ਲੋਡ ਕੇਟਰਿੰਗ ਸਮਰਥਾ ਵਧਾਉਣ ਲਈ ਰਾਜਪੁਰਾ ਵਿਖੇ 500 ਐਮਵੀਏ ਇੰਟਰ-ਕੁਨੈਕਟਿੰਗ ਟਰਾਂਸਫ਼ਾਰਮਰ ਦਾ ਉਦਘਾਟਨ
Published : May 30, 2022, 12:37 am IST
Updated : May 30, 2022, 12:37 am IST
SHARE ARTICLE
image
image

ਲੋਡ ਕੇਟਰਿੰਗ ਸਮਰਥਾ ਵਧਾਉਣ ਲਈ ਰਾਜਪੁਰਾ ਵਿਖੇ 500 ਐਮਵੀਏ ਇੰਟਰ-ਕੁਨੈਕਟਿੰਗ ਟਰਾਂਸਫ਼ਾਰਮਰ ਦਾ ਉਦਘਾਟਨ

ਰਾਜਪੁਰਾ, 29 ਮਈ (ਦਇਆ ਸਿੰਘ ਬਲੱਗਣ) : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਅੱਜ ਪਿੰਡ ਚੰਦੂਆ ਖੁਰਦ ਵਿਖੇ 400 ਕੇਵੀ ਐਸ/ਐਸ ਰਾਜਪੁਰਾ ਵਿੱਚ 500 ਐਮਵੀਏ ਇੰਟਰ-ਕੁਨੈਕਟਿੰਗ ਟਰਾਂਸਫਾਰਮਰ (ਆਈਸੀਟੀ) ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਸੂਬੇ ਦੀ ਲੋਡ ਕੇਟਰਿੰਗ ਸਮਰੱਥਾ ਵਿਚ ਵਾਧਾ ਹੋਵੇਗਾ।
ਬਿਜਲੀ ਮੰਤਰੀ ਨੇ ਇਸ ਮੌਕੇ ਦਸਿਆ ਕਿ 400 ਕੇਵੀ ਵਿਚ ਵਾਧੂ 500 ਐਮਵੀਏ ਆਈਸੀਟੀ ਲਗਾਉਣ ’ਤੇ 31 ਕਰੋੜ ਰੁਪਏ ਦਾ ਖ਼ਰਚਾ ਆਇਆ ਹੈ ਅਤੇ ਇੰਟਰ-ਕੁਨੈਕਟਿੰਗ ਟਰਾਂਸਫ਼ਾਰਮਰ ਅਤੇ ਇਸ ਨਾਲ ਸਬੰਧਤ 400 ਕੇਵੀ ਅਤੇ 220 ਕੇਵੀ ਬੇਜ਼ ਦੇ ਨਿਰਮਾਣ ਨੂੰ ਪੂਰਾ ਕਰਨ ਵਿਚ ਇਕ ਸਾਲ ਦਾ ਸਮਾਂ ਲੱਗਾ ਹੈ।
ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਇਸ ਆਈਸੀਟੀ ਦੀ ਸਥਾਪਨਾ ਨਾਲ ਏਟੀਸੀ/ਟੀਟੀਸੀ ਸੀਮਾ ਮੌਜੂਦਾ 7700/8200 ਮੈਗਾਵਾਟ ਤੋਂ ਵਧ ਕੇ 8200/8700 ਮੈਗਾਵਾਟ ਹੋ ਜਾਵੇਗੀ।
ਉਦਘਾਟਨ ਦੌਰਾਨ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸੀਐਮਡੀ ਪੀਐਸਸੀਪੀਐਲ ਇੰਜਨੀਅਰ ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ/ਤਕਨੀਕੀ ਪੀਐਸਟੀਸੀਐਲ ਇੰਜ. ਯੋਗੇਸ਼ ਟੰਡਨ ਸ਼ਾਮਲ ਸਨ।
ਫੋਟੋ ਨੰ 29ਪੀਏਟੀ. 6
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement