Mohali : ਮੋਹਾਲੀ 'ਚ ਸਕਾਰਪੀਓ ਕਾਰ ਅਤੇ ਟੈਕਸੀ ਵਿਚਾਲੇ ਭਿਆਨਿਕ ਟੱਕਰ ,ਕਬੱਡੀ ਖਿਡਾਰੀ ਦੀ ਹੋਈ ਮੌਤ ,ਟੈਕਸੀ ਡਰਾਈਵਰ ਵੀ ਗੰਭੀਰ ਜ਼ਖਮੀ
Published : May 30, 2024, 5:17 pm IST
Updated : May 30, 2024, 5:17 pm IST
SHARE ARTICLE
Road Accident
Road Accident

ਕਬੱਡੀ ਖਿਡਾਰੀ ਪੰਮਾ ਨੇ ਅਗਲੇ ਮਹੀਨੇ ਟੂਰਨਾਮੈਂਟ ਖੇਡਣ ਜਾਣਾ ਸੀ

Mohali News : ਮੋਹਾਲੀ 'ਚ ਬੁੱਧਵਾਰ ਰਾਤ ਨੂੰ ਕਰੀਬ 12 ਵਜੇ ਸੈਕਟਰ-80 'ਚ ਇਕ ਸਕਾਰਪੀਓ ਕਾਰ ਅਤੇ ਟੈਕਸੀ ਦੀ ਟੱਕਰ ਹੋ ਗਈ ਹੈ। ਇਸ ਟੱਕਰ ਵਿੱਚ ਪਿੰਡ ਸੋਹਾਣਾ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਪੰਮਾ ਦੀ ਮੌਤ ਹੋ ਗਈ ਹੈ। ਉਹ ਸਕਾਰਪੀਓ ਵਿੱਚ ਸਵਾਰ ਸੀ। ਇਸ ਦੇ ਨਾਲ ਹੀ ਟੈਕਸੀ ਡਰਾਈਵਰ ਵੀ ਗੰਭੀਰ ਜ਼ਖਮੀ ਹੈ। ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।   

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਖਿਡਾਰੀ ਦੀ ਸਕਾਰਪੀਓ ਕਾਰ ਰਾਤ ਸਮੇਂ ਤੇਜ਼ ਰਫਤਾਰ ਨਾਲ ਆ ਰਹੀ ਸੀ। ਇਸ ਦੌਰਾਨ ਉਸ ਦੀ ਟੈਕਸੀ ਕਾਰ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਸਕਾਰਪੀਓ ਸੜਕ 'ਤੇ ਸਾਈਡ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ 'ਚ ਖਿਡਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। 

ਹਾਦਸੇ ਨੂੰ ਦੇਖਦੇ ਹੀ ਲੋਕ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਦੇਖਿਆ ਤਾਂ ਜ਼ਖਮੀਆਂ ਦੇ ਸਾਹ ਚੱਲ ਰਹੇ ਸੀ। ਇਸ ਤੋਂ ਬਾਅਦ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ। ਪੁਲਸ ਨੇ ਆ ਕੇ ਲੋਕਾਂ ਦੀ ਮਦਦ ਨਾਲ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਖਿਡਾਰੀ ਪੰਮਾ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਟੈਕਸੀ ਚਾਲਕ ਦਾ ਇਲਾਜ ਜਾਰੀ ਹੈ। ਪੁਲਿਸ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਿਸ ਮਾਮਲੇ ਦੀ ਜਾਂਚ ਲਈ ਹਸਪਤਾਲ ਵਿੱਚ ਮੌਜੂਦ ਹੈ। ਇੱਕ ਟੀਮ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ 'ਤੇ ਵੀ ਨਜ਼ਰ ਰੱਖ ਰਹੀ ਹੈ। ਫਿਲਹਾਲ ਕਬੱਡੀ ਖਿਡਾਰੀ ਪੰਮਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਕਬੱਡੀ ਖਿਡਾਰੀ ਪੰਮਾ ਨੇ ਅਗਲੇ ਮਹੀਨੇ ਟੂਰਨਾਮੈਂਟ ਖੇਡਣ ਜਾਣਾ ਸੀ

ਪੰਮਾ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਹ ਕਬੱਡੀ ਵਿੱਚ ਕਾਫੀ ਮਸ਼ਹੂਰ ਸੀ। ਪੰਮਾ ਨੇ ਕਈ ਟੂਰਨਾਮੈਂਟ ਖੇਡੇ ਹਨ। ਇਸ ਵਾਰ ਉਸ ਨੇ ਜੂਨ ਮਹੀਨੇ ਕੈਨੇਡਾ ਜਾਣਾ ਸੀ। ਉਥੇ ਕਬੱਡੀ ਦਾ ਟੂਰਨਾਮੈਂਟ ਹੋਣਾ ਹੈ। ਪੰਮਾ ਵੀ ਇਸ ਵਿੱਚ ਹਿੱਸਾ ਲੈਣ ਜਾ ਰਿਹਾ ਸੀ। ਉਹ ਇਸ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਵੀ ਟੂਰਨਾਮੈਂਟ ਖੇਡ ਚੁੱਕੇ ਹਨ।

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement