
Faridkot News : ਪੁਲਿਸ ਨੂੰ ਧੱਕਾ ਮਾਰ ਕੇ ਫ਼ਰਾਰ ਕੈਦੀ ਬਿਜਲੀ ਗਰਿੱਡ ਦੇ ਟਾਵਰ ’ਤੇ ਚੜ੍ਹਿਆ ਸੀ
Faridkot News in Punjabi : ਫਰੀਦਕੋਟ ਦੇ ਸਾਦਿਕ ਵਿਚ ਪੁਲਿਸ ਕਰਮਚਾਰੀਆਂ ਨੂੰ ਧੱਕਾ ਮਾਰ ਕੇ ਫ਼ਰਾਰ ਕੈਦੀ ਬਿਜਲੀ ਗਰਿੱਡ ਦੇ ਟਾਵਰ ’ਤੇ ਚੜ੍ਹਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫ਼ਰਾਰ ਕੈਦੀ ਨੂੰ ਟਾਵਰ ’ਤੇ ਕਰੰਟ ਲੱਗਣ ਨਾਲ ਬੁਰੀ ਝੁਲਸ ਗਿਆ ਹੈ।
ਮੌਕੇ ’ਤੇ ਪਹੁੰਚੇ ਪੁਲਿਸ ਕਰਮਚਾਰੀਂਆਂ ਨੇ ਫ਼ਰਾਰ ਕੈਦੀ ਨੂੰ ਜ਼ਖ਼ਮੀ ਹਾਲਤ ਵਿਚ ਕਾਬੂ ਕਰ ਲਿਆ ਹੈ। ਕੈਦੀ ਦੀ ਪਹਿਚਾਣ ਜੱਜ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਜਲਾਲ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਮੁਲਾਜ਼ਮ ਉਸ ਨੂੰ ਫ਼ਾਜ਼ਿਲਕਾ ਤੋਂ ਫ਼ਰੀਦਕੋਟ ਜੇਲ੍ਹ ਵਿਚ ਛੱਡਣ ਆ ਰਹੇ ਸਨ।
(For more news apart from Escaped prisoner badly burned after getting electrocuted on tower in Faridkot News in Punjabi, stay tuned to Rozana Spokesman)