ਚੌਕੀ 'ਚ ਸਮਾਜ ਸੇਵੀ ਦੇ ਸਹਿਯੋਗ ਨਾਲ ਲਾਏ ਪੌਦੇ
Published : Jun 30, 2018, 2:02 pm IST
Updated : Jun 30, 2018, 2:02 pm IST
SHARE ARTICLE
Police officers Plants Planted
Police officers Plants Planted

ਸਥਾਨਕ ਪੁਲਿਸ ਚੌਕੀ ਵਿਖੇ ਸਹਾਇਕ ਥਾਣੇਦਾਰ ਭੂਪਿੰਦਰਜੀਤ ਸਿੰਘ ਚੌਕੀ ਇੰਚਾਰਜ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ........

ਚਾਉਕੇ (ਬਠਿੰਡਾ)­  : ਸਥਾਨਕ ਪੁਲਿਸ ਚੌਕੀ ਵਿਖੇ ਸਹਾਇਕ ਥਾਣੇਦਾਰ ਭੂਪਿੰਦਰਜੀਤ ਸਿੰਘ ਚੌਕੀ ਇੰਚਾਰਜ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਮਿੱਠੂ ਸਿੰਘ ਭੈਣੀ ਵਾਲਾ ਅਤੇ ਕੌਸਲਰ ਰਾਮ ਸਿੰਘ ਨਾਲ ਮਿਲ ਕੇ ਹਰਿਆਲੀ ਮੁਹਿੰਮ ਤਹਿਤ ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ। ਚੌਕੀ ਇੰਚਾਰਜ ਭੂਪਿੰਦਰਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁਧਤਾ ਲਈ ਸਾਡੇ ਆਲੇ ਦੁਆਲੇ ਹਰਿਆਲੀ ਦਾ ਹੋਣਾ ਬੁਹਤ ਜਰੂਰੀ ਹੈ ਜਦਕਿ ਲਗਾਤਾਰ ਘਟ ਰਹੇ ਦਰਖਤਾਂ ਕਾਰਨ ਹੀ ਪ੍ਰਦੂਸ਼ਣ ਸਣੇ ਕਈ ਬਿਮਾਰੀਆਂ ਦੀ ਲਪੇਟ ਵਿਚ ਮਨੁੱਖ ਆ ਰਿਹਾ ਹੈ।

ਜਿਸ ਕਾਰਨ ਹਰੇਕ ਮਨੁੱਖ ਨੂੰ ਅਪਣੀ ਜਿੰਦਗੀ ਵਿਚ ਵੱਧ ਤੋ ਵੱਧ ਪੋਦੇ ਲਗਾ ਕੇ ਉਨ੍ਹਾਂ ਦੀ ਸੇਵਾ ਸੰਭਾਲ ਵੀ ਕਰਨੀ ਚਾਹੀਦੀ ਹੈ। ਇਸ ਮੌਕੇ ਜੈਲਦਾਰ ਬਲਵਿੰਦਰ ਸਿੰਘ, ਗੋਰਾ ਸਿੰਘ, ਅਵਤਾਰ ਸਿੰਘ ਮਾਨ, ਦਿਲਪ੍ਰੀਤ ਸਿੰਘ ਚਾਉਕੇ ਸਣੇ ਪੁਲਿਸ ਕਰਮਚਾਰੀ ਮੁੱਖ ਮਨਸ਼ੀ ਬਲਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਫੂਲ ਸਿੰਘ ਵੀ ਹਾਜਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement