Punjab Lok Sabha Election: ਲੁਧਿਆਣਾ ਸੰਸਦੀ ਹਲਕਾ: 1843 ਪੋਲਿੰਗ ਪਾਰਟੀਆਂ ਅੱਜ ਹੋਣਗੀਆਂ ਰਵਾਨਾ
Published : May 30, 2024, 6:59 pm IST
Updated : May 30, 2024, 6:59 pm IST
SHARE ARTICLE
Ludhiana Parliamentary Constituency  Punjab Lok Sabha Election
Ludhiana Parliamentary Constituency Punjab Lok Sabha Election

Punjab Lok Sabha Election: 9395 ਕਰਮਚਾਰੀ 1843 ਪੋਲਿੰਗ ਪਾਰਟੀਆਂ ਦਾ ਹਿੱਸਾ ਬਣਨਗੇ

Punjab Lok Sabha Election News in punjabi: ਲੁਧਿਆਣਾ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਤਹਿਤ ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ ਨੂੰ ਨਿਰਵਿਘਨ, ਨਿਰਪੱਖ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਸ਼ੁੱਕਰਵਾਰ ਨੂੰ 9395 ਕਰਮਚਾਰੀਆਂ ਵਾਲੀਆਂ 1843 ਪੋਲਿੰਗ ਪਾਰਟੀਆਂ ਨੂੰ ਬੂਥਾਂ 'ਤੇ ਭੇਜਿਆ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਪੋਲਿੰਗ ਪਾਰਟੀਆਂ ਨੂੰ ਸਮੇਂ ਸਿਰ ਡਿਸਪੈਚ ਸੈਂਟਰਾਂ ਤੋਂ ਉਨ੍ਹਾਂ ਦੇ ਨਿਰਧਾਰਤ ਪੋਲਿੰਗ ਬੂਥਾਂ 'ਤੇ ਪਹੁੰਚਾਉਣ। ਉਨ੍ਹਾਂ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਪੋਲਿੰਗ ਪਾਰਟੀਆਂ ਲਈ ਸਾਰੇ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ। ਇਸ ਤੋਂ ਇਲਾਵਾ ਇਨ੍ਹਾਂ ਚੋਣ ਅਧਿਕਾਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਭਲਾਈ ਲਈ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ।

ਲੁਧਿਆਣਾ ਸੰਸਦੀ ਹਲਕੇ ਵਿੱਚ 1843 ਪੋਲਿੰਗ ਬੂਥਾਂ 'ਤੇ ਪੋਲਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਆਖਰੀ ਵੋਟਰ (ਪੋਲਿੰਗ ਸਟੇਸ਼ਨ ਦੇ ਅੰਦਰ) ਆਪਣੀ ਵੋਟ ਨਹੀਂ ਪਾ ਦਿੰਦਾ।

ਲੁਧਿਆਣਾ ਸੰਸਦੀ ਹਲਕੇ ਵਿੱਚ ਕੁੱਲ 17,58,614 ਵੋਟਰ ਹਨ ਜਿਨ੍ਹਾਂ ਵਿੱਚ 9,37,094 ਪੁਰਸ਼, 8,21,386 ਔਰਤਾਂ ਅਤੇ 134 ਟਰਾਂਸਜੈਂਡਰ ਅਤੇ 66 ਵਿਦੇਸ਼ੀ ਵੋਟਰ ਸ਼ਾਮਲ ਹਨ। ਪੂਰੇ ਜ਼ਿਲ੍ਹੇ ਲਈ ਕੁੱਲ ਵੋਟਰ 26,94,622 ਹਨ ਜਿਨ੍ਹਾਂ ਵਿੱਚ 14,35,624 ਪੁਰਸ਼, 12,58,847 ਔਰਤਾਂ, 151 ਟਰਾਂਸਜੈਂਂਡਰ ਅਤੇ 94 ਵਿਦੇਸ਼ੀ ਵੋਟਰ ਸ਼ਾਮਲ ਹਨ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲਾਈਵ ਵੈਬਕਾਸਟਿੰਗ ਦੀ ਸਹੂਲਤ ਹੋਵੇਗੀ। ਪੋਲਿੰਗ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਾਪਿਤ ਵਿਸ਼ੇਸ਼ ਕਮਾਂਡ ਕੰਟਰੋਲ ਸੈਂਟਰ ਤੋਂ ਲਾਈਵ ਦੇਖਿਆ ਜਾਵੇਗਾ।

ਪੋਲਿੰਗ ਪਾਰਟੀਆਂ ਲਈ ਡਿਸਪੈਚ ਅਤੇ ਰਿਸੀਵਿੰਗ ਸੈਂਟਰ:

ਖੰਨਾ ਵਿਧਾਨ ਸਭਾ ਹਲਕੇ ਲਈ, ਪੋਲਿੰਗ ਪਾਰਟੀਆਂ ਨੂੰ ਏ.ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਮਲੇਰਕੋਟਲਾ ਰੋਡ, ਖੰਨਾ ਤੋਂ ਰਵਾਨਾ ਕੀਤਾ ਜਾਵੇਗਾ ਅਤੇ ਵੋਟਿੰਗ ਖਤਮ ਹੋਣ ਤੋਂ ਬਾਅਦ ਉਸੇ ਸਥਾਨ 'ਤੇ ਈ.ਵੀ.ਐਮ. ਪ੍ਰਾਪਤ ਕੀਤੀਆਂ ਜਾਣਗੀਆਂ। ਸਮਰਾਲਾ ਵਿਧਾਨ ਸਭਾ ਹਲਕੇ ਲਈ, ਆਈ.ਟੀ.ਆਈ. ਸਮਰਾਲਾ ਨੂੰ ਈ.ਵੀ.ਐਮ. ਡਿਸਪੈਚ ਅਤੇ ਰਿਸੀਵਿੰਗ ਸੈਂਟਰ ਵਜੋਂ ਚੁਣਿਆ ਗਿਆ ਹੈ।

ਸਾਹਨੇਵਾਲ ਵਿਧਾਨ ਸਭਾ ਹਲਕੇ ਲਈ, ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਕਾਲਜ ਰੋਡ, ਸਿਵਲ ਲਾਈਨਜ਼ ਲੁਧਿਆਣਾ ਈ.ਵੀ.ਐਮ. ਡਿਸਪੈਚ ਅਤੇ ਰਿਸੀਵਿੰਗ ਸੈਂਟਰ ਹੈ।

ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ ਲਈ, ਸਤੀਸ਼ ਚੰਦਰ ਧਵਨ (ਐਸ.ਸੀ.ਡੀ.) ਸਰਕਾਰੀ ਕਾਲਜ (ਲੜਕੇ), ਸਿਵਲ ਲਾਈਨ ਨੂੰ ਈ.ਵੀ.ਐਮ. ਡਿਸਪੈਚ ਸੈਂਟਰ ਵਜੋਂ ਸਥਾਪਿਤ ਕੀਤਾ ਗਿਆ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀ.ਏ.ਯੂ. ਕੈਂਪਸ, ਲੁਧਿਆਣਾ ਇਸ ਦਾ ਰਿਸੀਵਿੰਗ ਸੈਂਟਰ ਹੋਵੇਗਾ।

ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਲਈ, ਕੇ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼ ਈ.ਵੀ.ਐਮ. ਡਿਸਪੈਚ ਸੈਂਟਰ ਹੈ ਅਤੇ ਕੇ.ਐਸ. ਔਲਖ ਪ੍ਰੀਖਿਆ ਹਾਲ, ਪੀ.ਏ.ਯੂ. ਰਿਸੀਵਿੰਗ ਸੈਂਟਰ ਹੈ।

ਆਤਮ ਨਗਰ ਵਿਧਾਨ ਸਭਾ ਹਲਕੇ ਲਈ, ਡਾ. ਜਸਮੇਰ ਸਿੰਘ ਹਾਲ, ਪੀ.ਏ.ਯੂ. ਕੈਂਪਸ ਈ.ਵੀ.ਐਮ. ਡਿਸਪੈਚ ਅਤੇ ਰਿਸੀਵਿੰਗ ਸੈਂਟਰ ਹੋਵੇਗਾ।

ਲੁਧਿਆਣਾ ਕੇਂਦਰੀ ਵਿਧਾਨ ਸਭਾ ਖੇਤਰ ਲਈ, ਸਰਕਾਰੀ ਕਾਲਜ਼ (ਲੜਕੀਆਂ), ਭਾਰਤ ਨਗਰ ਚੌਕ ਡਿਸਪੈਚ ਸੈਂਟਰ ਅਤੇ ਜਿਮਨੇਜ਼ੀਅਮ ਹਾਲ, ਗਰਾਊਂਡ ਫਲੋਰਸ ਪੀ.ਏ.ਯੂ. ਲੁਧਿਆਣਾ ਈ.ਵੀ.ਐਮ. ਰਿਸੀਵਿੰਗ ਸੈਂਟਰ ਹੋਵੇਗਾ।

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਲਈ, ਖ਼ਾਲਸਾ ਕਾਲਜ (ਲੜਕੀਆਂ), ਸਿਵਲ ਲਾਈਨਜ਼, ਘੁਮਾਰ ਮੰਡੀ ਡਿਸਪੈਚ ਅਤੇ ਜਿਮਨੇਜ਼ੀਅਮ ਹਾਲ, ਪਹਿਲੀ ਮੰਜ਼ਿਲ, ਪੀ.ਏ.ਯੂ. ਈ.ਵੀ.ਐਮ. ਰਿਸੀਵਿੰਗ ਸੈਂਟਰ ਹੋਵੇਗਾ।

ਲੁਧਿਆਣਾ ਉੱਤਰੀ ਵਿਧਾਨ ਸਭਾ ਹਲਕੇ ਲਈ, ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ ਈ.ਵੀ.ਐਮ. ਡਿਸਪੈਚ ਸੈਂਟਰ ਹੋਵੇਗਾ। ਸੀਨੀਅਰ ਸੈਕੰਡਰੀ ਸਮਾਰਟ ਸਕੂਲਸ ਪੀ.ਏ.ਯੂ. ਕੈਂਪਸ ਈ.ਵੀ.ਐਮ. ਰਿਸੀਵਿੰਗ ਸੈਂਟਰ ਹੋਵੇਗਾ।

ਗਿੱਲ ਵਿਧਾਨ ਸਭਾ ਖੇਤਰ ਲਈ, ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ, ਰਿਸ਼ੀ ਨਗਰ ਈ.ਵੀ.ਐਮ. ਡਿਸਪੈਚ ਅਤੇ ਰਿਸੀਵਿੰਗ ਸੈਂਟਰ ਹੋਵੇਗਾ।

ਪਾਇਲ ਵਿਧਾਨ ਸਭਾ ਹਲਕੇ ਲਈ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਈ.ਵੀ.ਐਮ. ਡਿਸਪੈਚ ਅਤੇ ਰਿਸੀਵਿੰਗ ਸੈਂਟਰ ਹੋਵੇਗਾ।

ਦਾਖਾ ਵਿਧਾਨ ਸਭਾ ਹਲਕੇ ਲਈ, ਸੁਖਦੇਵ ਸਿੰਘ ਭਵਨ, ਪੀ.ਏ.ਯੂ. ਈ.ਵੀ.ਐਮ. ਡਿਸਪੈਚ ਅਤੇ ਰਿਸੀਵਿੰਗ ਸੈਂਟਰ ਹੋਵੇਗਾ।

ਰਾਏਕੋਟ ਵਿਧਾਨ ਸਭਾ ਹਲਕੇ ਲਈ, ਸਵਾਮੀ ਗੰਗਾ ਗਿਰੀ ਸੀਨੀਅਰ ਸੈਕੰਡਰੀ ਸਕੂਲ, ਗੋਂਦਵਾਲ ਈ.ਵੀ.ਐਮ. ਡਿਸਪੈਚ ਅਤੇ ਰਿਸੀਵਿੰਗ ਸੈਂਟਰ ਹੋਵੇਗਾ। ਇਸੇ ਤਰ੍ਹਾਂ ਜਗਰਾਉਂ ਵਿਧਾਨ ਸਭਾ ਹਲਕੇ ਲਈ ਐਲ.ਆਰ. ਡੀ.ਏ.ਵੀ. ਕਾਲਜ ਜਗਰਾਉਂ ਈ.ਵੀ.ਐਮ. ਡਿਸਪੈਚ ਅਤੇ ਰਿਸੀਵਿੰਗ ਸੈਂਟਰ ਹੋਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement