
ਸ਼੍ਰੋਮਣੀ ਅਕਾਲੀ ਦਲ ਸਰਕਲ ਨੂਰਪੁਰ ਬੇਦੀ ਦੀ ਮੀਟਿੰਗ ਸਰਕਲ ਪ੍ਰਧਾਨ ਸੁੱਚਾ ਸਿੰਘ ਬੈਂਸ ਦੀ ਅਗਵਾਈ ਹੇਠ ਹੋਈ..........
ਨੂਰਪੁਰ ਬੇਦੀ : ਸ਼੍ਰੋਮਣੀ ਅਕਾਲੀ ਦਲ ਸਰਕਲ ਨੂਰਪੁਰ ਬੇਦੀ ਦੀ ਮੀਟਿੰਗ ਸਰਕਲ ਪ੍ਰਧਾਨ ਸੁੱਚਾ ਸਿੰਘ ਬੈਂਸ ਦੀ ਅਗਵਾਈ ਹੇਠ ਹੋਈ। ਉਨ੍ਹਾਂ ਵਿਧਾਇਕ ਸੰਦੋਆ ਦੁਆਰਾ ਡਾ. ਚੀਮਾ 'ਤੇ ਗ਼ਲਤ ਸ਼ਬਦਾਵਲੀ ਵਰਤਣ ਤੇ ਤੀਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਵਿਧਾਇਕ ਸੰਦੋਆ ਪਹਿਲਾਂ ਅਪਣੀ ਪੀੜੀ ਹੇਠ ਸੋਟਾ ਫੇਰਨ ਫਿਰ ਡਾ. ਚੀਮਾ ਜੋ ਕਿ ਦਰਵੇਸ ਸਿਆਸਤਦਾਨ ਅਤੇ ਵਿਕਾਸ ਦੇ ਮਸੀਹੇ ਹਨ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ।
ਉਨ੍ਹਾਂ ਕਿਹਾ ਕਿ ਵਿਧਾਇਕ ਸੰਦੋਆ ਨੂੰ ਦਸਤਾਰ ਦੀ ਅਹਿਮੀਅਤ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਕਿਉਂਕਿ ਦੁਸ਼ਮਣ ਵੀ ਕਿਉਂ ਨਾ ਹੋਵੇ ਦਸਤਾਰ ਕਦੇ ਵੀ ਨਹੀਂ ਲਾਉਣੀ ਚਾਹੀਦੀ ਕਿਉਂਕਿ ਦਸਤਾਰ ਸਿੱਖ ਦੀ ਸ਼ਾਨ ਹੈ। ਉਨ੍ਹਾਂ ਕਿਹਾ ਡਾ. ਚੀਮਾ ਇਕ ਸਾਫ਼-ਸੁਥਰੇ ਚਰਿੱਤਰ ਵਾਲੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਹਨ ਜਿਨ੍ਹਾਂ ਤੋਂ ਸਮੁੱਚਾ ਸੂਬਾ ਜਾਣੂ ਹੈ। ਉਨ੍ਹਾਂ ਕਿਹਾ ਵਿਧਾਇਕ ਸੰਦੋਆ ਕੁੱਟਮਾਰ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜਦਕਿ ਜੋ ਵਿਰੋਧੀਆਂ ਵਲੋਂ ਵਿਧਾਇਕ ਸੰਦੋਆ ਤੇ ਪੈਸੇ ਦੇ ਲੈਣ-ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ ਉਨ੍ਹਾਂ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੋਂ ਮੰਗ ਕੀਤੀ ਕੀ ਵਿਧਾਇਕ ਸੰਦੋਆ ਨੇ ਜੋ ਦਸਤਾਰ ਖ਼ਿਲਾਫ਼ ਗ਼ਲਤ ਬਿਆਨਬਾਜ਼ੀ ਕੀਤੀ। ਉਸ 'ਤੇ ਕਾਰਵਾਈ ਕਰਦੇ ਹੋਏ ਉਸ ਨੂੰ ਤਲਬ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ। ਇਸ ਮੌਕੇ ਕੁਲਵੀਰ ਸਿੰਘ ਅਸਮਾਨਪੁਰ, ਕੇਸਰ ਸਿੰਘ ਮੂਸਾਪੁਰ, ਹਰਜਿੰਦਰ ਸਿੰਘ ਭਾਉਵਾਲ, ਜਸਵੀਰ ਸਿੰਘ ਰਾਣਾ, ਮੋਹਨ ਸਿੰਘ ਭੋਗੀਪੁਰ, ਭਜਨ ਲਾਲ ਕਾਂਗੜ, ਹੇਮਰਾਜ ਝਾਂਡੀਆਂ, ਗਗਨ ਬੈਂਸ ਆਦਿ ਹਾਜ਼ਰ ਸਨ।