਕਡੋਨਲਡਜ਼, ਟਾਇਨੀਮੋ, ਓਲੀਵੀਆ ਕਾਸਮੈਟਿਕਸ ਅਤੇ ਆਸ਼ਮਾਨ ਸ਼ਾਮਲ ਸਨ। ਇਸ ਮੌਕੇ ਇਨ੍ਹਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਬੀਬੀ ਜਗਜੀਤ ਕੌਰ ਤੇ ਮੈਡਮ ਨਿਮਰਤ ਕੌਰ ਨੇ ਜੇਤੂਆਂ ਨੂੰ ਵਧਾਈ ਦਿਤੀ ਤੇ ਮਹਿਲਾਵਾਂ ਨੂੰ ਸਮਾਜ ਵਿਚ ਉਸਾਰੂ ਯੋਗਦਾਨ ਲਈ ਤਤਪਰ ਰਹਿਣ ਦੀ ਅਪੀਲ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement