
'ਅਕਾਲੀ ਦਲ ਨੂੰ ਵੀ ਮਾਰਕ ਕਾਰਨੀ ਵਰਗੇ ਮਜ਼ਬੂਤ ਲੀਡਰ ਦੀ ਬੇਹੱਦ ਲੋੜ'
ਚੰਡੀਗੜ੍ਹ: ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਸ੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਫਿਰ ਨੇਕ ਸਲਾਹ ਦਿੰਦਿਆ ਕਿਹਾ ਹੈ ਕਿ ਜਿਸ ਤਰਾ ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਕਤ ਦੀ ਨਜ਼ਾਕਤ ਸਮਝਦਿਆ ਪਾਰਟੀ ਅਤੇ ਦੇਸ ਦੇ ਹਿੱਤ ਵਿੱਚ ਅਸਤੀਫਾ ਦੇਕੇ ਤਿਆਗ ਦੀ ਭਾਵਨਾ ਦਿਖਾਕੇ ਮੁੜ ਚੌਥੀ ਵਾਰ ਆਪਣੀ ਲਿਬਰਲ ਪਾਰਟੀ ਦੀ ਜਿੱਤ ਦਿਵਾਈ ਉਸੇ ਤਰਾ ਸ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਖੇਤਰੀ ਪਾਰਟੀ ਸ੍ਰੌਮਣੀ ਅਕਾਲੀ ਦਲ ਤੋ ਆਪਣੀ ਕਬਜਾ ਬਿਰਤੀ ਦਾ ਤਿਆਗ ਕਰਕੇ 2027 ਦੀਆ ਵਿਧਾਨ ਸਭਾ ਚੌਣਾ ਵਿੱਚ ਸ੍ਰੌਮਣੀ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬੰਨ੍ਹਣ ਲਈ ਤਿਆਗ ਦੀ ਭਾਵਨਾ ਤਹਿਤ ਤੁਰੰਤ ਅਸਤੀਫਾ ਦੇਕੇ ਪੰਥਕ ਪਾਰਟੀ ਦੀ ਚੜਦੀ ਕਲਾ ਲਈ ਅੱਗੇ ਆਉਣ।
ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਮਾਰਕ ਕਾਰਨੀ ਦੀ ਅਗਵਾਈ ਵਿੱਚ ਕਨੇਡਾ ਦੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦਾ ਦੁਬਾਰਾ ਸਤ੍ਹਾ ਵਿੱਚ ਆਉਣਾਂ ਅਕਾਲੀ ਦਲ ਲਈ ਬਹੁਤ ਵੱਡਾ ਸਬਕ ਹੈ ਕਿ ਜੇਕਰ ਕਿਸੇ ਲੀਡਰ ਕਰਕੇ ਪਾਰਟੀ ਨੂੰ ਨੁਕਸਾਨ ਹੁੰਦਾ ਹੋਵੇ ਤਾਂ ਲੀਡਰ ਬਦਲਣ ਨਾਲ ਪਾਰਟੀ ਦੁਬਾਰਾ ਸਤ੍ਹਾ ਵਿੱਚ ਆ ਸਕਦੀ ਹੈ ।
ਉਹਨਾਂ ਕਿਹਾ ਕਿ 6 ਹਫ਼ਤੇ ਪਹਿਲਾਂ ਨਵਾਂ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਬਣਾਉਣ ਨਾਲ ਅਗਲੀ ਪਾਰੀ ਫਿਰ ਲਿਬਰਲ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ ।ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਨੇਡਾ ਦੀਆਂ ਸੰਸਦੀ ਚੋਣਾਂ 2025 ਵਿੱਚ ਚੁਣੇ ਗਏ 22 ਪੰਜਾਬੀ ਸੰਸਦ ਮੈਂਬਰਾਂ ਅਨੀਤਾ ਆਨੰਦ, ਬਰਦੀਸ਼ ਚੱਗੜ , ਰੂਬੀ ਸਹੋਤਾ, ਮਨਿੰਦਰ ਸਿੱਧੂ, ਅਮਨਦੀਪ ਸੋਢੀ, ਸੁੱਖ ਧਾਲੀਵਾਲ, ਰਣਦੀਪ ਸਰਾਏ, ਅੰਜੂ ਢਿੱਲੋਂ, ਇਕਵਿੰਦਰ ਸਿੰਘ ਗਹੀਰ, ਜਸਰਾਜ ਹੱਲਣ, ਦਲਵਿੰਦਰ ਗਿੱਲ, ਅਮਨਪ੍ਰੀਤ ਗਿੱਲ, ਅਰਪਨ ਖੰਨਾ, ਟਿਮ ਉੱਪਲ, ਪਰਮ ਗਿੱਲ, ਅਮਰ ਸਿੰਘ ਗਿੱਲ, ਅਮਰ ਸਿੰਘ ਮਹਿਰਾਜ, ਹਰਜੀਤ ਸਿੰਘ ਗਿੱਲ, ਸੁਖਦੀਪ ਕੰਗ, ਗੁਰਬਖਸ਼ ਸੈਣੀ ਅਤੇ ਪਰਮ ਬੈਂਸ ਨੂੰ ਹਾਰਦਿਕ ਮੁਬਾਰਕਾਂ।