
''18 'ਚੋਂ ਕੇਵਲ 5-6 ਵਜ਼ੀਰਾਂ ਨੂੰ ਹੀ ਇਸ ਵਾਰ ਟਿਕਟਾਂ ਦਿਤੀਆਂ ਜਾਣ''
ਇਸ ਸਿਫ਼ਾਰਸ਼ ਨੇ ਕਾਂਗਰਸੀ ਵਜ਼ੀਰਾਂ ਅੰਦਰ ਮਚਾਈ ਹਲਚਲ
ਚੰਡੀਗੜ੍ਹ, 29 ਮਈ (ਜੀ.ਸੀ. ਭਾਰਦਵਾਜ) : ਪੰਜਾਬ ਵਿਧਾਨ ਸਭਾ ਚੋਣਾਂ ਤੋਂ 7 ਮਹੀਨੇ ਪਹਿਲਾਂ ਸੱਤਾਧਾਰੀ ਪਾਰਟੀ ਦੇ ਚੋਟੀ ਦੇ ਨੇਤਾਵਾਂ 'ਚ ਪਈ ਪਾਟੋਧਾੜ ਨੇ ਨਾ ਸਿਰਫ਼ 2022 ਚੋਣਾਂ 'ਚ ਕਾਮਯਾਬੀ ਨੂੰ ਡੂੰਘੀ ਸੱਟ ਮਾਰੀ ਹੈ ਬਲਕਿ ਵਿਰੋਧੀ ਧਿਰਾਂ ਅਕਾਲੀ ਦਲ, ਬੀ.ਜੇ.ਪੀ. ਤੇ 'ਆਪ' ਨੂੰ ਮੁੜ ਜਿਊਾਦਾ ਕਰ ਦਿਤਾ ਹੈ | ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਸਮੇਤ ਮਾਝੇ ਦੇ ਸਿਰਕੱਢ ਲੀਡਰ ਸੁੱਖੀ ਰੰਧਾਵਾ ਤੇ ਦਲਿਤ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ 'ਵੱਡੀ ਕੁਰਸੀ' ਵਾਸਤੇ ਪਹੁੰਚ ਕਰਨ ਲਈ ਦੌੜ 'ਚ ਸ਼ਾਮਲ ਕਰ ਦਿਤਾ ਹੈ | ਕਾਂਗਰਸੀ ਮੰਤਰੀਆਂ, ਵਿਧਾਇਕਾਂ ਦੀ ਇਹ ਵੀ ਸ਼ਿਕਾਇਤ ਹੈ ਕਿ ਪਿਛਲੀ ਵਾਰੀ 2017 ਦੀਆਂ ਚੋਣਾਂ ਲਈ ਲਿਆਂਦੇ ਨੀਤੀਘਾੜੇ ਨੇ ਐਤਕੀਂ ਇਹ ਪ੍ਰਸਤਾਵ ਦਿਤਾ ਹੈ ਕਿ ''18 ਮੰਤਰੀਆਂ 'ਚੋਂ ਚੋਣ ਟਿਕਟ ਕੇਵਲ 5-6 ਨੂੰ ਦਿਤੇ ਜਾਣ ਤੇ ਪੁਰਾਣੇ ਸਾਫ਼ ਕਰ ਕੇ ਨਵੇਂ ਚਿਹਰੇ ਲਿਆਂਦੇ ਜਾਣ'' - ਇਸ ਸਕੀਮ 'ਤੇ ਭੜਕਾਹਟ ਜ਼ਿਆਦਾ ਵਧੀ ਹੈ | ਅੰਦਰੂਨੀ ਸੂਤਰ ਇਹ ਵੀ ਦਸਦੇ ਹਨ ਜੇ ਕਾਂਗਰਸ ਦਾ ਰੇੜਕਾ ਹੋਰ ਲੰਮਾ ਹੋ ਗਿਆ, ਤਲਖੀ ਵਧੀ, ਗੁੱਟਬਾਜ਼ੀ ਤੇਜ਼ ਹੋ ਗਈ ਤਾਂ ਨਵਜੋਤ ਸਿੱਧੂ, ਪਰਗਟ ਸਿੰਘ ਸਮੇਤ ਹੋਰ ਕਈ ਕਾਂਗਰਸੀ ਜਾਂ ਬੀ.ਜੇ.ਪੀ. ਜਾਂ ਅਕਾਲੀ ਦਲ ਵਲ ਜਾਂ ਫਿਰ ਨਵੀਂ ਕੁਰਸੀ ਦੀ ਚੌਧਰ ਵਲ 'ਆਪ' ਦਾ ਬੂਹਾ ਖੜਕਾਉਣਗੇ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁਕਾਬਲੇ ਨੂੰ ਚਾਰ ਕੋਨਾ ਜਾਂ ਪੰਜ ਕੋਨਾ ਬਣਾਉਣਗੇ |
ਕੁੱਝ ਵੀ ਹੋਵੇ, ਨੁਕਸਾਨ ਤਾਂ ਸੱਤਾਧਾਰੀ ਕਾਂਗਰਸ ਦਾ ਹੋ ਗਿਆ ਹੈ ਅਤੇ ਹੋਰ ਵਾਧੂ ਵੀ ਹੋ ਸਕਦਾ ਹੈ |
ਪੰਜਾਬ 'ਚ ਇਹ ਵੀ ਚਰਚਾ ਜ਼ੋਰਾਂ 'ਤੇ ਹੈ ਕਿ ਕੁੱਝ ਧੁਨੰਦਰ ਕਾਂਗਰਸੀ ਚਾਹੁੰਦੇ ਹਨ ਕਿ ਹਾਈ ਕਮਾਂਡ ਵਲੋਂ ਗਠਤ ਇਹ ਕਮੇਟੀ ਚੰਡੀਗੜ੍ਹ ਆ ਕੇ ਹੀ ਉਨ੍ਹਾਂ ਦੇ ਗੁੱਸੇ ਭਰੇ ਸ਼ਬਦ ਤੇ ਭੜਾਸ ਸੁਣੇ ਕਿਉਂਕਿ ਉਨ੍ਹਾਂ ਦਾ ਸ਼ਿਕਵਾ ਹੈ, ਕਾਂਗਰਸ ਦੇ ਮੁੱਖ ਮੰਤਰੀ ਨੇ ਚਾਰ ਸਾਲ ਕੁੱਝ ਨਹੀਂ ਕੀਤਾ, ਹੁਣ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟ ਮੰਗੀ ਜਾਵੇ | ਇਨ੍ਹਾਂ ਊਣਤਾਈਆਂ 'ਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣਾ, ਰੇਤਾ-ਬਜਰੀ, ਸ਼ਰਾਬ ਵਿਕਰੀ 'ਚ ਕਰੋੜਾਂ ਦੀ ਚੋਰੀ, ਵਿਕਾਸ ਕੰਮਾਂ 'ਚ ਖੜੋਤ, ਬੇਰੁਜ਼ਗਾਰੀ ਸਿਖਰਾਂ 'ਤੇ, ਸਿਹਤ ਸਿਖਿਆ ਵਿਭਾਗਾਂ 'ਚ ਨਾਕਾਮੀਆਂ ਤੇ ਮੁਲਾਜ਼ਮਾਂ ਦੇ ਗੁੱਸੇ-ਗਿਲੇ ਸ਼ਾਮਲ ਹਨ |
ਫ਼ੋਟੋ : ਕੈਪਟਨ ਮੁੱਖ ਮੰਤਰੀ, ਨਵਜੋਤ ਸਿੱਧੂ, ਹਰੀimageਸ਼ ਰਾਵਤ, ਸੁਨੀਲ ਜਾਖੜ