ਇਤਰਾਜ਼ਯੋਗ ਪੋਸਟਰਾਂ ਵਾਲੇ ਮਾਮਲੇ ਵਿਚ ਦੋ ਡੇਰਾ ਪੇ੍ਰਮੀਆਂ ਲਈ ਮੰਗਿਆ ਪ੍ਰੋਡਕਸ਼ਨ ਵਾਰੰਟ
Published : May 30, 2021, 12:18 am IST
Updated : May 30, 2021, 12:18 am IST
SHARE ARTICLE
image
image

ਇਤਰਾਜ਼ਯੋਗ ਪੋਸਟਰਾਂ ਵਾਲੇ ਮਾਮਲੇ ਵਿਚ ਦੋ ਡੇਰਾ ਪੇ੍ਰਮੀਆਂ ਲਈ ਮੰਗਿਆ ਪ੍ਰੋਡਕਸ਼ਨ ਵਾਰੰਟ

ਰਿਮਾਂਡ ਖ਼ਤਮ ਹੋਣ ’ਤੇ ਦੋ ਡੇਰਾ ਪ੍ਰੇਮੀ 10 ਜੂਨ ਤਕ ਜੁਡੀਸ਼ੀਅਲ ਹਿਰਾਸਤ ’ਚ
 

ਫਰੀਦਕੋਟ, 29 ਮਈ (ਗੁਰਿੰਦਰ ਸਿੰਘ) : ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਦੇ ਮਾਮਲੇ ਵਿਚ ਪੁਲਿਸ ਰਿਮਾਂਡ ’ਤੇ ਚੱਲ ਰਹੇ ਦੋ ਡੇਰਾ ਪੇ੍ਰਮੀਆਂ ਸ਼ਕਤੀ ਸਿੰਘ ਅਤੇ ਰਣਜੀਤ ਭੋਲਾ ਨੂੰ ਭੜਕਾਊ ਪੋਸਟਰ ਲਾਉਣ ਦੇ ਮਾਮਲੇ ਵਿਚ ਰਿਮਾਂਡ ਖ਼ਤਮ ਹੋਣ ’ਤੇ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਸੰਜੀਵ ਕੁੰਦੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਨਾ ਨੂੰ 10 ਜੂਨ ਤਕ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿਤਾ। 
ਐਸਆਈਟੀ ਵਲੋਂ ਇਤਰਾਜ਼ਯੋਗ ਪੋਸਟਰ ਲਾਉਣ ਵਾਲੇ ਮਾਮਲੇ ਵਿਚ ਦੋ ਡੇਰਾ ਪੇ੍ਰਮੀਆਂ ਸੰਨੀ ਕੰਡਾ ਅਤੇ ਬਲਜੀਤ ਸਿੰਘ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਉਣ ਲਈ ਅਦਾਲਤ ਵਿਚ ਅਰਜ਼ੀ ਪੇਸ਼ ਕੀਤੀ ਗਈ। ਐਸਆਈਟੀ ਦੀ ਦਲੀਲ ਹੈ ਕਿ ਉਕਤਾਨ ਡੇਰਾ ਪੇ੍ਰਮੀਆਂ ਦਾ ਕੋਰੋਨਾ ਸੈਂਪਲ ਦੀ ਰੀਪੋਰਟ ਪਾਜ਼ੇਟਿਵ ਆਉਣ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਇਲਾਜ ਚਲ ਰਿਹਾ ਸੀ। ਹੁਣ ਉਹ ਤੰਦਰੁਸਤ ਹਨ ਅਤੇ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਉਕਤਾਨ ਕੋਲੋਂ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ। 
ਜ਼ਿਕਰਯੋਗ ਹੈ ਕਿ ਐਸਆਈਟੀ ਵਲੋਂ ਪਾਵਨ ਸਰੂਪ ਚੋਰੀ ਕਰਨ, ਇਤਰਾਜ਼ਯੋਗ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਦੇ ਸ਼ਰਮਨਾਕ ਕਾਰੇ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਮਾਮਲਿਆਂ ਨੂੰ ਸੁਲਝਾਅ ਲਿਆ ਹੈ ਤੇ ਉਕਤ ਤਿੰਨਾ ਮਾਮਲਿਆਂ ਦੀ ਸੂਈ ਹੁਣ ਡੇਰਾ ਪੇ੍ਰਮੀਆਂ ਦੇ ਆਲੇ-ਦੁਆਲੇ ਹੀ ਘੁਮ ਰਹੀ ਹੈ। ਬਿਨਾ ਸ਼ੱਕ ਆਗਾਮੀ ਦਿਨਾਂ ਵਿਚ ਹੋਰ ਡੇਰਾ ਪੇ੍ਰਮੀਆਂ ਨੂੰ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ। ਕਿਉਂਕਿ ਹੁਣ ਤਕ ਐਸਆਈਟੀ ਦੀ ਪੜਤਾਲ ਵਿਚ ਸਾਹਮਣੇ ਆਏ ਡੇਰਾ ਪੇ੍ਰਮੀਆਂ ਸੰਨੀ ਕੰਡਾ, ਬਲਜੀਤ ਸਿੰਘ, ਸ਼ਕਤੀ ਸਿੰਘ, ਰਣਜੀਤ ਭੋਲਾ, ਨਿਸ਼ਾਨ ਸਿੰਘ, ਪ੍ਰਦੀਪ ਕੁਮਾਰ ਤੋਂ ਇਲਾਵਾ ਦੋ ਹੋਰ ਡੇਰਾ ਪੇ੍ਰਮੀ ਨਰਿੰਦਰ ਸ਼ਰਮਾ ਅਤੇ ਰਣਦੀਪ ਨੀਲਾ ਵਾਸੀਆਨ ਫ਼ਰੀਦਕੋਟ ਵੀ ਉਕਤ ਮਾਮਲੇ ਵਿਚ ਜਮਾਨਤ ’ਤੇ ਹਨ। ਹੁਣ ਦੋ ਡੇਰਾ ਪੇ੍ਰਮੀਆਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਉਣ ਵਾਲੀ ਅਰਜ਼ੀ ਦੀ ਸੁਣਵਾਈ ਅਦਾਲਤ ਵਿਚ 31 ਮਈ ਨੂੰ ਹੋਵੇਗੀ।
ਫੋਟੋ :- ਕੇ.ਕੇ.ਪੀ.-ਗੁਰਿੰਦਰ-29-8ਐਚ

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement