
ਕਿਸ ਅਧਾਰ 'ਤੇ ਵਾਪਸ ਲਈ ਸੁਰੱਖਿਆ?, ਜਨਤਕ ਕਿਵੇਂ ਹੋਈ ਸੁਰੱਖਿਆ ਵਾਪਸੀ ਵਾਲੀ ਸੂਚੀ?
ਜਵਾਬ ਦੇਣ ਲਈ ਦਿਤਾ 2 ਜੂਨ ਤੱਕ ਦਾ ਸਮਾਂ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਪੰਜਾਬ ਦੇ 424 ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਸੀ ਜਿਸ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ।
High Court
ਹਾਈਕੋਰਟ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕਿਸ ਅਧਾਰ 'ਤੇ ਸੁਰੱਖਿਆ ਵਾਪਸ ਲਈ ਗਈ ਹਾਂ ਅਤੇ ਇਹ ਵੀ ਦੱਸਸੀ ਜਾਵੇ ਕਿ ਇਹ ਸੁਰੱਖਿਆ ਵਾਪਸੀ ਵਾਲੀ ਸੂਚੀ ਜਨਤਕ ਕਿਵੇਂ ਹੋਈ ਹੈ? ਇਸ ਜਾਣਕਾਰੀ ਸਰਕਾਰ ਨੂੰ ਹਾਈ ਕੋਰਟ ਨੇ ਅਗਲੀ ਤਰੀਕ 'ਤੇ ਸੀਲ ਬੰਦ ਦੇਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਨੂੰ ਇਸ ਦੀ ਜਾਣਕਾਰੀ 2 ਜੂਨ ਤਕ ਹਾਈ ਕੋਰਟ ਨੂੰ ਦੇਣੀ ਪਵੇਗੀ।
OP Soni orders 40,000 daily tests in view of possible third wave of Covid-19
ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਇਹ ਹੁਕਮ ਸਾਬਕਾ ਕਾਂਗਰਸੀ ਮੰਤਰੀ ਓ ਪੀ ਸੋਨੀ ਵਲੋਂ ਸੁਰੱਖਿਆ ਘੱਟ ਕੀਤੇ ਜਾਣ ਖਿਲਾਫ਼ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਨੇਤਾ ਵੀਰ ਸਿੰਘ ਲੋਪੋਕੇ ਨੇ ਵੀ ਆਪਣੀ ਸੁਰੱਖਿਆ ਵਾਪਸ ਲਈ ਜਾਣ ਖ਼ਿਲਾਫ਼ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।
Punjab Government
ਇਸ ਮਾਮਲੇ ਵਿਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ ਅਤੇ ਤੁਰੰਤ ਲੋਪੋਕੇ ਦੀ ਸੁਰੱਖਿਆ ਵਿਚ 2 ਸੁਰੱਖਿਆ ਕਰਮਚਾਰੀ ਤੈਨਾਤ ਕਰਨ ਦੇ ਹੁਕਮ ਦਿੱਤੇ ਹਨ। ਬਾਕੀ ਸੁਰੱਖਿਆ ਵਾਪਸੀ 'ਤੇ ਜੋ ਸਵਾਲ ਹਾਈਕੋਰਟ ਵਲੋਂ ਸੂਬਾ ਸਰਕਾਰ ਨੂੰ ਕੀਤੇ ਗਏ ਹਨ ਉਸ ਦਾ ਜਵਾਬ 2 ਜੂਨ ਤੱਕ ਮੰਗਿਆ ਗਿਆ ਹੈ।