ਯੂ-ਟਿਊਬ ਰਾਹੀਂ ਮਾਲਵੇ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਰਸਵਿੰਦਰ ਸਿੰਘ ਨੂੰ ਮਿਲੀ ਪਹਿਲੀ ਸਰਕਾਰੀ ਨੌਕਰੀ

By : KOMALJEET

Published : Apr 30, 2023, 8:55 pm IST
Updated : Apr 30, 2023, 8:55 pm IST
SHARE ARTICLE
representational Image
representational Image

ਖੇਤੀ ਵਾਂਗੂੰ ਮਿਹਨਤ ਨਾਲ ਲੋਕਾਂ ਦੀ ਸੇਵਾ ਕਰੇਗਾ ਤਕਨੀਕੀ ਸਿੱਖਿਆ ਵਿਭਾਗ ਵਿੱਚ ਕਲਰਕ ਦੀ ਨੌਕਰੀ ਹਾਸਲ ਕਰਨ ਵਾਲਾ ਮਨਦੀਪ ਕੁਮਾਰ  

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਕੀਤੇ ਵਾਅਦੇ ਦੇ ਵਫ਼ਾ ਹੋਣ ਨਾਲ ਜਿੱਥੇ ਕਈ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲਣ ਨਾਲ ਜੀਵਨ ਵਿਚ ਨਵੀਂ ਸ਼ੁਰੂਆਤ ਹੋਈ ਹੈ, ਉਥੇ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰਨਾ ਵੀ ਮਿਲੇਗੀ।
ਬੀਤੇ ਦਿਨੀਂ ਚੰਡੀਗੜ੍ਹ ਸਥਿਤ ਮਿਊਂਸਿਪਲ ਭਵਨ ਵਿਖੇ ਹੋਏ ਸਮਾਰੋਹ ਦੌਰਾਨ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨੌਜਵਾਨਾਂ ਦੇ ਚਿਹਰੇ ਤੋਂ ਉਨ੍ਹਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਸੀ।

ਤਕਨੀਕੀ ਸਿੱਖਿਆ ਵਿਭਾਗ ਵਿਚ ਵਿਚ ਬਤੌਰ ਕਲਰਕ ਨਿਯੁਕਤੀ ਪੱਤਰ ਹਾਸਲ ਕਰਨ ਆਏ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਤਹਿਸੀਲ ਦੇ ਪਿੰਡ ਉੜਦਨ ਦੇ ਰਹਿਣ ਵਾਲੇ ਮਨਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ 2016 ਵਿੱਚ ਗ੍ਰੈਜੂਏਸ਼ਨ ਮੁਕੰਮਲ ਕੀਤੀ ਸੀ। ਇਸ ਦੌਰਾਨ ਉਸ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ, ਜਿਸ ਕਾਰਨ ਖੇਤੀ ਦਾ ਸਾਰਾ ਕੰਮ ਉਸ ਦੇ ਮੋਢਿਆਂ ’ਤੇ ਆ ਗਿਆ ਸੀ। ਮਨਦੀਪ ਕੁਮਾਰ ਦੀ ਸ਼ੁਰੂ ਤੋਂ ਹੀ ਇੱਛਾ ਸੀ ਪੜ੍ਹਾਈ ਕਰਨ ਮਗਰੋਂ ਪੰਜਾਬ ਵਿਚ ਹੀ ਸਰਕਾਰੀ ਨੌਕਰੀ ਕਰਨੀ ਹੈ ਪਰ ਪਿਤਾ ਦੀ ਮੌਤ ਕਾਰਨ ਉਸ ਨੂੰ ਜ਼ਿਆਦਾ ਸਮਾਂ ਖੇਤੀ ਵਿਚ ਲਗਾਉਣਾ ਪੈਂਦਾ ਸੀ। ਉਸ ਨੇ ਮਿਹਨਤ ਦਾ ਪੱਲਾ ਨਾ ਛੱਡਿਆ ਅਤੇ ਜਦੋਂ ਵੀ ਉਸ ਨੂੰ ਸਮਾਂ ਮਿਲਣਾ ਤਾਂ ਉਸ ਸਰਕਾਰੀ ਨੌਕਰੀ ਲਈ ਨਿਕਲਣ ਵਾਲੇ ਪੇਪਰ ਦੀ ਤਿਆਰੀ ਕਰਨ ਬੈਠ ਜਾਣਾ।

ਮਨਦੀਪ ਨੇ ਬੀਤੇ ਸਾਲਾਂ ਵਿੱਚ ਕਈ ਸਰਕਾਰੀ ਨੌਕਰੀਆਂ ਲਈ ਪੇਪਰ ਦਿੱਤੇ ਪਰ ਇਹ ਭਰਤੀ ਪ੍ਰਕਿਰਿਆ ਕੋਰਟ ਕੇਸਾਂ ਜਾਂ ਪੇਪਰ ਲੀਕ ਕਾਰਨ ਮੁਕੰਮਲ ਨਹੀਂ ਹੋ ਸਕਿਆ। ਉਸ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵਲੋਂ ਸੱਤਾ ਸੰਭਾਲਣ ਮਗਰੋਂ ਸ਼ੁਰੂ ਕੀਤੀ ਸਰਕਾਰੀ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਨੂੰ ਬਹੁਤ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ ਅਤੇ ਉਸ ਨੂੰ ਕਲਰਕ ਦੀ ਨੌਕਰੀ ਮਿਲੀ ਹੈ।

ਇਸ ਦੌਰਾਨ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਖੇਪਲ ਦੇ ਰਸਵਿੰਦਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਨੇ ਸਾਲ 2009 ਵਿੱਚ ਐਮ.ਟੈੱਕ ਕਰਨ ਤੋਂ ਬਾਅਦ ਇਕ ਨਿੱਜੀ ਕਾਲਜ ਵਿੱਚ ਲੈਕਚਰਾਰ ਵਜੋਂ ਸੇਵਾ ਨਿਭਾਅ ਰਿਹਾ ਸੀ ਪਰ ਨਿੱਜੀ ਕਾਲਜ ਦੀ ਉਜਰਤ ਘੱਟ ਹੋਣ ਕਾਰਨ ਗੁਜ਼ਾਰਾ ਮੁਸ਼ਕਲ ਸੀ। ਇਨ੍ਹਾਂ ਤੰਗੀਆਂ ਨੂੰ ਦੇਖਦਿਆਂ ਉਸ ਨੇ ਯੂ-ਟਿਊਬ ਰਾਹੀਂ ਨੌਜਵਾਨਾਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣੀ ਸ਼ੁਰੂ ਕੀਤੀ, ਜਿਸ ਨੂੰ ਚੰਗਾ ਹੁੰਗਾਰਾ ਮਿਲਿਆ। ਰਸਵਿੰਦਰ ਸਿੰਘ ਦੱਸਦਾ ਹੈ ਕਿ ਇਸ ਸਰਕਾਰੀ ਨੌਕਰੀ ਨਾਲ ਉਸ ਨੂੰ ਆਰਥਿਕ ਆਜ਼ਾਦੀ ਮਿਲੇਗੀ।

ਕਿਸਾਨੀ ਪਰਿਵਾਰ ਨਾਲ ਸਬੰਧਤ ਰਸਵਿੰਦਰ ਨੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਸਰਕਾਰੀ ਨੌਕਰੀਆਂ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਪੰਜਾਬ ਪੁਲਿਸ ਦੇ ਬਿਉਰੋ ਆਫ ਇਨਵੈਸਟੀਗੇਸ਼ਨ ਦਾ ਆਈ.ਟੀ. ਅਸਿਸਟੈਂਟ ਦਾ ਪੇਪਰ ਵੀ ਪਾਸ ਕੀਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

14 Dec 2024 12:09 PM

Sidhu Moosewala ਕਤਲ ਮਾਮਲੇ 'ਚ ਪੇਸ਼ੀ ਮੌਕੇ ਸਿੱਧੂ ਦੀ ਥਾਰ ਪਹੁੰਚੀ Mansa court

13 Dec 2024 12:27 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

13 Dec 2024 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Dec 2024 12:17 PM

ਖਨੌਰੀ ਬਾਰਡਰ ‘ਤੇ ਕਿਸਾਨਾਂ ਨੂੰ ਕਿਉਂ ਲੱਗਿਆ ਕਿ ਹਰਿਆਣਾ ਤੇ ਪੰਜਾਬ ਪੁਲਿਸ ਇਕੱਠੇ ਮਿਲ ਕੇ ਕਰ ਸਕਦੀ ਕਾਰਵਾਈ ?

12 Dec 2024 12:15 PM
Advertisement