ਸੁਖਬੀਰ ਮਾਡਲ ਅਕਾਲੀ ਦਲ ਵਿਚ ਤਾਂ ਪੰਥਕ/ਸਿੱਖ/ਟਕਸਾਲੀ ਪਰਵਾਰਾਂ ਦੀ ਬੇਕਦਰੀ ਨੇ
Published : May 30, 2021, 12:52 am IST
Updated : May 30, 2021, 12:52 am IST
SHARE ARTICLE
image
image

ਸੁਖਬੀਰ ਮਾਡਲ ਅਕਾਲੀ ਦਲ ਵਿਚ ਤਾਂ ਪੰਥਕ/ਸਿੱਖ/ਟਕਸਾਲੀ ਪਰਵਾਰਾਂ ਦੀ ਬੇਕਦਰੀ ਨੇ

 ਅਕਾਲੀ ਦਲ ਨੂੰ  ਅਪਣੀ ਸਥਾਪਨਾ ਦੇ 100ਵੇਂ ਵਰ੍ਹੇ ਵਿਚ ਹੀ ਖ਼ਤਮ ਕਰ ਦਿਤਾ : ਆਲੀਵਾਲ

'ਪੰਥਕ ਰਵਾਇਤਾਂ ਤੋਂ ਬੁਰੀ ਤਰ੍ਹਾਂ ਥਿੜਕੇ ਅਕਾਲੀ ਦਲ ਵਿਚ ਟਕਸਾਲੀ ਆਗੂਆਂ ਦਾ ਦਮ ਘੁਟਣ ਲੱਗਾ'

ਲੁਧਿਆਣਾ, 29 ਮਈ (ਪ੍ਰਮੋਦ ਕੌਸ਼ਲ) : ਕਿਸੇ ਵੇਲੇ ਪੰਥ ਦੀ ਨੁਮਾਇੰਦਾ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਥਕ ਰਵਾਇਤਾਂ ਤੋਂ ਬੁਰੀ ਤਰ੍ਹਾਂ ਥਿੜਕ ਜਾਣ ਕਰ ਕੇ ਇਸ ਪਾਰਟੀ ਵਿਚ ਹੁਣ ਟਕਸਾਲੀ ਆਗੂਆਂ ਦਾ ਦਮ ਘੁਟਣ ਲੱਗਾ ਹੈ | 
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਲੁਧਿਆਣਾ ਤੋਂ ਸਾਬਕਾ ਲੋਕ ਸਭਾ ਮੈਂਬਰ ਅਤੇ ਸ਼ੂਗਰਫ਼ੈੱਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ ਨੇ ਸ਼ਨੀਵਾਰ ਨੂੰ  ਇਥੇ ਜਾਰੀ ਪ੍ਰੈਸ ਬਿਆਨ ਵਿਚ ਕੀਤਾ | ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਅਕਾਲੀ ਦਲ ਧਾਰਮਕ ਅਤੇ ਪੰਥਕ ਮੁੱਦਿਆਂ ਵਿਚ ਖ਼ੁਦ ਘਿਰ ਚੁਕਿਆ ਹੈ | ਜਿਵੇਂ ਡੇਰਾ ਮੁਖੀ ਨੂੰ  ਬਿਨਾਂ ਮੰਗੀ ਮੁਆਫ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖ ਧਰਨਾਕਾਰੀਆਂ ਉਤੇ ਤਸ਼ੱਦਦ, ਦੋ ਸਿੱਖਾਂ ਨੂੰ  ਪੁਲਿਸ ਵਲੋਂ ਮਾਰਨ ਅਤੇ ਗੁਰੂ ਦੀ ਗੋਲਕ ਨੂੰ  ਅਪਣੀ ਰਾਜਨੀਤੀ ਚਲਾਉਣ ਵਾਸਤੇ ਵਰਤਣ ਵਰਗੇ ਮਾਮਲਿਆਂ ਵਿਚ ਦੋਸ਼ੀਆਂ ਦੀ ਸੂਚੀ ਵਿਚ ਦਰਜ ਹੋ ਗਿਆ ਹੈ | ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਮੁੱਦਿਆਂ ਤੋਂ ਵੀ ਥਿੜਕ ਚੁਕਿਆ ਹੈ | ਜਿਵੇ ਪਹਿਲਾਂ ਤਾਂ ਕੇਦਰ ਵਲੋਂ ਲਿਆਂਦੇ ਕਾਲੇ ਖੇਤੀ ਬਿੱਲਾਂ ਦੀ ਭਾਜਪਾ ਨੂੰ  ਖ਼ੁਸ਼ ਕਰਨ ਵਾਸਤੇ ਹਮਾਇਤ ਕੀਤੀ ਪ੍ਰੰਤੂ ਜਦੋਂ ਕਿਸਾਨਾਂ ਨੇ ਸੜਕਾਂ ਉਤੇ ਲੰਘਣਾ ਦੁੱਭਰ ਕਰ ਦਿਤਾ ਤਾਂ ਫਿਰ ਇਹ ਕਾਨੂੰਨ ਕਾਲੇ ਨਜ਼ਰ ਆਉਣ ਲੱਗੇ ਅਤੇ ਵਿਰੋਧ ਸ਼ੁਰੂ ਕਰ ਦਿਤਾ | ਇਸ ਤਰ੍ਹਾਂ ਦਾ ਦੋਗਲਾਪਨ ਅਕਾਲੀ ਇਤਿਹਾਸ ਵਿਚ ਕਦੇ ਵੇਖਣ ਨੂੰ  ਨਹੀਂ ਮਿਲਿਆ ਸੀ | ਆਲੀਵਾਲ ਨੇ ਕਿਹਾ ਕਿ ਇਸ ਵਾਰ ਦੀ ਵਿਧਾਨ ਸਭਾ ਚੋਣ ਵਿਚ ਅਕਾਲੀ ਦਲ ਲਈ ਪਿੰਡਾਂ ਵਿਚ ਵੜਨਾ ਵੀ ਔਖਾ ਹੋ ਜਾਵੇਗਾ ਕਿਉਂਕਿ ਲੋਕ ਜਵਾਬ ਮੰਗਣਗੇ ਅਤੇ ਹਿਸਾਬ ਲੈਣਗੇ ਕਿ ਅਕਾਲੀ ਪ੍ਰੰਪਰਾਵਾਂ ਅਤੇ ਰਵਾਇਤਾਂ ਕਿਥੇ ਹਨ? ਲੰਮਾ ਸਮਾਂ ਪੰਜਾਬ ਉੱਤੇ ਰਾਜ ਕਰ ਕੇ ਹੁਣ ਤਕ ਕਿਹੜੀ ਕਮਾਈ ਕੀਤੀ ਹੈ? ਕਿਸਾਨ ਪੁੱਛਣਗੇ ਕਿ ਹੁਣ ਤਕ ਕਿਸਾਨਾਂ ਵਾਸਤੇ ਕਿਉਂ ਨਹੀਂ ਕੁੱਝ ਕੀਤਾ? ਹੁਣ ਕਾਲੇ ਝੰਡੇ ਲਾ ਕੇ ਫੋਕੀ ਹਮਦਰਦੀ ਨਾਲ ਕਿਸਾਨ ਗੁਮਰਾਹ ਨਹੀਂ ਹੋਣਗੇ |
ਯੂਥ ਅਕਾਲੀ ਦਲ ਦੇ ਪ੍ਰਧਾਨ ਰਹੇ ਆਲੀਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ਼ ਪੰਥਕ ਰਵਾਇਤਾਂ ਨੂੰ  ਤਿਲਾਂਜਲੀ ਦਿਤੀ ਹੈ ਬਲਕਿ ਇਕੋ ਪਰਵਾਰ ਨੂੰ  ਅੱਗੇ ਲਿਆਉਣ ਲਈ ਲੋਕਤੰਤਰ ਦਾ ਵੀ ਬੁਰੀ ਤਰ੍ਹਾਂ ਘਾਣ ਕੀਤਾ ਹੈ | ਅਕਾਲੀ ਦਲ ਨੇ ਤਾਂ ਅਪਣੇ ਸੱਭ ਤੋਂ ਵੱਡੀ ਸਮਰਥਕ ਧਿਰ ਕਿਸਾਨੀ ਦੀ ਪਿੱਠ ਵਿਚ ਵੀ ਛੁਰਾ ਮਾਰ ਦਿਤਾ ਅਤੇ ਹੁਣ ਕਾਲੇ ਝੰਡਿਆਂ ਦੇ ਡਰਾਮਿਆਂ ਨਾਲ ਅਕਾਲੀ ਦਲ ਕਿਤੇ ਵੀ ਕਿਸਾਨਾਂ ਵਿਚ ਅਪਣੀ ਗੁਆਚੀ ਸ਼ਾਨ ਮੁੜ ਬਹਾਲ ਨਹੀਂ ਕਰ ਸਕਦਾ | ਆਲੀਵਾਲ ਨੇ ਕਿਹਾ ਕਿ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਹੈ, ਅਕਾਲੀ ਪ੍ਰੰਪਰਾਵਾਂ ਅਤੇ ਰਵਾਇਤਾਂ ਦਾ ਬੁਰੀ ਤਰ੍ਹਾਂ ਘਾਣ ਕਰ 


ਕੇ ਰੱਖ ਦਿਤਾ ਹੈ ਜਿਸ ਨਾਲ ਅਕਾਲੀ ਦਲ ਦੀ ਰੂਹ ਹੀ ਖ਼ਤਮ ਹੋ ਗਈ ਹੈ | 


ਉਨ੍ਹਾਂ ਕਿਹਾ ਕਿ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਜਾਂ ਇਕੱਠ ਨੂੰ  ਵੇਖ ਕੇ ਵੀ ਨਹੀਂ ਪਤਾ ਲਗਦਾ ਕਿ ਇਹ ਪੰਥਕ ਪਾਰਟੀ ਦਾ ਇਕੱਠ ਹੈ ਜਾਂ ਕਾਰਪੋਰੇਟਾਂ ਦੀ ਮੀਟਿੰਗ ਹੈ | ਸੁਖਬੀਰ ਮਾਡਲ ਅਕਾਲੀ ਦਲ ਵਿਚ ਤਾਂ ਪੰਥਕ/ਸਿੱਖ/ਟਕਸਾਲੀ ਪਰਿਵਾਰਾਂ ਦੀ ਬੇਕਦਰੀ ਨੇ ਅਕਾਲੀ ਦਲ ਨੂੰ  ਅਪਣੀ ਸਥਾਪਨਾ ਦੇ 100ਵੇਂ ਵਰ੍ਹੇ ਵਿਚ ਹੀ ਖ਼ਤਮ ਕਰ ਦਿਤਾ |
ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਜਥੇਬੰਦੀ ਦੇ ਸਾਰੇ ਵਿਧੀ-ਵਿਧਾਨ ਵੀ ਸੁਖਬੀਰ ਸਿੰਘ ਬਾਦਲ ਨੇ ਤਹਿਸ ਨਹਿਸ ਕਰ ਕੇ ਰੱਖ ਦਿੱਤੇ ਹਨ | ਅਕਾਲੀ ਦਲ ਦਾ ਕੋਈ ਡੈਲੀਗੇਟ ਹਾਊਸ ਨਹੀਂ ਹੁੰਦਾ | ਜੇ ਕਦੇ ਖਾਨਾਪੂਰਤੀ ਵਾਸਤੇ ਡੈਲੀਗੇਟ ਬਣਾਏ ਵੀ ਜਾਂਦੇ ਹਨ ਤਾਂ ਫ਼ਰਜ਼ੀ ਲਿਸਟਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਭਰਤੀ ਵੀ ਬੋਗਸ ਹੁੰਦੀ ਹੈ | ਉਨ੍ਹਾਂ ਕਿਹਾ ਕਿ ਹਮੇਸ਼ਾ ਰਵਾਇਤ ਰਹੀ ਹੈ ਕਿ ਅਕਾਲੀ ਦਲ ਦਾ ਇਕ ਸੀਨੀਅਰ ਮੀਤ ਪ੍ਰਧਾਨ, ਦੋ ਮੀਤ ਪ੍ਰਧਾਨ ਅਤੇ ਚਾਰ ਜਨਰਲ ਸਕੱਤਰ ਹੁੰਦੇ ਸਨ | ਅੱਜ 100 ਦੇ ਕਰੀਬ ਸੀਨੀਅਰ ਮੀਤ ਪ੍ਰਧਾਨ, 200 ਦੇ ਕਰੀਬ ਮੀਤ ਪ੍ਰਧਾਨ ਅਤੇ 300 ਜਨਰਲ ਸਕੱਤਰ ਬਣਾਏ ਜਾਂਦੇ ਹਨ | ਇਸ ਤੋਂ ਇਲਾਵਾ ਜਿਹੜੀ 31 ਮੈਂਬਰੀ ਵਰਕਿੰਗ ਕਮੇਟੀ ਹੁੰਦੀ ਸੀ, ਉਸ ਵਿਚ 500 ਮੈਂਬਰ ਬਣਾ ਦਿਤੇ ਜਾਂਦੇ ਹਨ | ਇਥੇ ਹੀ ਬਸ ਨਹੀਂ ਇਸ ਦੇ ਨਾਲ ਇਕ ਮੁਤਵਾਜੀ ਕਮੇਟੀ ਪੀ.ਏ.ਸੀ.ਵੀ ਬਣਾਈ ਜਾਂਦੀ ਹੈ | ਇਸ ਤਰ੍ਹਾਂ ਨਾ ਤਾਂ ਅਕਾਲੀ ਦਲ ਦਾ ਕੋਈ ਮਾਣ-ਸਤਿਕਾਰ ਰਿਹਾ ਹੈ ਅਤੇ ਨਾ ਹੀ ਅਹੁਦੇਦਾਰਾਂ ਦੀ ਕੋਈ ਪੁੱਛ-ਪ੍ਰਤੀਤ ਰਹੀ ਹੈ | ਸਿਰਫ਼ ਫੋਕੀਆਂ ਫ਼ੀਤੀਆਂ ਲਗਾਈਆਂ ਹਨ ਅਤੇ ਪਾਰਟੀ ਉਤੇ ਇਕੋ ਪਰਵਾਰ ਦਾ ਤਾਨਾਸ਼ਾਹ ਵਾਂਗ ਗਲਬਾ ਹੈ | ਅਕਾਲੀ ਦਲ ਦੇ ਅੰਦਰ ਵੀ ਪੰਥਕ ਲੋਕਾਂ ਦਾ ਸਾਹ ਘੁਟ ਰਿਹਾ ਹੈ, ਉਹ ਵੀ ਇਕ ਇਕ ਕਰ ਕੇ ਬਾਹਰ ਜਾ ਰਹੇ ਹਨ ਅਤੇ ਇਕ ਦਿਨ ਇਹ ਅਕਾਲੀ ਦਲ ਸਿਰਫ਼ ਪਰਵਾਰ ਤਕ ਹੀ ਸਿਮਟ ਕੇ ਰਹਿ ਜਾਵੇਗਾ |
Ldh_Parmod_29_2: ਅਮਰੀਕ ਸਿੰਘ ਆਲੀਵਾਲ
 

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement