
ਅੱਜ ਲੁਧਿਆਣਾ ਫ਼ਸਟ ਕਲੱਬ ਦੇ ਮੈਂਬਰਾਂ ਰੋਹਿਤ ਦੱਤਾ ਵਾਈਸ ਪ੍ਰਧਾਨ, ਗੁਰਿੰਦਰ ਕੈਰੋਂ ਜਨਰਲ ਸਕੱਤਰ, ਕ੍ਰਿਸ਼ਨ ਕੁਮਾਰ ਬਾਵਾ, ਕਰਨਲ ਹਰਬੰਤ ਸਿੰਘ ਕਾਹਲੋਂ.........
ਲੁਧਿਆਣਾ: ਅੱਜ ਲੁਧਿਆਣਾ ਫ਼ਸਟ ਕਲੱਬ ਦੇ ਮੈਂਬਰਾਂ ਰੋਹਿਤ ਦੱਤਾ ਵਾਈਸ ਪ੍ਰਧਾਨ, ਗੁਰਿੰਦਰ ਕੈਰੋਂ ਜਨਰਲ ਸਕੱਤਰ, ਕ੍ਰਿਸ਼ਨ ਕੁਮਾਰ ਬਾਵਾ, ਕਰਨਲ ਹਰਬੰਤ ਸਿੰਘ ਕਾਹਲੋਂ, ਮਹਿੰਦਰ ਸਿੰਘ, ਮੇਜਰ ਐਚ.ਐਸ ਭਿੰਡਰ, ਅਸ਼ਵਨੀ ਅਰੋੜਾ, ਮਨਪ੍ਰੀਤ ਸਿੰਘ ਚਾਹਲ, ਐਸ.ਕੇ ਗੁਪਤਾ, ਆਰ.ਐਸ ਖੋਖਰ, ਭੂਸ਼ਨ ਠੁਕਰਾਲ, ਮੁਕੇਸ਼ ਸੂਦ, ਜੋਗਾ ਸਿੰਘ, ਅਵਿਨਾਸ਼ ਗੁਪਤਾ, ਅਸ਼ੌਕ ਜੈਨ ਯੂ.ਐਸ.ਏ, ਜਤਿੰਦਰ ਮਰਵਾਹਾ, ਲਾਟੀ ਬਾਵਾ, ਰਜਿੰਦਰ ਸਿੰਘ ਟੋਨੀ, ਡਾ. ਸਮੀਰ ਡੋਗਰਾ, ਡਾ. ਅਸ਼ਵਨੀ ਸ਼ਰਮਾ ਨੇ ਸਤਲੁੱਜ ਕਲੱਬ ਲੁਧਿਆਣਾ ਤੋਂ ਸ਼ੁਰੂ ਕਰ ਕੇ ਹਿਮਾਚਲ ਦੀਆਂ ਵਾਦੀਆਂ ਤਕ ਥਾਂ ਥਾਂ ਰੁਕ ਕੇ ਨਸ਼ਿਆਂ ਵਿਰੁਧ ਸੰਦੇਸ਼ ਦਿੰਦਿਆਂ ਹੱਥਾਂ ਵਿਚ ਤਖ਼ਤੀਆਂ ਫੜਕੇ
ਵਿਸ਼ਾਲ ਮਾਰਚ ਕਢਿਆ ਅਤੇ ਨਸ਼ਿਆਂ ਨਾਲ ਮਨੁੱਖੀ ਜੀਵਨ ਦੇ ਨੁਕਸਾਨ ਬਾਰੇ ਗਿਆਨ ਦਿਤਾ। ਇਸ ਸਮੇਂ ਉਪਰੋਕਤ ਮੈਂਬਰਾਂ ਨੇ ਕਿਹਾ ਕਿ ਨਸ਼ੇ ਪੰਜਾਬ ਦੇ ਸੁਨਿਹਰੀ ਭਵਿੱਖ ਨੂੰ ਕਲੰਕਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਸ਼ਿਆਂ ਵਿਰੁਧ ਹੋਰ ਸਖ਼ਤ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸਕੂਲਾਂ ਕਾਲਜਾਂ, ਪਿੰਡ ਦੀਆਂ ਸੱਥਾਂ ਵਿਚ ਲੈਕਚਰ ਅਤੇ ਇਸ਼ਤਿਹਾਰ ਵੰਡੇ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸਾਡੇ ਧਾਰਮਕ ਅਸਥਾਨਾਂ 'ਤੇ ਵੀ ਨਸ਼ਿਆਂ ਵਿਰੁਧ ਜਾਗਰੂਕਤਾ ਪੈਦਾ ਕਰਨ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚ ਯੂਥ ਸਪੋਰਟਸ ਕਲੱਬਾਂ ਨਸ਼ਿਆਂ ਦੀ ਰੋਕਥਾਮ ਲਈ ਉਸਾਰੂ ਭੂਮਿਕਾ ਨਿਭਾਉਣ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਚੋਣਾਂ ਸਮੇਂ ਵੰਡ 'ਤੇ ਚੋਣ ਕਮਿਸ਼ਨ ਸਖ਼ਤੀ ਨਾਲ ਰੋਕ ਲਗਾਏ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਸਮੇਂ ਨਸ਼ੇ ਵੰਡਣ ਵਾਲੇ ਨੇਤਾਵਾਂ ਦਾ ਸਮਾਜਕ ਬਾਈਕਾਟ ਕੀਤਾ ਜਾਵੇ।