
ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲਾ ਦੀ ਕੀਤੀ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਅਜ ਅੰਮ੍ਰਿਤਸਰ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ (Badal family arrives at Sachkhand Sri Harmandir Sahib to pay obeisance) ਲਈ ਪਹੁੰਚੇ। ਇੱਥੇ ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ, ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲਾ ਦੀ (Badal family arrives at Sachkhand Sri Harmandir Sahib to pay obeisance) ਅਰਦਾਸ ਕੀਤੀ।
Badal family arrives at Sachkhand Sri Harmandir Sahib to pay obeisance
ਇਸ ਮੌਕੇ ਗੱਲਬਾਤ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ (Badal family arrives at Sachkhand Sri Harmandir Sahib to pay obeisance) ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਪੰਜਾਬ ਵਿਚ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੀ ਹੈ ਇਹੋ ਚਾਲ 2017 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰ ਚੱਲੀ ਸੀ ਜੋ ਅਜੇ ਤਕ ਕੋਈ ਵਾਅਦਾ ਪੂਰਾ ਨਹੀਂ ਕਰ ਪਾਏ।
Badal family arrives at Sachkhand Sri Harmandir Sahib to pay obeisance
ਆਮ ਆਦਮੀ ਪਾਰਟੀ ਜੋ ਕਿਸਾਨਾਂ ਦੇ ਹੱਕਾਂ ਦੀ ਗੱਲ ਕਰ ਰਹੀ ਹੈ ਉਸਨੇ ਕਿਸਾਨਾਂ ਦੀ ਸੰਘਰਸ਼ ਮੌਕੇ ਕੋਈ ਬਾਤ ਨਹੀ ਪੁੱਛੀ। ਪੰਜਾਬ ਦੀ ਜਨਤਾ ਅਤੇ ਕਿਸਾਨ ਭਾਈਚਾਰਾ ਭਲੀਭਾਂਤ ਇਹਨਾਂ ਗੱਲਾਂ ਤੋਂ ਜਾਣੂ ਹਨ ਉਹ ਅਜਿਹੇ ਝੂਠੇ ਝਾਂਸਿਆਂ ਵਿਚ ਆਉਣ ਵਾਲੇ ਨਹੀ ਹਨ। ਕਿਸਾਨੀ ਅੰਦੋਲਨ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਪ੍ਰਤੀ ਆਪਣਾ ਰਵੱਈਆ ਸਹੀ ਨਾ ਕੀਤਾ ਤਾਂ ਉਸਦਾ ਹਰ ਸੂਬੇ ਵਿਚ ਬੰਗਾਲ ਵਰਗਾ ਹਾਲ ਹੋਵੇਗਾ।
ਇਹ ਵੀ ਪੜ੍ਹੋ: ਅਦਾਕਾਰ ਮੰਦਿਰਾ ਬੇਦੀ ਨੂੰ ਡੂੰਘਾ ਸਦਮਾ, ਪਤੀ ਦੀ ਹੋਈ ਮੌਤ
Badal family arrives at Sachkhand Sri Harmandir Sahib to pay obeisance
ਪੈਟਰੋਲ ਦੀਆ ਵਧੀਆ ਕੀਮਤਾਂ ਦੇ ਬੀਬਾ ਬਾਦਲ ਨੇ ਕਿਹਾ ਕਿ ਸਰਕਾਰ ਆਪਣੇ ਟੈਕਸ ਨੂੰ ਅੱਧਾ ਕਰਦੇ ਕੀਮਤਾਂ ਆਪੇ ਕੱਟ ਹੋ ਜਾਣਗੀਆ।
Badal family arrives at Sachkhand Sri Harmandir Sahib to pay obeisance
ਇਹ ਵੀ ਪੜ੍ਹੋ: ਗੈਂਗਸਟਰ ਕਾਲਾ ਸੇਖੋਂ ਨੇ ਖ਼ੁਦ ਨੂੰ ਮਾਰੀ ਗੋਲੀ
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਜੀ ਜਨਤਾ ਰੱਬ ਆਸਰੇ ਹੈ। ਮੁਖ ਮੰਤਰੀ ਆਪਣੇ ਫਾਰਮ ਹਾਊਸ ਵਿਚ ਐਸ਼ ਕਰ ਰਹੇ ਹਨ, ਲੋਕ ਮਹਾਂਮਾਰੀ ਵਿਚ ਮਰ ਰਹੇ ਹਨ। ਕੋਈ ਕੋਵਿਡ ਵੈਕਸੀਨ ਦਾ ਪ੍ਰਬੰਧ ਨਹੀ। ਝੋਨੇ ਦੇ ਸੀਜ਼ਨ ਦੇ ਚਲਦਿਆਂ ਕਿਸਾਨਾਂ ਨੂੰ ਪੂਰੀ ਬਿਜਲੀ ਨਹੀ ਮਿਲ ਰਹੀ।
Badal family arrives at Sachkhand Sri Harmandir Sahib to pay obeisance
ਨਹਿਰੀ ਪਾਣੀ ਬੰਦ ਪਿਆ ਹੈ। ਕਿਸਾਨ ਝੋਨਾ ਕਿਵੇਂ ਲਾਉਣਗੇ। ਕੈਪਟਨ ਸਾਹਿਬ ਕਿਸੇ ਨੂੰ ਮਿਲ ਕੇ ਰਾਜੀ ਨਹੀਂ ਹਨ ਜੇਕਰ ਕਿਸੇ ਨੇ ਆਪਣੀ ਗੱਲ ਰੱਖਣੀ ਕਿੱਥੇ ਰੱਖੇ। ਜੇਕਰ ਲੋਕ ਪ੍ਰਦਰਸ਼ਨ ਕਰਦੇ ਹਨ ਤੇ ਫਿਰ ਪੁਲਿਸ ਮੁੱਖ ਮੰਤਰੀ ਦੇ ਆਦੇਸ਼ ਤੇ ਡੰਡਿਆਂ ਨਾਲ ਕੁੱਟਦੀ ਹੈ ਅਜਿਹੇ ਹਾਲਾਤਾਂ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੈਲ ਸਾਬਿਤ ਹੋਈ ਹੈ।
Badal family arrives at Sachkhand Sri Harmandir Sahib to pay obeisance
ਉਹਨਾਂ ਨਵਜੋਤ ਸਿੰਘ ਸਿੱਧੂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਉਹ ਗਾਇਡਿਡ ਮਿਜ਼ਾਇਲ ਹੈ ਜਿਸਨੇ ਪਤਾ ਨਹੀ ਕਿਥੇ ਚੱਲ ਜਾਣਾ। ਪੰਜਾਬ ਨੂੰ ਐਕਟਿੰਗ ਕਰ ਭਾਸ਼ਨ ਦੇਣ ਵਾਲਿਆਂ ਦੀ ਨਹੀ ਸਗੋਂ ਕੰਮ ਕਰਕੇ ਦਿਖਾਉਣ ਵਾਲੀਆਂ ਦੀ ਲੋੜ ਹੈ। ਕੇਜਰੀਵਾਲ ਦੇ ਬਿਜਲੀ ਫਰੀ ਕਰਨ ਦੇ ਬਿਆਨ ਤੇ ਉਹਨਾਂ ਕਿਹਾ ਪਹਿਲਾਂ ਦਿੱਲੀ ਵਿਚ ਬਿਜਲੀ ਸਸਤੀ ਕਰੇ ਫਿਰ ਪੰਜਾਬ ਬਾਰੇ ਸੋਚੇ ।
Badal family arrives at Sachkhand Sri Harmandir Sahib to pay obeisance
ਪੈਟਰੋਲ ਡੀਜ਼ਲ ਦੀਆ ਕੀਮਤਾਂ ਤੇ ਉਹਨਾਂ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਦੋਵੇਂ ਪੈਟਰੋਲ ਦੇ ਟੈਕਸ ਕਿਉਂ ਨਹੀ ਘਟਾ ਕੇ ਪੈਟਰੋਲ ਡੀਜ਼ਲ ਸਸਤਾ ਕਰ ਰਹੀਆਂ। ਉਹ ਤੇ ਜਨਤਾ ਨੂੰ ਨਿਚੋੜ ਕੇ ਆਪਣੇ ਖਜ਼ਾਨੇ ਭਰ ਰਹੀਆਂ ਹਨ।