ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਖੇਡਾਂ ਅਹਿਮ : ਵਿਨੋਦ ਮਿੱਤਲ
Published : Jun 30, 2018, 2:30 pm IST
Updated : Jun 30, 2018, 2:30 pm IST
SHARE ARTICLE
Vinod Mittal With Players
Vinod Mittal With Players

ਹਰ ਇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਜਿੰਦਗੀ ਵਿਚੋਂ ਕੁੱਝ ਸਮਾਂ ਖੇਡਾਂ ਵਿੱਚ ਵੀ ਜਰੂਰ ਲਗਾਵੇ ਕਿਉਂਕਿ ਖੇਡਾ ਵੀ ਸਾਡੀ ਜਿੰਦਗੀ ਦਾ ਇੱਕ .........

ਅਮਲੋਹ : ਹਰ ਇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਜਿੰਦਗੀ ਵਿਚੋਂ ਕੁੱਝ ਸਮਾਂ ਖੇਡਾਂ ਵਿੱਚ ਵੀ ਜਰੂਰ ਲਗਾਵੇ ਕਿਉਂਕਿ ਖੇਡਾ ਵੀ ਸਾਡੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਭਾਜਪਾ ਮੰਡਲ ਅਮਲੋਹ ਦੇ ਪ੍ਰਧਾਨ ਵਿਨੋਦ ਮਿੱਤਲ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਮਲੋਹ ਦੇ ਗਰਾਂਊਡ ਵਿੱਚ ਫਰਿਆਦ ਵੈਲੇਫਅਰ ਕਲੱਬ ਅਮਲੋਹ ਦੇ ਸੁਰੂ ਹੋਏ ਚਾਰ ਦਿਨਾ ਕ੍ਰਿਕਟ ਕੱਪ ਦੇ ਪਹਿਲੇ ਦਿਨ ਦਾ ਰਸਮੀ ਉਦਘਾਟਨ ਕਰਨ ਉਪਰੰਤ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆ ਕੀਤਾ।

ਉਨ੍ਹਾਂ ਕਿਹਾ ਕਿ ਖੇਡਾ ਵਿੱਚ ਭਾਗ ਲੈਣ ਨਾਲ ਜਿੱਥੇ ਖਿਡਾਰੀ ਦੀ ਸਿਹਤ ਦਾ  ਵਿਕਾਸ ਹੁੰਦਾ ਹੈ ਉਥੇ ਹੀ ਖੇਡਾ ਦਾ ਨੌਜਵਾਨੀ ਨੂੰ ਨਸ਼ੇ ਤੋਂ ਕੋਹਾ ਦੂਰ ਰੱਖਣ ਵਿੱਚ ਵੀ ਅਹਿਮ ਯੋਗਦਾਨ ਰਿਹਾ ਹੈ। ਇਸ ਮੌਕੇ ਤੇ ਭਾਜਪਾ ਮੰਡਲ ਪ੍ਰਧਾਨ ਵਿਨੋਦ ਮਿੱਤਲ ਨੇ ਜਿੱਥੇ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕੀਤੀ ਗਈ ਉਥੇ ਹੀ ਮਾਲੀ ਮੱਦਦ ਵੀ ਦਿੱਤੀ ਗਈ ਅਤੇ ਪ੍ਰਬੰਧਕਾ ਵੱਲੋਂ ਮਿੱਤਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਕਲੱਬ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦਾ ਫਾਇਨਲ ਮੁਕਾਬਲਾ 1 ਜੁਲਾਈ ਨੂੰ ਹੋਵੇਗਾ , ਜਿਸ ਦੌਰਾਨ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਧਰਮਸੋਤ ਇਨਾਮਾ ਦੀ ਵੰਡ ਕਰਨਗੇ। ਇਸ ਮੌਕੇ ਬਾਰੇ ਖਾਂਨ, ਬਲਜੀਤ ਸਿੰਘ, ਗਗਨ ਖੁੱਲਰ, ਸੰਦੀਪ ਗਰਗ, ਰਾਜੀਵ ਧੀਰ, ਦਵਿੰਦਰ ਸਿੰਘ, ਹੈਰੀ, ਯੋਗੇਸ਼ ਬੈਂਸ, ਬਲਜੀਤ ਸਿੰਘ, ਰਵੀ ਸਰਮਾ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement