
ਟੀਕਾਕਰਨ ਦੀ ਰਿਕਾਰਡ ਗਿਣਤੀ 'ਤੇ ਉਠੇ ਸਵਾਲ, 13 ਸਾਲ ਦੇ ਬੱਚੇ ਨੂੰ ਜਾਰੀ ਕੀਤਾ ਵੈਕਸੀਨੇਸ਼ਨ ਪੱਤਰ
ਭੋਪਾਲ, 29 ਜੂਨ : ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਨੂੰ ਹਰਾਉਣ ਲਈ ਕੋਰੋਨਾ ਟੀਕਾਕਰਨ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ | ਇਸ ਕੜੀ ਵਿਚ ਮੱਧ ਪ੍ਰਦੇਸ਼ ਸਰਕਾਰ ਨੇ 21 ਜੂਨ ਨੂੰ 17.42 ਲੱਖ ਲੋਕਾਂ ਦਾ ਟੀਕਾਕਰਨ ਕਰ ਕੇ ਰਿਕਾਰਡ ਬਣਾਇਆ ਹੈ ਹਾਲਾਂਕਿ ਹੁਣ ਸੂਬਾ ਸਰਕਾਰ ਦੇ ਇਸ ਰਿਕਾਰਡ ਟੀਕਾਕਰਨ 'ਤੇ ਸਵਾਲ ਵੀ ਉਠ ਰਹੇ ਹਨ ਕਿਉਂਕਿ ਇਕ ਰਿਪੋਰਟ ਵਿਚ ਇਹ ਦਸਿਆ ਗਿਆ ਹੈ ਕਿ ਇਸ ਦਿਨ ਵੱਡੀ ਗਿਣਤੀ ਵਿਚ ਫ਼ਰਜ਼ੀ ਟੀਕਾਕਰਨ ਸਰਟੀਫ਼ੀਕੇਟ ਜਾਰੀ ਕੀਤੇ ਗਏ ਹਨ | ਰਿਪੋਰਟ ਅਨੁਸਾਰ ਭੋਪਾਲ ਦੇ ਵਸਨੀਕ ਰਜਤ ਡੰਗਰੇ ਨੂੰ ਪਿਛਲੇ ਸੋਮਵਾਰ ਸ਼ਾਮ 7: 27 ਵਜੇ ਸੂਬਾ ਸਰਕਾਰ ਵਲੋਂ ਇਕ ਸੰਦੇਸ਼ ਮਿਲਿਆ ਕਿ ਉਸ