
ਪੰਜਾਬ ਅੰਦਰ ਬੇਸ਼ੱਕ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆ ਦੀਆ ਚੋਣਾਂ ਲਈ ਸਰਕਾਰੀ ਤੋਰ 'ਤੇ ਕੋਈ ਤਾਰੀਖ ਦਾ ਐਲਾਣ ਨਹੀ......
ਬਠਿੰਡਾ (ਦਿਹਾਤੀ) : ਪੰਜਾਬ ਅੰਦਰ ਬੇਸ਼ੱਕ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆ ਦੀਆ ਚੋਣਾਂ ਲਈ ਸਰਕਾਰੀ ਤੋਰ 'ਤੇ ਕੋਈ ਤਾਰੀਖ ਦਾ ਐਲਾਣ ਨਹੀ ਹੋਇਆ ਪਰ ਫੇਰ ਸਰਕਾਰ ਵੱਲੋ 2 ਜੁਲਾਈ ਤੱਕ ਸਰਕਾਰੀ ਅਧਿਕਾਰੀ/ਕਰਮਚਾਰੀਆਂ ਦੀ ਬਦਲੀ ਲਈ ਆਖਿਰੀ ਤੈਅ ਕੀਤੀ ਤਾਰੀਖ ਕਾਰਨ ਇਸ ਤੋ ਬਾਅਦ ਕਿਸੇ ਵੇਲੇ ਵੀ ਪੰਜਾਬ ਅੰਦਰ ਇਨ੍ਹਾਂ ਚੋਣਾਂ ਦੀ ਤਾਰੀਖ ਦੇ ਐਲਾਣ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਜਿਸ ਦੇ ਚਲਦਿਆਂ ਜਿਲ੍ਹੇ ਬਠਿੰਡੇ ਅੰਦਰ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆ ਚੋਣਾਂ ਲਈ ਹਲਕੀ ਸਿਆਸੀ ਦਸਤਕ ਸੁਣਾਈ ਦੇਣ ਲੱਗ ਪਈ ਹੈ। ਜਿਲ੍ਹੇਂ ਭਰ ਅੰਦਰ 16 ਜਿਲਾ ਪ੍ਰੀਸ਼ਦ ਸੀਟਾਂ ਕੁੱਤੀਵਾਲ ਕਲਾਂ,
ਬਾਲਿਆਂਵਾਲੀ, ਗਿੱਲ ਕਲਾਂ, ਨਥਾਣਾ, ਭੁੱਚੋ ਕਲਾਂ, ਬਾਡੀ, ਪੱਕਾ ਕਲਾਂ, ਭਗਤਾ ਭਾਈਕਾ, ਬੰਗੀ ਰੁਲਦੂ, ਭਾਗੀਵਾਂਦਰ, ਸਿੰਗੋ, ਭਾਈਰੂਪਾ, ਬਲਾੜ ਬਿਝੋ, ਕਿੱਲੀ ਨਿਹਾਲ ਸਿੰਘ ਵਾਲਾ, ਫੂਸ ਮੰਡੀ, ਮਹਿਰਾਜ ਉਪਰ ਪਿਛਲੀ ਵਾਰ ਅਕਾਲੀ ਦਲ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਕਾਂਗਰਸ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ ਸੀ ਕਿਉਕਿ ਕਾਂਗਰਸ 16 ਵਿਚੋ ਕੋਈ ਵੀ ਸੀਟ ਜਿੱਤਣ ਵਿਚ ਅਸਫਲ ਸਿੱਧ ਹੋਈ ਸੀ। ਜਿਸ ਕਾਰਨ ਅਕਾਲੀ ਦਲ ਨੇ ਜਿਲਾ ਪ੍ਰੀਸ਼ਦ ਦੀ ਜਿੱਤੀਆ 16 ਸੀਟਾਂ ਵਿਚੋ ਪੰਜਾਬ ਦੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਦੇ ਸਿਰ ਉਪਰ ਜਿਲਾ ਪ੍ਰੀਸ਼ਦ
ਚੇਅਰਮੈਨੀ ਦਾ ਤਾਜ ਸਜਾ ਦਿੱਤਾ ਸੀ ਜਦਕਿ ਜਿਲਾ ਪ੍ਰੀਸ਼ਦ ਦੀ ਮਿਆਦ ਜੁਲਾਈ ਵਿਚ ਪੁੱਗਣ ਵਾਲੀ ਹੈ। ਜਿਸ ਕਾਰਨ ਹੁਣ ਕਾਂਗਰਸ ਜਿਲ੍ਹੇਂ ਬਠਿੰਡੇ ਅੰਦਰੋ ਜਿਲਾ ਪ੍ਰੀਸ਼ਦ ਅੰਦਰ ਵੱਡੀ ਜਿੱਤ ਦਰਜ ਕਰਨ ਲਈ ਤਿਆਰ ਬਰ ਤਿਆਰ ਵਿਖਾਈ ਦੇ ਰਹੀ ਹੈ। ਜਿਸ ਵਿਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਣੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ, ਜਿਲਾ ਪ੍ਰਧਾਨ ਨਰਿੰਦਰ ਸਿੰਘ ਭੁਲੇਰੀਆਂ ਅਤੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਹਰਮੰਦਰ ਸਿੰਘ ਜੱਸੀ, ਹਰਵਿੰਦਰ ਸਿੰਘ ਲਾਡੀ ਦੀ ਵੱਡੀ ਭੂਮਿਕਾ ਹੋਵੇਗੀ। ਪੰਜਾਬ ਅੰਦਰ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਪੁਰਖਾਂ ਦੇ ਪਿੰਡ ਵਾਲੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ
ਗੁਰਪ੍ਰੀਤ ਸਿੰਘ ਕਾਂਗੜ ਨੂੰ ਪਿਛਲੇ ਦਿਨੀ ਬਿਜਲੀ ਮੰਤਰੀ ਬਣਾ ਕੇ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਦੇ ਸਿਆਸੀ ਕੱਦ ਬਰਾਬਰ ਖੜਾ ਕਰ ਦਿੱਤਾ ਹੈ ਜਦਕਿ ਹੁਣ ਜਿਲ੍ਹੇਂ ਭਰ ਦੇ ਲੋਕਾਂ ਦੀਆ ਨਜਰਾਂ ਜਿਲਾ ਪ੍ਰੀਸ਼ਦ ਦੀ ਚੇਅਰਮੈਨੀ ਉਪਰ ਕੈਬਨਿਟ ਮੰਤਰੀ ਕਾਂਗੜ ਦੇ ਨੌਜਵਾਨ ਪੁੱਤਰ ਹਰਮਨਵੀਰ ਸਿੰਘ ਜੈਸੀ ਕਾਂਗੜ ਵੱਲ ਲੱਗੀਆ ਹੋਈਆ ਹਨ ਕਿਉਕਿ ਸਾਬਕਾ ਕੈਬਨਿਟ ਮੰਤਰੀ ਮਲੂਕਾ ਦੇ ਪੁੱਤਰ ਜਿਲਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਅਪਣੇ ਪਿਤਾ ਦੀ ਸਿਆਸੀ ਵਾਂਗਡੋਰ ਸੰਭਾਲਦਿਆਂ ਪਿਛਲੇ ਸਮੇਂ ਤੋ ਕਾਫੀ ਅੱਗੇ ਹੋ ਕੇ ਸਿਆਸਤ ਵਿਚ ਦਸਤਕ ਦਿੱਤੀ ਹੈ ਜਦਕਿ ਹੁਣ ਲੋਕ ਕੈਬਨਿਟ
ਮੰਤਰੀ ਕਾਂਗੜ ਦੇ ਪੁੱਤਰ ਹਰਮਨਵੀਰ ਸਿੰਘ ਜੈਸੀ ਕਾਂਗੜ ਨੂੰ ਅਪਣੀ ਸਿਆਸੀ ਪਾਰੀ ਜਿਲਾ ਪ੍ਰੀਸ਼ਦ ਤੋ ਸ਼ੁਰੂ ਕਰਨ ਦੀ ਸਲਾਹ ਅੰਦਰਖਾਤੇ ਦੇਣ ਲੱਗ ਪਏ ਹਨ ਤਾਂ ਜੋ ਹਲਕੇ ਫੂਲ ਅਤੇ ਜਿਲ੍ਹੇਂ ਅੰਦਰ ਅਕਾਲੀ ਦਲ ਨੂੰ ਬਰਾਬਰ ਦੀ ਸਿਆਸੀ ਟੱਕਰ ਦਿੱਤੀ ਜਾ ਸਕੇ। ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਅਪਣੀ ਸਿਆਸੀ ਪਾਰੀ ਜਿਲਾ ਪ੍ਰੀਸ਼ਦ ਤੋ ਹੀ 1994 ਵਿਚ ਸ਼ੁਰੂ ਕੀਤੀ ਸੀ। ਜਿਸ ਨੇ ਬੇਅੰਤ ਸਿੰਘ ਦੀ ਸਰਕਾਰ ਵਿਚ 9362 ਵੋਟਾਂ ਤੇ ਜਿੱਤ ਪ੍ਰਾਪਤ ਕਰਕੇ ਖੁਦ ਦਾ ਸਿਆਸੀ ਲੋਹਾ ਮੰਨਵਾਇਆ ਸੀ। ਜਿਸ ਤੋ ਬਾਅਦ ਕੈਬਨਿਟ ਮੰਤਰੀ ਕਾਂਗੜ ਨੇ ਆਜਾਦ ਤੋ ਲੈ ਕੇ ਕਾਂਗਰਸ ਵਿਚ ਕੁੱਲ ਤਿੰਨ ਵਾਰ ਵਿਧਾਨ ਸਭਾ ਦੀਆ
ਪੋੜੀਆ ਚੜ ਕੇ ਕੈਬਨਿਟ ਮੰਤਰੀ ਦਾ ਦਰਜਾ ਹਾਸਿਲ ਕੀਤਾ ਹੈ। ਜਿਸ ਕਾਰਨ ਕਾਂਗੜ ਪਰਿਵਾਰ ਲਈ ਜਿਲਾ ਪ੍ਰੀਸ਼ਦ ਦੀ ਚੋਣ ਲੱਕੀ ਸਮਝੀ ਜਾਂਦੀ ਹੈ।
ਜ਼ਿਲ੍ਹਾ ਪ੍ਰੀਸ਼ਦ ਲਈ ਅਜੇ ਨਵੇਂ ਜੋਨ ਦੇ ਐਲਾਣ ਹੋਣੇ ਬਾਕੀ ਜ਼ਿਲ੍ਹਾ ਪ੍ਰੀਸ਼ਦ ਲਈ ਅਜੇ ਜੋਨ ਦੇ ਐਲਾਣ ਨਹੀ ਹੋਏ ਕਿਉਕਿ ਹਲਕਾ ਰਾਮਪੁਰਾ ਫੂਲ ਅਤੇ ਮੌੜ ਅੰਦਰ ਪਿਛਲੇ ਸਮੇਂ ਵੱਡੇ ਪਿੰਡਾਂ ਨੂੰ ਨਗਰ ਪੰਚਾਇਤਾਂ ਅੰਦਰ ਤਬਦੀਲ ਕਰ ਦਿੱਤਾ ਗਿਆ ਸੀ।
ਜਿਸ ਕਾਰਨ ਹਲਕਾ ਮੌੜ ਅੰਦਰੋ ਚਾਉਕੇ, ਬਾਲਿਆਂਵਾਲੀ, ਮੰਡੀ ਕਲਾਂ, ਰਾਮਪੁਰਾ ਪਿੰਡ ਜਦਕਿ ਰਾਮਪੁਰਾ ਫੂਲ ਹਲਕੇ ਅੰਦਰੋ ਭਾਈਰੂਪਾ, ਮਲੂਕਾ, ਕੋਠਾ ਗੁਰੂ, ਭਗਤਾ ਭਾਈਕਾ ਅਤੇ ਮਹਿਰਾਜ ਨੂੰ ਨਗਰ ਪੰਚਾਇਤ ਦਾ ਦਰਜਾ ਮਿਲ ਗਿਆ ਸੀ। ਜਿਸ ਕਾਰਨ ਪਿਛਲੀ ਵਾਰ ਇਨ੍ਹਾਂ ਵਿਚੋ ਕਈ ਪਿੰਡ ਖੁਦ ਜਿਲਾ ਪ੍ਰੀਸ਼ਦ ਲਈ ਜੋਨ ਸਨ ਜਦਕਿ ਹੁਣ ਇਨ੍ਹਾਂ ਨਗਰ ਵਾਲਿਆਂ ਦੀਆ ਵੋਟਾਂ ਜਿਲਾ ਪ੍ਰੀਸ਼ਦ ਤੋ ਬਾਹਰ ਹੋ ਗਈਆ ਹਨ। ਜਿਸ ਕਾਰਨ ਨਵੇਂ ਜੋਨ ਅਨੁਸਾਰ ਹੀ ਵੋਟਾਂ ਪਾਈਆ ਜਾਣਗੀਆ।