
ਪੰਜਾਬ ਪੁਲਿਸ ਨੌਜਵਾਨਾਂ ਅਤੇ ਕੁੜੀਆਂ ਨੂੰ ਕਾਂਸਟੇਬਲ ਦੇ ਰੂਪ 'ਚ ਭਰਤੀ ਕਰਨ ਜਾ ਰਹੀ ਹੈ
ਚੰਡੀਗੜ੍ਹ- ਪੰਜਾਬ ਪੁਲਿਸ ਜਲਦ ਹੀ ਕਾਂਸਟੇਬਲ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਨ ਜਾ ਰਹੀ ਹੈ। ਇਹ ਨੋਟੀਫਿਕੇਸ਼ਨ http://punjabpolice.gov.in/ 'ਤੇ ਜਾਂ ਫਿਰ ਮੁੱਖ ਸਮਾਚਾਰ ਪੱਤਰਾਂ 'ਚ ਜਾਰੀ ਹੋਵੇਗੀ। ਫਿਲਹਾਲ ਪੰਜਾਬ ਪੁਲਿਸ ਨੇ ਨੋਟੀਫਿਕੇਸ਼ਨ ਆਪਣੇ ਫੇਸਬੁੱਕ ਹੈਂਡਲ 'ਤੇ ਜਾਰੀ ਕੀਤੀ ਹੈ। ਨਾਲ ਹੀ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਅਧਿਕਾਰਤ ਨੋਟੀਫਿਕੇਸ਼ਨ ਦਾ ਇੰਤਜ਼ਾਰ ਕਰੋ।
ਸ਼ਾਰਟ ਨੋਟਿਸ ਅਨੁਸਾਰ, ਪੰਜਾਬ ਪੁਲਿਸ ਨੌਜਵਾਨਾਂ ਅਤੇ ਕੁੜੀਆਂ ਨੂੰ ਕਾਂਸਟੇਬਲ ਦੇ ਰੂਪ 'ਚ ਭਰਤੀ ਕਰਨ ਜਾ ਰਹੀ ਹੈ। ਸਹੀ ਵੇਰਵੇ ਲਈ ਉਮੀਦਵਾਰਾਂ ਨੂੰ ਭਰਤੀ ਵਿਗਿਆਪਨ ਦੇਖਣਾ ਹੋਵੇਗਾ, ਜੋ ਜਲਦ ਹੀ ਮੁੱਖ ਸਮਾਚਾਰ ਪੱਤਰਾਂ ਅਤੇ ਪੰਜਾਬ ਪੁਲਿਸ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤਾ ਜਾਵੇਗਾ। ਹੁਣ ਦੇ ਨੋਟਿਸ ਅਨੁਸਾਰ 12ਵੀਂ ਪਾਸ ਉਮੀਦਵਾਰ ਪੰਜਾਬ ਕਾਂਸਟੇਬਲ ਅਹੁਦਿਆਂ ਲਈ ਅਪਲਾਈ ਕਰਨ ਦੇ ਯੋਗ ਹਨ।
ਅਹੁਦਿਆਂ ਲਈ ਸਫ਼ਲਤਾਪੂਰਵਕ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਲਈ ਬੁਲਾਇਆ ਜਾਵੇਗਾ। ਜੋ ਲਿਖਤੀ ਪ੍ਰੀਖਿਆ 'ਚ ਪਾਸ ਹੋਣਗੇ, ਉਨ੍ਹਾਂ ਨੂੰ ਫਿਰ ਫਿਜ਼ੀਕਲ ਟੈਸਟ ਦੇਣਾ ਹੋਵੇਗਾ।