
Gurdaspur News : ਪਿੰਡ ਤੁੰਗ ਦਾ ਰਹਿਣ ਵਾਲਾ ਹੈ ਹਰਮਿੰਦਰ ਸਿੰਘ (24 ਸਾਲ)
Gurdaspur News in Punjabi : ਗੁਰਦਾਸਪੁਰ ਦੇ ਪਿੰਡ ਤੁੰਗ ਦੇ ਰਹਿਣ ਵਾਲੇ 24 ਸਾਲ ਦੇ ਨੌਜਵਾਨ ਹਰਮਿੰਦਰ ਸਿੰਘ ਹੈਰੀ ਕਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕੀਤਾ ਹੈ। ਨੌਜਵਾਨ ਹਰਮਿੰਦਰ ਸ਼ੁਰੂ ਤੋਂ ਹੀ ਆਪਣੇ ਪਿਤਾ ਨੂੰ ਵਰਦੀ ਵਿੱਚ ਦੇਖਦਾ ਸੀ ਜਿਸ ਕਰਕੇ ਉਸ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਉਹ ਭਾਰਤੀ ਏਅਰ ਫੋਰਸ ਵਿੱਚ ਭਰਤੀ ਹੋਵੇਗਾ। ਪਰ ਉਸਦੀਆਂ ਭੈਣਾਂ ਪੜ੍ਹਨ ਤੋਂ ਬਾਅਦ ਕੈਨੇਡਾ ਚਲੀਆਂ ਗਈਆਂ, ਜਿਸ ਤੋਂ ਬਾਅਦ ਉਹ ਉਸ ਨੂੰ ਵੀ ਆਪਣੇ ਨਾਲ ਕੈਨੇਡਾ ਲੈ ਗਈਆਂ।
ਉਸ ਦਾ ਸੁਪਨਾ ਸੀ ਕਿ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਆਰਮੀ ਦੀ ਸੇਵਾ ਕਰਦੇ ਹਨ, ਉਹ ਇੱਕ ਦਿਨ ਵਰਦੀ ਪਾ ਕੇ ਆਪਣੇ ਮਾਤਾ ਪਿਤਾ ਦੇ ਸਾਹਮਣੇ ਆਵੇ। ਉਸਦੀ ਮਾਤਾ ਦਾ ਵੀ ਸੁਪਨਾ ਸੀ ਕਿ ਉਸਦਾ ਪੁੱਤ ਇੱਕ ਦਿਨ ਵਰਦੀ ਪਾ ਕੇ ਉਹਨਾਂ ਦੇ ਸਾਹਮਣੇ ਆਵੇ। ਜਿਸ ਕਰਕੇ ਉਸਨੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕਰਨ ਦੇ ਲਈ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਿਆ। ਉਹਨਾਂ ਦੀ ਮਾਤਾ ਭਾਵੇਂ ਅੱਜ ਦੁਨੀਆਂ ’ਚ ਨਹੀਂ ਹੈ ਪਰ ਉਸਨੇ ਆਪਣੀ ਮਾਂ ਦਾ ਸੁਪਨਾ ਪੂਰਾ ਕੀਤਾ ਹੈ। ਉਸ ਦੇ ਪਿਤਾ ਕਸ਼ਮੀਰ ਸਿੰਘ ਆਰਮੀ ਵਿੱਚੋਂ ਕੈਪਟਨ ਸੇਵਾ ਮੁਕਤ ਹੋਏ ਹਨ। ਉਹਨਾਂ ਕਿਹਾ ਕਿ ਸ਼ੁਰੂ ਤੋਂ ਹੀ ਉਹਨਾਂ ਦਾ ਪੁੱਤਰ ਆਪਣੇ ਆਪ ਨੂੰ ਵਰਦੀ ਵਿੱਚ ਦੇਖਣਾ ਚਾਹੁੰਦਾ ਸੀ ਅਤੇ ਅੱਜ ਉਹਨਾਂ ਦਾ ਸੁਪਨਾ ਵੀ ਉਹਨਾਂ ਦੇ ਪੁੱਤਰ ਨੇ ਪੂਰਾ ਕੀਤਾ ਹੈ।
(For more news apart from young man from Gurdaspur has brought glory to Punjab by joining the Canadian Police News in Punjabi, stay tuned to Rozana Spokesman)