
ਬਹੁਤੇ ਕਾਂਗਰਸ ਵਿਧਾਇਕ ਇਸ ਸਮੇਂ ਪਾਰਟੀ ਏਕਤਾ ਲਈ ਕੈਪਟਨ ਤੇ ਸਿੱਧੂ ਵਿਚ ਸੁਲਾਹ, ਸਫ਼ਾਈ ਕਰਵਾਉਣ ਦੇ ਹੱਕ ਵਿਚ
ਚੰਡੀਗੜ੍ਹ, 29 ਅਪ੍ਰੈਲ (ਗੁਰਉਪਦੇਸ਼ ਭੁੱਲਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਬਾਰੇ ਦਿਤੇ ਬਿਆਨਾਂ ਤੋਂ ਬਾਅਦ ਹੁਣ ਸੂਬੇ ਦੀ ਵਿਰੋਧੀ ਪਾਰਟੀਆਂ ਦੀ ਸਿਆਸਤ ਵੀ ਨਵਜੋਤ ਸਿੱਧੂ ਦੇ ਦੁਆਲੇ ਘੁੰਮਣ ਲੱਗੀ ਹੈ | ਕੈਪਟਨ ਤੇ ਸਿੱਧੂ ਦੇ ਖੁਲ੍ਹੇਆਮ ਆਹਮੋ ਸਾਹਮਣੇ ਹੋ ਜਾਣ ਬਾਅਦ ਹੁਣ ਪ੍ਰਦੇਸ਼ ਕਾਂਗਰਸ ਅੰਦਰ ਵੀ ਨਵੇਂ ਸਮੀਕਰਨ ਬਨਣੇ ਸ਼ੁਰੂ ਹੋ ਗਏ ਹਨ | ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਬਾਰੇ ਫ਼ੈਸਲੇ ਤੋਂ ਬਾਅਦ ਪੰਜਾਬ ਕਾਂਗਰਸ ਤੇ ਕੈਪਟਨ ਸਰਕਾਰ ਵਿਚ ਵੀ ਭਾਰੀ ਹਿਲਜੁਲ ਵਾਲੀ ਸਥਿਤੀ ਬਣ ਚੁੱਕੀ ਹੈ |