
ਭਾਰਤੀ ਟੀਮ ਦੇ ਕੈਂਪ ਲਈ ਵੀ ਹੋਈ ਚੋਣ
Punjab News: ਚੰਡੀਗੜ੍ਹ - ਬਲਾਚੌਰ ਦੇ ਪਿੰਡ ਤੋਰੋਵਾਲ ਦੇ ਚੌਧਰੀ ਪ੍ਰੇਮ ਚੰਦ ਦੇ ਦੋਹਤੇ ਤੇ ਡਾ. ਦੀਪਕ ਬਜਾੜ ਦੇ ਭਾਣਜੇ ਰਯਾਨ ਚੇਚੀ ਸਪੁੱਤਰ ਸੁਨੀਲ ਕੁਮਾਰ ਪਿੰਡ ਡੰਗੋਰੀ ਨੇ ਰਾਸ਼ਟਰੀ ਬਾਕਸਿੰਗ ਕਿੱਕ ਚੈਂਪੀਅਨਸ਼ਿਪ ਵਿਚ ਦੋ ਸੋਨ ਤਮਗ਼ੇ ਹਾਸਲ ਕੀਤੇ। ਰਯਾਨ ਨੇ ਅਪਣੇ ਨਾਨਕਾ ਪਿੰਡ ਤੋਰੋਵਾਲ (ਸ਼ਹੀਦ ਭਗਤ ਸਿੰਘ ਨਗਰ) ਤੇ ਦਾਦਕੇ ਪਿੰਡ ਡੰਗੋਰੀ ਦਾ ਨਾਮ ਰੌਸ਼ਨ ਕੀਤਾ।
ਪਿੰਡ ਟੋਰੋਵਾਲ ਦੇ ਪ੍ਰੇਮ ਪਾਲ ਰਿਟਾ, ਏਅਰਫੋਰਸ ਚੌਧਰੀ ਕਰਿਆਨਾ ਸਟੋਰ ਪੋਜੇਵਾਲ ਨੇ ਦੱਸਿਆ ਕਿ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਜੋ ਕਿ 22 ਮਈ ਤੋਂ 26 ਮਈ ਤੱਕ ਪੂਨੇ ਮਹਾਰਾਸ਼ਟਰ ਵਿਖੇ ਹੋਈ ਜਿਸ ਵਿਚ ਰਯਾਨ ਚੇਚੀ ਨੇ ਪਲੱਸ 69 ਕਿਲੋ ਭਾਰ ਵਰਗ ਵਿਚ ਪੁਆਇਂਟ ਫਾਈਟ ਤੇ ਲਾਈਟ ਕਾਨਟੈਕਟ ਈਵੈਂਟ ਵਿਚ 2 ਸੋਨ ਤਮਗ਼ੇ ਜਿੱਤੇ। ਰਯਾਨ ਚੇਚੀ ਦੀ ਚੋਣ ਭਾਰਤੀ ਟੀਮ ਦੇ ਕੈਂਪ ਲਈ ਵੀ ਚੋਣ ਹੋਈ ਹੈ।
ਚੁਣੀ ਹੋਈ ਟੀਮ ਅਗਲੇ ਮਹੀਨੇ ਹੰਗਰੀ ਵਿਚ ਹੋਣ ਵਾਲੀ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿਚ ਭਾਗ ਲਵੇਗੀ। ਰਯਾਨ ਚੇਚੀ ਵਲੋਂ ਨੈਸ਼ਨਲ ਪੱਧਰ 'ਤੇ ਸੋਨ ਤਗਮੇ ਜਿੱਤਣ ਨਾਲ ਗੁੱਜਰ ਬਿਰਾਦਰੀ ਦਾ ਨਾਂਅ ਰੌਸ਼ਨ ਹੋਇਆ ਹੈ। ਇਸ ਮੌਕੇ ਰਯਾਨ ਚੇਚੀ ਨੂੰ ਵਧਾਈ ਦਿੰਦੇ ਹੋਏ ਸਰਪੰਚ ਹਰਪਾਲ ਚੰਦ ਤੇ ਨਾਨਾ ਪ੍ਰੇਮ ਪਾਲ ਨੇ ਕਿਹਾ ਕਿ ਇਸ ਬੱਚੇ ਨੇ ਛੋਟੀ ਉਮਰ ਵਿਚ ਹੀ ਇੰਨੀ ਵੱਡੀ ਪ੍ਰਾਪਤੀ ਕਰਕੇ ਉਨ੍ਹਾਂ ਦੇ ਪਰਿਵਾਰ, ਪਿੰਡ ਤੇ ਇਲਾਕੇ ਦਾ ਨਾਂਅ ਪੂਰੇ ਭਾਰਤ ਵਿਚ ਰੌਸ਼ਨ ਕੀਤਾ ਹੈ।
ਇਸ ਮੌਕੇ ਚੇਚੀ ਨੇ ਕਿਹਾ ਕਿ ਉਹਨਾਂ ਦਾ ਅਗਲਾ ਨਿਸ਼ਾਨਾ ਅੰਤਰਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਪ੍ਰਾਪਤ ਕਰਨਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ ਪਿਤਾ, ਦਾਦਕਾ ਪਰਿਵਾਰ ਤੇ ਨਾਨਕਾ ਪਰਿਵਾਰ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਪ੍ਰਾਪਤ ਕੀਤੀ ਹੈ। ਇਸ ਮੌਕੇ ਸਮੂਹ ਨਾਨਕਾ ਪਰਿਵਾਰ ਸਮੇਤ ਨਗਰ ਨਿਵਾਸੀ ਵੀ ਹਾਜ਼ਰ ਸਨ।