
Ludhiana News : ਇਲਾਜ ਦੌਰਾਨ ਮੋਟਰਸਾਈਕਲ ਸਵਾਰ ਨੇ ਤੋੜਿਆ ਦਮ, ਹਾਦਸੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
Ludhiana News in Punjabi : ਅੱਜ ਲੁਧਿਆਣਾ ਦੇ ਸੱਗੂ ਚੌਂਕ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਥਾਰ ਸਵਾਰ ਮਹਿਲਾ ਆਪਣੀ ਗੱਡੀ ਦਾ ਯੂ -ਟਰਨ ਲੈ ਰਹੀ ਸੀ ਅਤੇ ਅਚਾਨਕ ਉਸਦੇ ਵੱਲੋਂ ਰੇਸ ਜ਼ਿਆਦਾ ਦੇ ਦਿੱਤੀ ਗਈ ਅਤੇ ਦੂਜੇ ਪਾਸਿਓਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਮੋਟਰਸਾਈਕਲ ਸਵਾਰ ਤੁਰੰਤ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਜੋ ਜਾਣਕਾਰੀ ਸਾਹਮਣੇ ਆਈ ਕਿ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ।
ਮੌਕੇ ’ਤੇ ਪੁਲਿਸ ਵੀ ਪਹੁੰਚੀ ਅਤੇ ਪੁਲਿਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਦੇ ਨਾਲ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਝੰਜੋੜ ਕੇ ਰੱਖ ਦਿੰਦੀਆਂ ਹਨ। ਮੌਕੇ ’ਤੇ ਚਸ਼ਮਦੀਦਾਂ ਨੇ ਦੱਸਿਆ ਕਿ ਥਾਰ ਸਵਾਰ ਗੱਡੀ ਨੂੰ ਮੋੜਨ ਲੱਗਿਆ ਰੇਸ ਜ਼ਿਆਦਾ ਦੇ ਦਿੱਤੀ, ਜਿਸ ਕਾਰਨ ਮੋਟਰਸਈਕਲ ਸਵਾਰ ਥਾਰ ਦੇ ਹੇਠਾਂ ਆ ਗਿਆ। ਜਿਸ ਨੂੰ ਥਾਰ ਦੇ ਥੱਲੇ ਤੋਂ ਜੈਕ ਲਗਾ ਕੇ ਕੱਢਿਆ ਗਿਆ, ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮਹਿਲਾ ਥਾਰ ਸਵਾਰ ਉਸ ਨੂੰ ਹਸਪਤਾਲ ਲੈ ਕੇ ਗਈ ਜਿਥੇ ਉਸ ਦੀ ਮੌਤ ਹੋ ਗਈ ਹੈ।
(For more news apart from Woman riding Thar crushes motorcyclist in Ludhiana News in Punjabi, stay tuned to Rozana Spokesman)