ਪੰਜਾਬ ਨੇ ਲਾਕਡਾਊਨ ਦੌਰਾਨ ਲੋੜਵੰਦਾਂ ਦੇ ਖਾਣ ਲਈ ਕਣਕ ਅਤੇ ਚੌਲਾਂ ਦੇ ਰੈਕ ਹੋਰਨਾਂ ਸੂਬਿਆਂ ਨੂੰ ਭੇਜੇ
Published : Apr 30, 2020, 10:11 am IST
Updated : Apr 30, 2020, 10:11 am IST
SHARE ARTICLE
File Photo
File Photo

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 23.5 ਲੱਖ ਮੀਟ੍ਰਿਕ ਟਨ ਕਣਕ

ਚੰਡੀਗੜ੍ਹ, 29 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 23.5 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲਾਂ ਨਾਲ ਭਰੇ 938 ਰੈਕ ਭੇਜੇ ਗਏ ਹਨ ਤਾਂ ਜੋ ਕੋਵਿਡ-19 ਕਾਰਨ ਦੇਸ਼ ਭਰ ਵਿਚ ਕੀਤੇ ਗਏ ਲਾਕਡਾਊਨ ਦੀ ਇਸ ਸਥਿਤੀ ਵਿਚ ਗ਼ਰੀਬਾਂ ਅਤੇ ਲੋੜਵੰਦਾਂ ਦਾ ਢਿੱਡ ਭਰਿਆ ਜਾ ਸਕੇ। ਜਦੋਂ ਦੇਸ਼ ਕਰੋਨਾਵਾਇਰਸ ਅਤੇ ਅਪਣੇ ਨਾਗਰਿਕਾਂ ਨੂੰ ਖਾਣਾ ਦੇਣ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ ਤਾਂ ਪੰਜਾਬ, ਦੇਸ਼ ਦਾ ਅੰਨਦਾਤਾ ਹੋਣ ਦੀ ਅਪਣੀ ਸ਼ਾਖ ਨੂੰ ਕਾਇਮ ਰਖਦਿਆਂ ਸਾਰੇ ਰਾਜਾਂ ਨੂੰ ਇਸ ਵਿਸ਼ਾਲ ਕਾਰਜ ਨੂੰ ਪੂਰਾ ਕਰਨ ਵਿਚ ਮਦਦ ਕਰ ਰਿਹਾ ਹੈ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਜਦੋਂ ਤੋਂ ਦੇਸ਼ ਵਿਚ ਲਾਕਡਾਊਨ ਕੀਤਾ ਗਿਆ ਹੈ ਉਦੋਂ ਤੋਂ ਪੰਜਾਬ ਵਲੋਂ ਅਨਾਜ ਦੇ 938 ਰੈਕ ਹੋਰਨਾਂ ਰਾਜਾਂ ਨੂੰ ਭੇਜੇ ਗਏ ਹਨ ਅਤੇ ਇਸ ਤਰ੍ਹਾਂ 26 ਮਾਰਚ ਤੋਂ ਲੈ ਕੇ ਹੁਣ ਤਕ ਤਕਰੀਬਨ 23.5 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲ 938 ਵਿਸ਼ੇਸ਼ ਰੇਲਗੱਡੀਆਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵਿਲੱਖਣ ਪਹਿਲਕਦਮੀ ਦੇਸ਼ ਦੇ ਦੂਸਰੇ ਸੂਬਿਆਂ ਨੂੰ ਸਮਾਜ ਦੇ ਪਛੜੇ ਵਰਗਾਂ ਦਰਮਿਆਨ ਅਨਾਜ ਦੀ ਵੰਡ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ।

File photoFile photo

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ  ਸੂਬੇ ਦੇ 50 ਫੀਸਦੀ ਪਰਿਵਾਰਾਂ (1,41,44,291 ਲਾਭਪਾਤਰੀ) ਪੀ.ਐਮ.ਜੀ.ਕੇ.ਏ.ਵਾਈ ਅਧੀਨ ਆਉਂਦੇ ਅੰਨਤੋਦਿਆ ਅੰਨ ਯੋਜਨਾ ਅਤੇ ਪਰੀਓਰਿਟੀ ਹਾਉਸ ਹੋਲਡ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ (ਅਪ੍ਰੈਲ 2020 ਤੋਂ ਜੂਨ 2020 ਤਕ) 15 ਕਿਲੋ ਅਨਾਜ ਮੁਫ਼ਤ ਵਿਚ ਮੁਹੱਈਆ ਕਰਵਾਇਆ ਹੈ। ਇਸ ਤੋਂ ਇਲਾਵਾ 3 ਕਿਲੋ ਦਾਲ ਪ੍ਰਤੀ ਘਰ ਨੂੰ ਬਿਲਕੁਲ ਮੁਫ਼ਤ ਦਿਤੀ ਗਈ ਹੈ ਜਦਕਿ ਜਿਹੜੇ ਵਿਅਕਤੀ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਨਹੀਂ ਆਉਂਦੇ ਉਨ੍ਹਾਂ ਨੂੰ 15 ਲੱਖ ਸੁੱਕੇ ਰਾਸ਼ਨ ਦੇ ਪੈਕਟ ਵੰਡੇ ਗਏ ਹਨ ਜਿਨ੍ਹਾਂ ਵਿਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ  ਵੀ ਬਿਲਕੁਲ ਮੁਫ਼ਤ ਵੰਡੇ ਗਏ ਹਨ।

ਇਸ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਕਰਫ਼ਿਊ ਦੌਰਾਨ ਗ਼ਰੀਬ ਲੋਕਾਂ ਨੂੰ ਪੱਕਿਆ ਹੋਇਆ ਖਾਣਾ ਵੰਡ ਰਹੇ ਐਨ.ਜੀ.ਓਜ  ਅਤੇ ਧਾਰਮਕ ਜਥੇਬੰਦੀਆਂ ਨੂੰ ਉ.ਐਮ.ਐਸ.ਐਸ.ਸਕੀਮ ਅਧੀਨ ਅਧੀਨ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਫ਼ਸਰਾਂ ਨੇ ਐਫ਼.ਸੀ.ਆਈ. ਤੋਂ ਕਣਕ ਅਤੇ ਚੌਲ ਦਿਵਾਏ ਗਏ ਹਨ। ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਸੂਬੇ ਵਿਚ ਵਸਦੀ ਪ੍ਰਵਾਸੀ ਅਬਾਦੀ ਨੂੰ 50000 ਤੋਂ ਜ਼ਿਆਦਾ 5 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਰੀਫਿਲ ਕਰ ਕੇ ਮੁਫ਼ਤ ਵਿਚ ਦਿਤੇ ਗਏ ਹਨ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਲਾਕਡਾਊਨ ਦੌਰਾਨ ਸੂਬੇ ਵਿਚ 47,12,522 ਲੱਖ ਗੈਸ ਸਿਲੰਡਰ ਦੀ ਸਪਲਾਈ ਸੁਚਾਰੂ ਢੰਗ ਨਾਲ ਵੱਖ-ਵੱਖ ਗੈਸ ਕੰਪਨੀਆਂ ਵਲੋਂ ਕੀਤੀ ਗਈ ਹੈ। ਜਿਸ ਵਿਚੋਂ 35761 ਗੈਸ ਸਿਲੰਡਰ ਆਈ.ਉ.ਸੀ. ਵਲੋਂ 164970 ਐਚ.ਪੀ.ਸੀ.ਐਲ. ਵਲੋਂ ਅਤੇ 283075 ਬੀ.ਪੀ.ਸੀ.ਐਲ. ਵਲੋਂ ਕੀਤੀ ਗਈ ਹੈ। ਇਸੇ ਤਰ੍ਹਾਂ ਸੂਬੇ ਵਿਚ ਉਜਵਲਾ ਯੋਜਨਾ ਅਧੀਨ 8 ਲੱਖ ਤੋਂ ਵੱਧ ਗੈਸ ਸਿਲੰਡਰ ਮੁਫ਼ਤ ਵਿਚ ਰੀਫ਼ਿਲ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਸ ਜ਼ਰੂਰੀ ਵਸਤਾਂ ਸਹੀ ਮੁੱਲ 'ਤੇ ਮਿਲਣ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਇਸ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਵਲੋਂ ਹੈਲਪ ਲਾਈਨ ਨੰਬਰ  0172-2684000 ਸਥਾਪਤ ਕੀਤਾ ਗਿਆ ਹੈ  ਜਿੱਥੇ ਖਪਤਕਾਰ ਜ਼ਰੂਰੀ ਵਸਤਾਂ ਦੀ ਵਿਕਰੀ ਵੱਧ ਭਾਅ 'ਤੇ ਹੋਣ ਸਬੰਧੀ ਅਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement