ਪ੍ਰਧਾਨ ਮੰਤਰੀ ਦੇ ਅਸਤੀਫ਼ੇ ਲਈ ਚਲਾਏ ਗਏ ਹੈਸ਼ਟੈਗ ਨੂੰ  ਗ਼ਲਤੀ ਨਾਲ ਬਲਾਕ ਕੀਤਾ : ਫ਼ੇਸਬੁੱਕ
Published : Apr 30, 2021, 1:19 am IST
Updated : Apr 30, 2021, 1:19 am IST
SHARE ARTICLE
image
image

ਪ੍ਰਧਾਨ ਮੰਤਰੀ ਦੇ ਅਸਤੀਫ਼ੇ ਲਈ ਚਲਾਏ ਗਏ ਹੈਸ਼ਟੈਗ ਨੂੰ  ਗ਼ਲਤੀ ਨਾਲ ਬਲਾਕ ਕੀਤਾ : ਫ਼ੇਸਬੁੱਕ

ਨਵੀਂ ਦਿੱਲੀ, 29 ਅਪ੍ਰੈਲ : ਸੋਸ਼ਲ ਮੀਡੀਆ ਕੰਪਨੀ ਫ਼ੇਸਬੁੱਕ ਨੇ ਵੀਰਵਾਰ ਨੂੰ  ਕਿਹਾ ਕਿ ਉਸ ਨੇ ਗ਼ਲਤੀ ਨਾਲ ਹੈਸ਼ਟੈਗ ਨੂੰ  ਬਲਾਕ ਕੀਤਾ, ਜਿਸ 'ਚ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ | ਕੰਪਨੀ ਨੇ ਸਪੱਸ਼ਟ ਕੀਤਾ ਕਿ ਇਹ ਸਰਕਾਰ ਦੇ ਆਦੇਸ਼ 'ਤੇ ਨਹੀਂ ਕੀਤਾ ਗਿਆ | ਕੰਪਨੀ ਦੀ ਇਹ ਸਫ਼ਾਈ ਉਨ੍ਹਾਂ ਖ਼ਬਰਾਂ ਵਿਚਾਲੇ ਆਈ ਹੈ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਕੋਰੋਨਾ ਲਾਗ ਨਾਲ ਨਜਿੱਠਣ ਨੂੰ  ਲੈ ਕੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਪੋਸਟ ਨੂੰ  ਹਟਾਉਣ ਦਾ ਨਿਰਦੇਸ਼ ਦਿਤਾ ਗਿਆ ਹੈ |
ਫ਼ੇਸਬੁੱਕ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ,''ਅਸੀਂ ਗ਼ਲਤੀ ਨਾਲ ਇਸ ਹੈਸ਼ਟੈਗ ਨੂੰ  ਅਸਥਾਈ ਰੂਪ ਨਾਲ ਬੰਦ ਕੀਤਾ ਸੀ, ਨਾ ਕਿ ਭਾਰਤ ਸਰਕਾਰ ਵਲੋਂ ਸਾਨੂੰ ਅਜਿਹਾ ਕਰਨ ਲਈ ਕਿਹਾ ਗਿਆ ਸੀ | ਅਸੀਂ ਇਸ ਨੂੰ  ਬਹਾਲ ਕਰ ਦਿਤਾ ਹੈ |'' ਖ਼ਬਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ੇ ਦੀ ਮੰਗ ਨੂੰ  ਲੈ ਕੇ ਚੱਲ ਰਹੇ ਹੈਸ਼ਟੈਗ ਨੂੰ  ਬੁਧਵਾਰ ਨੂੰ  ਕੁੱਝ ਸਮੇਂ ਲਈ ਬਲਾਕ ਕਰ ਦਿਤਾ ਗਿਆ ਸੀ | ਉਪਯੋਗਕਰਤਾ ਜੇਕਰ ਇਸ ਹੈਸ਼ਟੈਗ ਦੀ ਤਲਾਸ਼ ਕਰਦੇ ਤਾਂ ਸੰਦੇਸ਼ ਆ ਰਿਹਾ ਸੀ ਕਿ ਅਸਥਾਈ ਰੂਪ ਨਾਲ ਇਸ ਤਕ ਪਹੁੰਚ ਰੋਕ ਦਿਤੀ ਗਈ ਹੈ, ਕਿਉਂਕਿ ਪੋਸਟ 'ਚ ਮੌਜੂਦ ਕੁੱਝ ਸਮੱਗਰੀ ਸਾਡੇ ਭਾਈਚਾਰਕ ਮਾਨਕਾਂ ਦੇ ਉਲਟ ਹੈ |'' ਹੈਸ਼ਟੈਗ ਰਿਜ਼ਾਈਨ ਮੋਦੀ ਨੂੰ  ਬਲਾਕ ਕਰਨ ਦਾ ਮਾਮਲਾ ਪਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਚੜਾਅ ਤੋਂ ਪਹਿਲਾਂ ਆਇਆ ਹੈ |                   (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement