ਚੂਹਿਆਂ ਦੀ ਬਹੁਤਾਤ ਤੋਂ ਘਬਰਾਈ ਆਸਟਰੇਲੀਆ ਸਰਕਾਰ
Published : May 30, 2021, 12:51 am IST
Updated : May 30, 2021, 12:51 am IST
SHARE ARTICLE
image
image

ਚੂਹਿਆਂ ਦੀ ਬਹੁਤਾਤ ਤੋਂ ਘਬਰਾਈ ਆਸਟਰੇਲੀਆ ਸਰਕਾਰ

ਕੋਰੋਨਾ ਮਹਾਮਾਰੀ ਦੌਰਾਨ ਹੁਣ ਪਲੇਗ ਦਾ ਖ਼ਤਰਾ

ਸਿਡਨੀ, 29 ਮਈ : ਕੋਰੋਨਾ ਮਹਾਮਾਰੀ ਦੌਰਾਨ ਆਸਟ੍ਰੇਲੀਆ 'ਚ ਹੁਣ ਸਰਕਾਰ ਨੂੰ  ਪਲੇਗ ਮਹਾਮਾਰੀ ਦਾ ਵੀ ਖ਼ਤਰਾ ਮੰਡਰਾ ਰਿਹਾ ਹੈ | ਪੂਰੀ ਦੁਨੀਆਂ ਜਿਥੇ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ, ਉੱਥੇ ਹੀ ਆਸਟ੍ਰੇਲੀਆ 'ਚ ਚੂਹਿਆਂ ਦੀ ਵਧਦੀ ਗਿਣਤੀ ਤੋਂ ਪ੍ਰੇਸ਼ਾਨ ਹੈ ਤੇ ਪਲੇਗ ਬਿਮਾਰੀ ਦਾ ਖ਼ਤਰਾ ਵਧਦਾ ਜਾ ਰਿਹਾ ਹੈ | ਆਸਟ੍ਰੇਲੀਆ ਦੀਆਂ ਫ਼ੈਕਟਰੀਆਂ ਤੇ ਖੇਤਾਂ 'ਚ ਲੱਖਾਂ ਦੀ ਗਿਣਤੀ 'ਚ ਚੂਹੇ ਹੋ ਗਏ ਹਨ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਲੋਕਾਂ ਦਾ ਜੀਵਨ ਦੁੱਭਰ ਕਰ ਦਿਤਾ ਹੈ | ਇਥੇ ਲੋਕ ਇਨ੍ਹੀਂ ਦਿਨੀਂ ਚੂਹਿਆਂ ਦੀ ਬੇਤਹਾਸ਼ਾ ਆਬਾਦੀ ਕਾਰਨ ਘਬਰਾਏ ਹੋਏ ਹਨ | ਆਸਟ੍ਰੇਲੀਆ ਦੇ ਪੂਰਬੀ ਇਲਾਕਿਆਂ 'ਚ ਤਾਂ ਇਨ੍ਹਾਂ ਚੂਹਿਆਂ ਨੇ ਖੇਤਾਂ ਨੂੰ  ਤਬਾਹ ਕਰ ਦਿਤਾ ਹੈ, ਉੱਥੇ ਹੀ ਅਨਾਜਾਂ ਨਾਲ ਭਰੇ ਗੁਦਾਮਾਂ ਨੂੰ  ਵੀ ਖਾ ਗਏ ਹਨ |   ਇਥੇ ਚੂਹਿਆਂ ਦੀ ਗਿਣਤੀ ਹੁਣ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਲੋਕਾਂ ਦੇ ਘਰਾਂ, ਹਸਪਤਾਲਾਂ, ਗੁਦਾਮਾਂ ਤੇ ਸਰਕਾਰੀ ਦਫ਼ਤਰਾਂ 'ਚ ਵੀ ਹਰ ਕਿਤੇ ਚੂਹੇ ਨਜ਼ਰ ਆ ਰਹੇ ਹਨ | ਆਸਟ੍ਰੇਲੀਆ ਸਰਕਾਰ ਹੁਣ ਇਨ੍ਹਾਂ ਚੂਹਿਆਂ ਨੂੰ  ਮਾਰਨ ਲਈ ਮੁਹਿੰਮ ਚਲਾਉਣ ਦੀ ਤਿਆਰੀ ਕਰ ਰਹੀ ਹੈ |  (ਏਜੰਸੀ)imageimage

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement