Tarn Taran News : ਤਰਨ ਤਾਰਨ ਦੇ ਭਿੱਖੀਵਿੰਡ ਕਾਮਰੇਡ ਬਲਵਿੰਦਰ ਸਿੰਘ ਦੇ ਪੁੱਤਰ ’ਤੇ ਗੋਲੀਆਂ ਚਲਾਉਣ ਵਾਲ਼ਾ ਗ੍ਰਿਫਤਾਰ

By : BALJINDERK

Published : Apr 30, 2025, 2:37 pm IST
Updated : Apr 30, 2025, 2:37 pm IST
SHARE ARTICLE
ਮੁਲਜ਼ਮ ਦੀ ਪਛਾਣ ਰਾਜਬੀਰ ਸਿੰਘ ਉਰਫ ਰਾਜਾ ਵਜੋਂ ਹੋਈ 
ਮੁਲਜ਼ਮ ਦੀ ਪਛਾਣ ਰਾਜਬੀਰ ਸਿੰਘ ਉਰਫ ਰਾਜਾ ਵਜੋਂ ਹੋਈ 

Tarn Taran News : ਮੁਲਜ਼ਮ ਕੋਲੋਂ 1 ਪਿਸਤੌਲ, ਮੈਗਜ਼ੀਨ, 4 ਜ਼ਿੰਦਾ ਰੌਦ, 30 ਬੋਰ ਹੋਏ ਬਰਾਮਦ

Tarn Taran News in Punjabi :  ਤਰਨ ਤਾਰਨ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਸ਼ਹੀਦ ਬਲਵਿੰਦਰ ਸਿੰਘ ਦੇ ਬੇਟੇ ਉੱਪਰ ਫਾਈਰਿੰਗ ਕਰਨ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।ਸ਼ਿਕਾਇਤ ਕਰਤਾ ਨੇ ਥਾਣਾ ਭਿੱਖੀਵਿੰਡ ਹਾਜ਼ਰ ਹੋ ਕੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸਦਾ ਬੇਟਾ ਗਗਨਦੀਪ ਸਿੰਘ ਪੁੱਤਰ ਸ਼ਹੀਦ ਬਲਵਿੰਦਰ ਸਿੰਘ ਵਾਸੀ ਭਿੱਖੀਵਿੰਡ ਜੋ ਕਿ 26 ਅਪ੍ਰੈਲ ਸ਼ਾਮ 4.45 ਤੇ ਮੈਡੀਕਲ ਸਟੋਰ (ਖੇਮਕਰਨ ਰੋਡ) ਤੋਂ ਦਵਾਈ ਲੈਣ ਗਿਆ ਸੀ ਵਾਪਸ ਆਉਂਦੇ ਟਾਈਮ ਗੱਡੀ ਸਾਈਡ ’ਤੇ ਰੋਕ ਕੇ ਗੱਡੀ ਵਿਚੋਂ ਡਿਸਪੋਸਲ ਬੋਤਲਾਂ ਸੁਟਣ ਲਈ ਉਤਾਰਿਆ ਸੀ ਕਿ ਇੰਨੇ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਗਗਨਦੀਪ ਸਿੰਘ ’ਤੇ ਮਾਰ ਦੇਣ ਦੀ ਨੀਅਤ ਨਾਲ ਗੱਡੀ ’ਤੇ ਅੰਨੇ ਵਾਹ ਫ਼ਾਈਰਿੰਗ ਕਰ ਦਿੱਤੀ ਅਤੇ ਜੋ ਫ਼ਾਇਰ ਗੱਡੀ ਦੇ ਟਾਇਰ ’ਤੇ ਵੱਜੇ। ਜਿਸ ’ਤੇ ਥਾਣਾ ਭਿਖੀਵਿੰਡ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਅਸਲਾ ਐਕਟ ਥਾਣਾ ਭਿੱਖੀਵਿੰਡ ਦਰਜ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ ਗਈ।

1

ਜਿਸ ’ਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਹੋਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਉਕਤ ਮੁੱਕਦਮਾ ਵਿੱਚ ਜਿਹਨਾਂ ਅਣਪਛਾਤੇ ਵਿਅਕਤੀਆਂ ਵੱਲੋਂ ਗਗਨਦੀਪ ਸਿੰਘ ਪਰ ਗੋਲੀਆਂ ਚਲਾਈਆਂ ਗਈਆਂ ਸਨ ਉਨ੍ਹਾਂ ’ਚੋਂ ਇੱਕ ਮੁੱਖ ਦੋਸ਼ੀ ਜਿਸਦਾ ਨਾਮ ਰਾਜਬੀਰ ਸਿੰਘ ਉਰਫ ਰਾਜਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਵਾਰਡ ਨੰਬਰ (03 ਭਿਖੀਵਿੰਡ ਥਾਣਾ ਭਿੱਖੀਵਿੰਡ ਹੈ, ਜੋ ਕਿ ਭਿੱਖੀਵਿੰਡ ਏਰੀਏ ਵਿੱਚ ਆਪਣੀ ਗੱਡੀ ’ਤੇ ਘੁੰਮ ਰਿਹਾ ਹੈ।

1

ਜਿਸ ’ਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਪਿੰਡ ਸਾਂਡਪੁਰਾ ਪਟੜੀ ਨਜ਼ਦੀਕ ਤੋਂ ਨਾਕਾਬੰਦੀ ਦੌਰਾਨ ਰਾਜਬੀਰ ਸਿੰਘ ਉਰਫ ਰਾਜਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਵਾਰਡ ਨੰਬਰ ਤੋਂ ਕਾਬੂ ਕੀਤਾ ਗਿਆ। ਇਸ ਪਾਸੋਂ ਇੱਕ ਪਿਸਤੌਲ 30 ਬੋਰ, ਇੱਕ ਮੈਗਜ਼ੀਨ, 104 ਜ਼ਿੰਦਾ ਰੌਂਦ 30 ਬੋਰ ਅਤੇ ਇੱਕ ਵਰਨਾਂ ਗੱਡੀ ਬਰਾਮਦ ਕਰ ਕੇ ਅਗਲੀ ਪੁੱਛ-ਗਿੱਛ ਅਮਲ ਵਿੱਚ ਲਿਆਂਦੀ ਗਈ। ਪੁੱਛ-ਗਿੱਛ ਦੌਰਾਨ ਉਕਤ ਦੋਸ਼ੀ ਨੇ ਦੱਸਿਆ ਕਿ ਮੈਂ ਅਤੇ ਮੇਰੇ ਦੋ ਹੋਰ ਸਾਥੀਆਂ ਨੇ ਮਿਲ ਕੇ ਗਗਨਦੀਪ ਸਿੰਘ ਉੱਪਰ ਫ਼ਾਈਰਿੰਗ ਕੀਤੀ ਸੀ, ਜੋ ਸਾਡਾ ਕੋਈ ਆਪਸੀ ਪੁਰਾਣਾ ਲੜਾਈ ਝਗੜਾ ਸੀ, ਜਿਸਤੇ ਮੈਂ ਉਸ ਉੱਪਰ ਫਾਈਰਿੰਗ ਕੀਤੀ ਸੀ। ਜਿਸ ’ਤੇ ਤਰਨ ਤਾਰਨ ਪੁਲਿਸ ਨੇ ਉਕਤ ਦੋਸ਼ੀ ਰਾਜਬੀਰ ਸਿੰਘ ਉਰਫ ਰਾਜਾ ਨੂੰ ਮੁੱਕਦਮਾ ਦਰਜ ਕਰ ਲਿਆ ਹੈ। 

 (For more news apart from  Man arrested for firing at son of Tarn Taran's Bhikhiwind comrade Balwinder Singh News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement