
ਸਰਹਿੰਦ ਨਹਿਰ ’ਚ ਗੱਡੀ ਡਿੱਗਣ ਕਾਰਨ ਡੁੱਬ ਰਹੇ 5 ਲੋਕਾਂ ਦੀ ਬਚਾਈ ਸੀ ਜਾਨ
Punjab News: 10 ਫ਼ਰਵਰੀ ਦੇਰ ਰਾਤ ਕਰੀਬ 11 ਵਜੇ ਵਿਆਹ ਸਮਾਗਮ ਤੋਂ ਪਰਤ ਸਾਕਾ ਫ਼ੌਜੀ ਹਰਜਿੰਦਰ ਸਿੰਘ ਦੇ ਸਾਹਮਣੇ ਇੱਕ ਗੱਡੀ ਰੋਪੜ ਨਹਿਰ ਵਿਚ ਡਿੱਗ ਗਈ ਸੀ। ਗੱਡੀ ਡਿੱਗਣ ਤੋਂ ਬਾਅਦ ਉਸ ਵਿਚ ਬੈਠੇ 5 ਨੌਜਵਾਨ ਮਦਦ ਲਈ ਚਿਲਾਉਣ ਲੱਗੇ। ਇਹ ਘਟਨਾ ਮਾਛੀਵਾੜਾ ਵਿਚ ਵਾਪਰੀ ਸੀ। ਹਰਜਿੰਦਰ ਸਿੰਘ ਉਨ੍ਹਾਂ ਨੌਜਵਾਨਾਂ ਲਈ ਇੱਕ ਫਰਿਸ਼ਤਾ ਬਣ ਕੇ ਆਏ। ਉਨ੍ਹਾਂ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨ੍ਹਾਂ ਗੱਡੀ ਵਿਚ ਸਵਾਰ ਬਲਕਾਰ ਸਿੰਘ, ਗੁਰਲਾਲ ਸਿੰਘ, ਪੁਸ਼ਵਿੰਦਰ ਸਿੰਘ, ਜਸਵਿੰਦਰ ਸਿੰਘ ਤੇ ਕੁਲਦੀਪ ਸਿੰਘ ਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ। ਹਾਲਾਂਕਿ ਕੁਲਦੀਪ ਸਿੰਘ ਨੂੰ ਨਹੀਂ ਬਚਾ ਸਕੇ। ਬਾਕੀ ਨੌਜਵਾਨਾਂ ਨੂੰ ਬਾਹਰ ਕੱਢ ਲਿਆ ਗਿਆ।
ਅੱਜ ਸਾਬਕਾ ਸਿੱਖ ਫ਼ੌਜੀ ਹਰਜਿੰਦਰ ਸਿੰਘ ਨੂੰ ਬਹਾਦਰੀ ਕਰ ਕੇ ਮਿਲਿਆ ਆਰਮੀ ਚੀਫ ਵੱਲੋਂ ਸਨਮਾਨਿਤ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਦੁਸ਼ਮਣਾਂ ਨਾਲ ਲੜਦੇ ਇਸ ਫ਼ੌਜੀ ਦੇ ਕਾਰਗਿਲ ਦੀ ਜੰਗ ਵਿੱਚ ਬੰਬ ਲੱਗਿਆ ਸੀ । ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉਹ ਪੂਰੀ ਜ਼ਿੰਦਗੀ ਖੜਾ ਨਹੀਂ ਹੋ ਸਕਦਾ, ਅੱਜ ਪੂਰੀ ਤਰ੍ਹਾਂ ਦੇ ਨਾਲ ਫਿੱਟ ਤੇ ਤੰਦਰੁਸਤ ਹੈ।