BSF ਦੇ ਹੱਥ ਲੱਗੀ ਵੱਡੀ ਸਫਲਤਾ, ਫੜੀ 27 ਕਰੋੜ ਦੀ ਹੈਰੋਇਨ
Published : May 30, 2022, 12:21 pm IST
Updated : May 30, 2022, 12:21 pm IST
SHARE ARTICLE
Great success at the hands of BSF
Great success at the hands of BSF

ਹੈਰੋਇਨ ਦੀ 27 ਕਰੋੜ ਰੁਪਏ ਕੀਮਤ ਦੱਸੀ ਜਾ ਰਹੀ

 

ਅੰਮ੍ਰਿਤਸਰ  : ਭਾਰਤੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 27 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਸਰਹੱਦ ਪਾਰ ਬੈਠੇ ਨਸ਼ਾ ਤਸਕਰਾਂ ਵੱਲੋਂ ਹੈਰੋਇਨ ਨੂੰ ਭਾਰਤੀ ਸਰਹੱਦ 'ਤੇ ਸ਼ਰੇਆਮ ਭੇਜਿਆ ਜਾਂਦਾ ਸੀ, ਪਰ ਜਵਾਨ ਇਸ ਨੂੰ ਫੜਨ 'ਚ ਸਫ਼ਲ ਰਹੇ | ਫਿਲਹਾਲ ਹੈਰੋਇਨ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬੀਐਸਐਫ ਦੇ ਜਵਾਨ ਅੰਮ੍ਰਿਤਸਰ ਸੈਕਟਰ ਵਿੱਚ ਗਸ਼ਤ ’ਤੇ ਸਨ।

bsf
bsf

ਜਵਾਨਾਂ ਨੇ ਸੁਰੱਖਿਆ ਲਈ ਲਗਾਈ ਗਈ ਕੰਡਿਆਲੀ ਤਾਰ ਦੇ ਸਾਹਮਣੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਉਹਨਾਂ ਨੂੰ ਕੁਝ ਇੱਟਾਂ ਅਤੇ ਦੋ ਖੋਖਲੇ ਪੰਪ ਮਿਲੇ। ਇੱਟਾਂ ਦਿੱਖ ਵਿੱਚ ਕੁਝ ਅਜੀਬ ਲੱਗ ਰਹੀਆਂ ਸਨ। ਜਦੋਂ ਸਿਪਾਹੀਆਂ ਨੇ ਇਸ ਨੂੰ ਤੋੜਿਆ ਤਾਂ ਸਾਰੇ ਸਿਪਾਹੀ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਨ੍ਹਾਂ ਵਿੱਚੋਂ ਕੀ ਨਿਕਲਿਆ।

PHOTOPHOTO

ਇੱਟਾਂ ਹੈਰੋਇਨ ਨਾਲ ਭਰੀਆਂ ਹੋਈਆਂ ਸਨ। ਖੋਖਲੇ ਪੰਪਾਂ ਤੋਂ ਵੀ ਹੈਰੋਇਨ ਮਿਲੀ ਸੀ। ਸਿਪਾਹੀਆਂ ਨੇ ਤੁਰੰਤ ਇਸ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਦੇ ਹੀ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਹੈਰੋਇਨ ਦੀ ਖੇਪ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ, ਜਿਸ 'ਚ ਕੁਝ ਵੀ ਨਹੀਂ ਮਿਲਿਆ।

ਹੈਰੋਇਨ ਨੂੰ ਡਰੋਨ ਰਾਹੀਂ, ਬੋਤਲਾਂ ਰਾਹੀਂ, ਪਾਈਪਾਂ ਰਾਹੀਂ ਕੰਡਿਆਲੀ ਤਾਰ ਲੰਘਾਉਣ ਅਤੇ ਲੱਕੜ ਵਿੱਚ ਭਰ ਕੇ ਭੇਜੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਖੇਤਰ ਵਿੱਚ ਇੱਟਾਂ ਵਿੱਚ ਹੈਰੋਇਨ ਭਰ ਕੇ ਭੇਜੀ ਗਈ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement