lok Sabha Election 2024: ਸਿਆਸਤਦਾਨ ਲੜ ਰਹੇ ਹਨ ਮੁੱਦਾਹੀਣ ਲੋਕ ਸਭਾ ਚੋਣਾਂ
Published : Apr 30, 2024, 8:31 am IST
Updated : Apr 30, 2024, 8:31 am IST
SHARE ARTICLE
Lok Sabha Elections 2024
Lok Sabha Elections 2024

ਵੱਡੇ-ਵੱਡੇ ਸਿਆਸਤਦਾਨ ਪੰਜਾਬ ’ਚੋਂ ਜਿੱਤ ਕੇ ਬਣੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਪਰ....

 

Lok Sabha Elections 2024 : ਕੋਟਕਪੂਰਾ (ਗੁਰਿੰਦਰ ਸਿੰਘ) : ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ ਰਾਜਾਂ ਵਿਚ ਵੀ ਦਲਬਦਲੀਆਂ ਦਾ ਦੌਰ ਜਾਰੀ ਹੈ, ਵਫ਼ਾਦਾਰੀਆਂ ਨੂੰ ਤਿਲਾਂਜਲੀ ਦਿਤੀ ਜਾ ਰਹੀ ਹੈ, ਮੁੱਦਾਹੀਣ ਚੋਣਾਂ ਵਿਚ ਪਹਿਲੀ ਵਾਰ ਭਖਦੇ ਮਸਲਿਆਂ ਅਤੇ ਚਲੰਤ ਮਾਮਲਿਆਂ ਨੂੰ ਦਰਕਿਨਾਰ ਕਰ ਕੇ ਵੱਡੇ ਵੱਡੇ ਸਿਆਸੀ ਚਿਹਰੇ ਅਪਣੀ ਸੀਟ ਬਚਾਉਣ ਅਤੇ ਅਪਣੀ ਹੋਂਦ ਦਰਸਾਉਣ ਤਕ ਸੀਮਤ ਹੋ ਕੇ ਰਹਿ ਗਏ ਹਨ, ਸਿਆਸਤ ਵਿਚ ਸਥਾਈ ਦੋਸਤੀ ਜਾਂ ਦੁਸ਼ਮਣੀ ਦਰਕਿਨਾਰ ਹੋ ਗਈ ਹੈ, ਲਗਭਗ ਸਾਰੇ ਸਿਆਸਤਦਾਨਾਂ ਨੂੰ ਵਿਚਾਰਧਾਰਾ, ਸਿਧਾਂਤ, ਏਜੰਡੇ ਦੀ ਬਜਾਏ ਸਿਰਫ਼ ਅਪਣੇ ਹਿਤ ਪਿਆਰੇ ਹਨ।

ਇਨ੍ਹਾਂ ਚੋਣਾਂ ਵਿਚ ਚੰਡੀਗੜ੍ਹ, ਦਰਿਆਈ ਪਾਣੀ, ਧਰਤੀ ਹੇਠਲੇ ਅਸ਼ੁਧ ਪਾਣੀ, ਨੌਜਵਾਨਾਂ ਦਾ ਪ੍ਰਵਾਸ, ਰੁਜ਼ਗਾਰ, ਮਹਿੰਗਾਈ, ਰਾਜਾਂ ਨੂੰ ਵਧੇਰੇ ਅਧਿਕਾਰ, ਬੇਅਦਬੀ ਅਤੇ ਗੋਲੀਕਾਂਡ ਦਾ ਇਨਸਾਫ਼, ਵਾਹਗਾ ਸਰਹੱਦ ਖੁਲ੍ਹਵਾਉਣ, ਵਾਤਾਵਰਣ, ਪ੍ਰਦੂਸ਼ਣ ਆਦਿਕ ਵਰਗੇ ਪੰਜਾਬ ਦੇ ਸਾਰੇ ਭਖਦੇ ਮਸਲੇ ਠੰਢੇ ਬਸਤੇ ਵਿਚ ਪਾ ਦਿਤੇ ਗਏ ਹਨ। 

ਜੇਕਰ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਸੰਵਿਧਾਨ ਲਾਗੂ ਹੋਣ ਤੋਂ ਬਾਅਦ 27/03/1952 ਨੂੰ ਪੰਜਾਬ ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ ਹੋਈਆਂ, ਜਦੋਂ ਪੰਜਾਬ ਦੀਆਂ ਲੋਕ ਸਭਾ ਦੀਆਂ ਕੁਲ 15 ਸੀਟਾਂ ਸਨ। ਦੂਜੀ ਅਤੇ ਤੀਜੀ ਕ੍ਰਮਵਾਰ 1957 ਅਤੇ 1962 ਦੀਆਂ ਲੋਕ ਸਭਾ ਚੋਣਾ ਦੀਆਂ 22-22 ਸੀਟਾਂ ਸਨ ਅਤੇ 1 ਨਵੰਬਰ 1966 ਨੂੰ ਪੰਜਾਬ ਵਿਚੋਂ ਹਰਿਆਣਾ ਤੇ ਹਿਮਾਚਲ ਕੱਟ ਦੇਣ ਤੋਂ ਬਾਅਦ ਪੰਜਾਬ ਵਿਚ ਸਿਰਫ਼ 13 ਸੀਟਾਂ ਰਹਿ ਗਈਆਂ

ਸਾਲ 1967 ਵਿਚ ਅਰਥਾਤ ਚੌਥੀ ਲੋਕ ਸਭਾ ਚੋਣ 13 ਸੀਟਾਂ ਦੀ ਹੋਈ, ਉਸ ਤੋਂ ਬਾਅਦ ਅੱਜ ਤਕ ਲਗਾਤਾਰ 13 ਸੀਟਾਂ ’ਤੇ ਹੀ ਚੋਣਾਂ ਹੁੰਦੀਆਂ ਆ ਰਹੀਆਂ ਹਨ। ਭਾਵੇਂ ਇਸ ਵਾਰ 18ਵੀਂ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਪਰ 1984 ਅਤੇ 1991 ਕ੍ਰਮਵਾਰ 8ਵੀਂ ਅਤੇ 10ਵੀਂ ਵਾਰ ਦੀਆਂ ਲੋਕ ਸਭਾ ਚੋਣਾਂ ਪੰਜਾਬ ਦੇ ਹਾਲਾਤ ਖ਼ਰਾਬ ਹੋਣ ਕਰ ਕੇ ਨਾ ਹੋ ਸਕੀਆਂ, ਜੋ ਕ੍ਰਮਵਾਰ 1985 ਅਤੇ 1992 ਵਿਚ ਕਰਵਾਈਆਂ ਗਈਆਂ। 

ਦਲਬਦਲੀਆਂ ਦੇ ਦੌਰ ਕਾਰਨ ਪੰਜਾਬ ਦੀਆਂ ਲਗਭਗ ਸਾਰੀਆਂ ਅਰਥਾਤ 13 ਸੀਟਾਂ ’ਤੇ ਸਮੀਕਰਨ ਬਦਲੇ ਬਦਲੇ ਨਜ਼ਰ ਆ ਰਹੇ ਹਨ। ਜਲੰਧਰ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਬਸਪਾ ਦਰਮਿਆਨ ਪੰਜ ਕੋਨੀ ਅਤੇ ਕਾਂਟੇ ਦੀ ਟੱਕਰ ਦਿਖਾਈ ਦੇ ਰਹੀ ਹੈ। ਇਥੇ ਅਕਾਲੀ ਦਲ ਦੇ ਮਹਿੰਦਰ ਸਿੰਘ ਕੇ.ਪੀ., ਭਾਜਪਾ ਦੇ ਸੁਸ਼ੀਲ ਰਿੰਕੂ ਦਾ ਕਾਂਗਰਸੀ ਪਿਛੋਕੜ ਹੈ, ਜਦਕਿ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਬਾਹਰੀ ਇਲਾਕੇ ਦਾ ਹੋਣ ਦਾ ਵਿਰੋਧ ਝੱਲਣਾ ਪੈ ਰਿਹਾ ਹੈ। 

‘ਆਪ’ ਦੇ ਪਵਨ ਟੀਨੂੰ ਦਾ ਪਿਛੋਕੜ ਅਕਾਲੀ ਹੈ, ਜਦਕਿ ਬਸਪਾ ਦੇ ਬਲਵਿੰਦਰ ਕੁਮਾਰ ਦਾ ਵੀ ਇਸ ਹਲਕੇ ਵਿਚ ਕਾਫ਼ੀ ਪ੍ਰਭਾਵ ਹੈ। ਭਾਵੇਂ ਸਾਰੇ ਇਕ ਦੂਜੇ ਵਿਰੁਧ ਬਿਆਨਬਾਜ਼ੀ ਕਰਨ ਮੌਕੇ ਕੋਈ ਲਿਹਾਜ਼ ਨਹੀਂ ਵਰਤ ਰਹੇ ਪਰ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਲੋਕ ਸਭਾ ਹਲਕਾ ਜਲੰਧਰ ਦੇ ਉਕਤ ਪੰਜੇ ਉਮੀਦਵਾਰਾਂ ਦਾ ਸਬੰਧ ਰਵਿਦਾਸ ਬਰਾਦਰੀ ਨਾਲ ਹੈ।

ਅਕਾਲੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਰਿਸ਼ਤੇ ਵਜੋਂ ਚਰਨਜੀਤ ਸਿੰਘ ਚੰਨੀ ਦੇ ਕੁੜਮ ਹਨ। ਪਿਛਲੇ ਸਾਲ ਜਲੰਧਰ ਹਲਕੇ ਦੀ ਉਪ ਚੋਣ ਵਿਚ ਕਾਂਗਰਸੀ ਉਮੀਦਵਾਰ ਵਜੋਂ ਉਤਾਰੀ ਗਈ ਬੀਬੀ ਕਰਮਜੀਤ ਕੌਰ ਚੌਧਰੀ ਅਤੇ ਇਕ ਹੋਰ ਸੀਨੀਅਰ ਕਾਂਗਰਸੀ ਆਗੂ ਤੇਜਿੰਦਰ ਸਿੰਘ ਬਿੱਟੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਜਦਕਿ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੇ ਬਾਗ਼ੀ ਸੁਰ ਵੀ ਮੀਡੀਏ ਦੀਆਂ ਸੁਰਖੀਆਂ ਬਣ ਰਹੇ ਹਨ, ਜਦਕਿ ਵਿਜੈ ਸਾਂਪਲਾ ਦੇ ਭਤੀਜੇ ਅਤੇ ਭਾਜਪਾ ਦੇ ਤੇਜ਼ ਤਰਾਰ ਆਗੂ ਰੋਬਿਨ ਸਾਂਪਲਾ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ। 

ਬੀਬੀ ਕਰਮਜੀਤ ਕੌਰ ਚੌਧਰੀ ਅਤੇ ਤੇਜਿੰਦਰ ਸਿੰਘ ਬਿੱਟੂ ਦੇ ਭਾਜਪਾ ਵਿਚ ਜਾਣ, ਮਹਿੰਦਰ ਸਿੰਘ ਕੇ.ਪੀ. ਵਲੋਂ ਅਕਾਲੀ ਦਲ ਦੀ ਟਿਕਟ ’ਤੇ ਮੈਦਾਨ ਵਿਚ ਆਉਣ ਅਤੇ ਰਵਿਦਾਸ ਬਰਾਦਰੀ ਦੀ ਵੋਟ ਪੰਜ ਥਾਵਾਂ ’ਤੇ ਵੰਡੀ ਜਾਣ ਕਰ ਕੇ ਕਾਂਗਰਸ ਦਾ ਨੁਕਸਾਨ ਹੋ ਸਕਦਾ ਹੈ, ਇਸੇ ਤਰ੍ਹਾਂ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਵੀ ਕਾਂਗਰਸ ਲਈ ਖ਼ਤਰੇ ਦੀ ਘੰਟੀ ਬਣ ਸਕਦੇ ਹਨ ਕਿਉਂਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਲਵਿੰਦਰ ਕੁਮਾਰ 2 ਲੱਖ ਤੋਂ ਵੀ ਜ਼ਿਆਦਾ ਵੋਟਾਂ ਲੈ ਗਏ ਸਨ। ਸਾਰੇ ਉਮੀਦਵਾਰਾਂ ਨੂੰ ਆਪੋ-ਅਪਣੀ ਹੋਂਦ ਬਚਾਉਣ ਅਤੇ ਦਰਸਾਉਣ ਲਈ ਬਹੁਤ ਮਿਹਨਤ ਕਰਨੀ ਪੈ ਰਹੀ ਹੈ।

ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਬੜੇ ਸਮਰੱਥ ਸਿਆਸਤਦਾਨ ਜਿੱਤ ਕੇ ਸੰਸਦ ਵਿਚ ਪਹੁੰਚੇ ਪਰ ਕਈ ਵਾਰ ਵੱਡੇ-ਵੱਡੇ ਸਿਆਸਤਦਾਨਾਂ ਨੂੰ ਪੰਜਾਬ ਵਿਚ ਹਾਰ ਦਾ ਮੂੰਹ ਵੀ ਦੇਖਣਾ ਪਿਆ। ਬਠਿੰਡਾ ਹਲਕੇ ਤੋਂ 2009-2014-2019 ਵਿਚ ਬੀਬਾ ਹਰਸਿਮਰਤ ਕੌਰ ਬਾਦਲ, ਜਦਕਿ ਅੰਮ੍ਰਿਤਸਰ ਹਲਕੇ ਤੋਂ 2009 ਵਿਚ ਨਵਜੋਤ ਸਿੰਘ ਸਿੱਧੂ ਨੇ ਜਿੱਤਾਂ ਹਾਸਲ ਕੀਤੀਆਂ

ਪਾਰਲੀਮੈਂਟ ਵਿਚ ਬੋਲਣ ਦਾ ਮੌਕਾ ਮਿਲਿਆ, ਕੇਂਦਰ ਵਿਚ ਵਜ਼ੀਰੀਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀ ਕੁਰਸੀ ਤਕ ਪਹੁੰਚਣ ਵਾਲੇ ਸਿਆਸਤਦਾਨਾਂ ਦੇ ਦਾਅਵਿਆਂ ਦੇ ਬਾਵਜੂਦ ਵੀ ਅੱਜ ਪੰਜਾਬ ਦਾ ਬੁਰਾ ਹਾਲ ਮੰਨਿਆ ਜਾ ਰਿਹਾ ਹੈ। ਵਰਤਮਾਨ ਚੋਣਾਂ ਵਿਚ ਇਕ ਦੂਜੇ ਵਿਰੁਧ ਤਿੱਖੀ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਨਾਲ ਲੋਕਾਂ ਨੂੰ ਵਰਚਾਇਆ ਜਾ ਰਿਹਾ ਹੈ ਪਰ ਪੰਜਾਬ ਦੇ ਭਖਦੇ ਮਸਲੇ, ਚਲੰਤ ਮਾਮਲੇ ਅਤੇ ਮੰਗਾਂ ਠੰਢੇ ਬਸਤੇ ਵਿਚ ਪਾ ਦਿਤੀਆਂ ਗਈਆਂ ਹਨ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement