
ਅੱਜ ਕੋਵਿਡ 19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਆਕਤੀਆਂ ਦੇ ਲਏ ਗਏ 107 ਸੈਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ
ਹੁਸ਼ਿਆਰਪੁਰ (ਅੰਮ੍ਰਿਤਪਾਲ ਬਾਜਵਾ ਦੀ ਰਿਪੋਰਟ) - ਅੱਜ ਕੋਵਿਡ 19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਆਕਤੀਆਂ ਦੇ ਲਏ ਗਏ 107 ਸੈਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਜ਼ਿਲ੍ਹੇ ਵਿਚ 6 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਕੋਰੋਨਾ ਬਿਮਾਰੀ ਤੇ ਪ੍ਰਭਾਵਿਤ ਕੇਸਾਂ ਦੀ ਕੁੱਲ ਗਿਣਤੀ 121 ਹੋ ਗਈ ਹੈ ਨਵੇਂ ਚਾਰ ਪਾਜ਼ੀਟਿਵ ਕੇਸ ਟਾਡਾ ਸਿਹਕ ਬਲਾਕ ਨਾਲ ਪਿੰਡ ਨੰਗਲੀ ਜਲਾਲਪੁਰ ਨਾਲ ਸਬੰਧਿਤ , 1 ਕੇਸ ਪਿੰਡ ਸੱਜਣਾ ਬਲਾਕ ਮੰਡ ਭੰਡੇਰ ਅਤੇ ਇਕ ਕੇਸ ਪਿੰਡ ਰਮਾਦਸਪੁਰ ਬਲਾਕ ਭੂੰਗਾਂ ਨਾਲ ਸਬੰਧਿਤ ਹੈ।
File Photo
ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋਂ ਦਿੰਦੇ ਦੱਸਿਆ ਕਿ ਜ਼ਿਲ੍ਹ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲ ਦੀ ਗਿਣਤੀ 2368 ਹੋ ਗਈ ਹੈ ਅਤੇ ਲੈਬ ਤੋਂ ਪ੍ਰਾਪਤ ਰਿਪੋਟਾਂ ਅਨੁਸਾਰ 2005 ਨੈਗਟਿਵ 121 ਪਾਜ਼ੀਟਿਵ ਅਤੇ 213 ਦਾ ਇੰਤਜ਼ਾਰ ਹੋ ਰਿਹਾ ਹੈ ਅਤੇ 29 ਇਨੰਵੈਲਡ ਹੈ ਐਕਟਿਵ 27 ਕੇਸ ਹਨ ।
File Photo
ਸਿਵਲ ਸਰਜਨ ਨੇ ਸਿਹਤ ਐਡਵੀਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲਦੇ ਸਮੇਂ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਉਸ ਨੂੰ ਜੁਰਮਾਨਾ ਦੇਣਾ ਪਵੇਗਾ। ਜੋ ਮੂੰਹ ਤੇ ਮਾਸਕ ਨਾ ਲਗਾਵੇ ਅਤੇ ਪਬਲਿਕ ਥਾਂ ਤੇ ਥੁੱਕਣ ਤੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ 500 ਰੁਪਏ ਜੁਰਮਾਨਾ ਕੀਤਾ ਜਾਵੇਗਾ।
File Photo
ਇਸ ਵਿਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਬੱਸ , ਕਾਰ ਅਤੇ ਦੋਹ ਪਈਆ ਵਾਹਨ ਤੇ ਬਾਹਰ ਨਿਕਲਣ ਤੇ ਸਮਾਜਿਕ ਦੂਰੀ ਪਾਲਣਾ ਨਾ ਕਰਨ ਤੇ ਜੁਰਮਾਨਾ ਹੋਵੇਗਾ । ਘਰ ਵਿੱਚ ਇਕਤਾਂਵਾਸ ਦੀ ਉਲੰਘਣਾ ਕਰਨ ਵਾਲੇ ਵਿਆਕਤੀ ਨੂੰ 2000 ਰੁਪਏ ਦਾ ਜੁਰਮਨਾ ਹੋਵੇਗਾ ।