Punjab News : ਅਪਾਹਜ਼ ਹੋਣ ਦੇ ਬਾਵਜੂਦ ਰੂਸੀ ਫ਼ੌਜ ਨੇ ਪੰਜਾਬੀ ਨੌਜਵਾਨ ਨੂੰ ਜ਼ਬਰੀ ਕੀਤਾ ਭਰਤੀ 

By : BALJINDERK

Published : Jun 30, 2024, 12:29 pm IST
Updated : Jun 30, 2024, 12:29 pm IST
SHARE ARTICLE
 ਪੀੜਤ ਪਰਿਵਾਰ  ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ  ਨੂੰ ਪੱਤਰ ਸੌਂਪਦੇ ਹੋਏ
ਪੀੜਤ ਪਰਿਵਾਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੱਤਰ ਸੌਂਪਦੇ ਹੋਏ

Punjab News : ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕਿ ਆਪਣੀਆਂ ਜਾਨਾਂ ਨੂੰ ਜ਼ੋਖਿਮ ’ਚ ਨਾ ਪਾਉਣ ਨੌਜਵਾਨ : ਸੰਤ ਸੀਚੇਵਾਲ

Punjab News : ਬੇਹਤਰ ਭਵਿੱਖ ਦੇ ਸੁਫਨੇ ਲੈ ਕੇ ਦਸੰਬਰ 2023 ਨੂੰ ਵਿਦੇਸ਼ ਨੂੰ ਨਿਕਲੇ ਮਨਦੀਪ ਕੁਮਾਰ ਨੇ ਕਦੇ ਨਹੀਂ ਸੀ ਸੋਚਿਆ ਕਿ ਉਸਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਯੂਕਰੇਨ ਦੀਆਂ ਫੌਜਾਂ ਦਾ ਸਾਹਮਣਾ ਕਰਨਾ ਪਵੇਗਾ। ਗੁਰਾਇਆ ਦੇ ਰਹਿਣ ਵਾਲੇ ਜਗਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਭਰਾ ਮਨਦੀਪ ਕੁਮਾਰ ਨੂੰ ਬੜੇ ਚਾਵਾਂ ਨਾਲ ਘਰੋਂ ਆਰਮੀਨੀਆਂ ਭੇਜਿਆ ਸੀ ਤਾਂ ਜੋ ਘਰ ਦਾ ਚੁੱਲਾ ਬਲਦਾ ਰਹੇ। ਟਰੈਵਲ ਏਜੰਟ ਨੇ ਉਸਦੇ ਭਰਾ ਨੂੰ ਆਰਮੀਨੀਆ ਭੇਜਣ ਲਈ 1 ਲੱਖ 80 ਹਜ਼ਾਰ ਰੁਪਏ ਨਕਦ ਲਏ ਸਨ। 
ਇਸ ਸਬੰਧੀ ਜਗਦੀਪ ਨੇ ਦੱਸਿਆ ਕਿ ਉਸਦੇ ਭਰਾ ਮਨਦੀਪ ਅਤੇ ਚਾਰ ਹੋਰ ਦੋਸਤਾਂ ਨੇ ਟਰੈਵਲ ਏਜੰਟ ਰਾਹੀ ਇਟਲੀ ਜਾਣ ਦਾ ਵਿਚਾਰ ਬਣਾਇਆ। ਟਰੈਵਲ ਏਜੰਟ ਨੇ ਵੀ ਉਹਨਾਂ ਨੂੰ ਇਹ ਲਾਰਾ ਲਗਾ ਦਿੱਤਾ ਕਿ ਉਹ ਉਹਨਾਂ ਦੀ ਆਰਮੀਨੀਆ ਤੋਂ ਸਿੱਧੀ ਫਲਾਇਟ ਇਟਲੀ ਤੱਕ ਦਾ ਲਾਰਾ ਲਾ ਕੇ ਭਰਮਾ ਲਿਆ। ਜਗਦੀਪ ਨੇ ਦੱਸਿਆ ਕਿ ਆਰਮੀਨੀਆ ’ਚ ਉਸਦੇ ਭਰਾ ਨੂੰ ਮਿਲੇ ਹੋਰ 4 ਦੋਸਤਾਂ ਨਾਲ ਉਹ ਇਟਲੀ ਜਾਣ ਲਈ ਤਿਆਰ ਹੋ ਗਿਆ ਤੇ ਟਰੈਵਲ ਏਜੰਟ ਨੇ ਉਹਨਾਂ ਪੰਜਾਂ ਕੋਲੋਂ 31 ਲੱਖ 40 ਹਜ਼ਾਰ ਰੁਪਏ ਲਏ ਸਨ। ਉਹਨਾਂ ਨੂੰ ਹਵਾਈ ਜ਼ਹਾਜ਼ ਰਾਹੀ ਇਟਲੀ ਭੇਜਣ ਦੀ ਥਾਂ ਏਜੰਟ ਨੇ ਧੋਖੇ ਨਾਲ ਰੂਸ ਦੀ ਰਾਜਧਾਨੀ ਮਾਸੋਕੋ ਜਾ ਉਤਾਰਿਆ। ਇੱਥੇ ਹੀ ਟਰੈਵਲ ਏਜੰਟਾਂ ਨੇ ਉਸਦੇ ਭਰਾ ਦੀ ਕੁੱਟਮਾਰ ਕੀਤੀ ਤੇ ਬਲੈਕਮੈਲ ਕੀਤਾ ਕਿ ਜੇਕਰ ਉਹਨਾਂ ਨੇ ਹੋਰ ਪੈਸੇ ਨਾ ਦਿੱਤਾ ਤਾਂ ਮਨਦੀਪ ਦਾ ਹਸ਼ਰ ਮਾੜਾ ਹੋਵੇਗਾ।
ਉਹਨਾਂ ਦੱਸਿਆ ਕਿ ਮਨਦੀਪ ਕੁਮਾਰ ਨਾਲ 3 ਮਾਰਚ ਨੂੰ ਹੀ ਆਖੀਰ ਵਾਰ ਗੱਲ ਹੋਈ ਸੀ। ਉਸ ਵੱਲੋਂ ਕੀਤੀ ਵੀਡੀਓ ਕਾਲ ਵਿੱਚ ਉਹਹ ਫੌਜ ਦੀ ਵਰਦੀ ’ਚ ਨਜ਼ਰ ਆਇਆ ਸੀ ਤੇ ਫੌਜੀ ਇਲਾਕੇ ਨੂੰ ਦਿਖਾ ਰਿਹਾ ਸੀ। ਮਨਦੀਪ ਦੇ ਆਖਰੀ ਸ਼ਬਦ ਸਨ ਕਿ ਉਸਨੂੰ ਰੂਸੀ ਫੌਜ ’ਚੋਂ ਕਢਵਾ ਲਵੋਂ ਨਹੀ ਤਾਂ ਉਸਨੂੰ ਮਾਰ ਦਿੱਤਾ ਜਾਵੇਗਾ। ਮੁੜ ਉਸਦਾ ਕੋਈ ਥੁਹਾ ਪਤਾ ਨਹੀ ਲੱਗਾ।
ਇੱਥੇ ਮਨਦੀਪ ਦੇ ਪਰਿਵਾਰ ਦੀ ਚਿੰਤਾ ਉਸ ਵੇਲੇ ਹੋਰ ਵੀ ਵੱਧ ਗਈ ਸੀ ਕਿ ਜਦੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਰੂਸੀ ਫੌਜ ਵਾਲੇ ਭਾਰਤੀ ਮੁੰਡਿਆਂ ਨੂੰ ਜ਼ਬਰੀ ਡਰਾ ਧਮਕਾ ਕਿ ਫੌਜ ਵਿਚ ਭਰਤੀ ਕਰ ਰਹੇ ਹਨ। ਇਹ ਖ਼ਬਰਾਂ ਵੀ ਆ ਰਹੀਆਂ ਸਨ ਕਿ ਭਰਤੀ ਕੀਤੇ ਇਹਨਾਂ ਨੌਜਵਾਨਾਂ ਨੂੰ ਰੂਸ ਦੀ ਯੂਕਰੇਨ ਨਾਲ ਚੱਲ ਰਹੀ ਜੰਗ ਵਿੱਚ ਭੇਜਿਆ ਜਾ ਰਿਹਾ ਹੈ। ਜਗਦੀਪ ਨੇ ਦੱਸਿਆ ਕਿ ਉਸਨੂੰ ਮਨਦੀਪ ਨੇ ਇਹ ਵੀ ਦੱਸਿਆ ਸੀ ਕਿ ਜਿੱਥੇ ਉਹ ਜਾ ਰਿਹਾ ਹੈ ਉਸ ਨਾਲ 40 ਦੇ ਕਰੀਬ ਹੋਰ ਪੰਜਾਬੀ ਨੌਜਵਾਨ ਮੁੰਡੇ ਸਨ ਜਿਹਨਾਂ ਨੂੰ ਜ਼ਬਰੀ ਭਰਤੀ ਕੀਤਾ ਹੋਇਆ ਹੈ। ਜਗਦੀਪ ਨੇ ਦੱਸਿਆ ਕਿ ਉਸਦੇ ਬਜ਼ੁਰਗ ਮਾਤਾ ਪਿਤਾ ਮਨਦੀਪ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਉਹਨਾਂ ਦੱਸਿਆ ਕਿ ਅਜਿਹੀਆਂ ਖਬਰਾਂ ਨੇ ਅਸਲੋਂ ਹੀ ਤੋੜ ਕਿ ਰੱਖ ਦਿੱਤਾ ਸੀ ਜਦੋਂ ਇਹ ਪਤਾ ਲੱਗਾ ਕਿ ਰੂਸ ਦੀ ਫੌਜ ਭਰਤੀ ਹੋਏ ਪੰਜਾਬੀ ਨੌਜਾਵਨਾਂ ਦੀ ਮੌਤ ਹੋ ਗਈ ਹੈ। ਉਹਨਾਂ ਨੂੰ ਆਪਣੇ ਭਰਾ ਮਨਦੀਪ ਦਾ ਫਿਕਰ ਵੱਢ ਵੱਢ ਖਾ ਰਿਹਾ ਸੀ। ਅਜੇ ਤੱਕ ਵੀ ਮਨਦੀਪ ਨਾਲ ਕੋਈ ਸੰਪਰਕ ਨਹੀ ਹੋਇਆ ਤੇ ਉਹ ਕਿਸ ਹਾਲ ਵਿੱਚ ਹੈ। 
ਭਰਾ ਜਗਦੀਪ ਨੇ ਦੱਸਿਆ ਕਿ ਉਹਨਾਂ ਨੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਕਿ ਉਹਨਾਂ ਦੇ ਅਪਾਹਜ਼ ਭਰਾ ਮਨਦੀਪ ਕੁਮਾਰ ਨੂੰ ਰੂਸੀ ਫੌਜ ਦੀ ਗ੍ਰਿਫਤ ਵਿੱਚੋਂ ਛੁਡਵਾਇਆ ਜਾਵੇ ਤੇ ਵਾਪਿਸ ਭਾਰਤ ਲਿਆਂਦਾ ਜਾਵੇ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਜੀ ਨੇ ਵਿਦੇਸ਼ਾਂ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਨੂੰ ਵਾਪਿਸ ਲਿਆਂਦਾ ਹੈ ਜਿਹੜੇ ਟਰੈਵਲ ਏਜੰਟਾਂ ਦੇ ਕਾਰਣ ਉੱਥੇ ਬੁਰੀ ਤਰ੍ਹਾਂ ਨਾਲ ਫਸ ਗਏ ਸਨ। 
ਇਸ ਮੌਕੇ ਜਾਣਕਾਰੀ ਦਿੰਦੇ ਹੋਇਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹਨਾਂ ਵੱਲੋ ਇਸ ਮਾਮਲੇ ਨੂੰ ਪੱਤਰ ਰਾਹੀ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਹਨਾਂ ਇਸ ਪੱਤਰ ਰਾਹੀ ਵਿਦੇਸ਼ ਮੰਤਰਾਲੇ ਨੂੰ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ਦੀ ਬੇਨਤੀ ਕੀਤੀ ਹੈ ਅਤੇ ਮਨਦੀਪ ਸਮੇਤ ਰੂਸ ਦੀ ਆਰਮੀ ਵੱਲੋਂ ਜ਼ਬਰਨ ਭਰਤੀ ਕੀਤੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਠੋਸ ਕਦਮ ਉਠਾਉਣ ਦੀ ਅਪੀਲ ਕੀਤੀ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਸਹੀ ਜਾਣਕਾਰੀ ਤੋਂ ਕਿਸੇ ਠੱਗ ਟਰੈਵਲ ਏਜੰਟ ਦੇ ਹੱਥੇ ਚੜ੍ਹ ਕਿ ਵਿਦੇਸ਼ਾਂ ਵਿੱਚ ਆਪਣੀਆਂ ਕੀਮਤੀਆਂ ਜਾਨਾਂ ਨੂੰ ਜ਼ੋਖਿਮ ਵਿੱਚ ਨਾ ਪਾਉਣ। ਉਹਨਾਂ ਕਿਹਾ ਕਿ ਠੱਗ ਤੇ ਧੋਖੇਬਾਜ਼ ਏਜੰਟਾਂ ਵੱਲੋਂ ਆਰਮੀਨੀਆ ਰਾਹੀ ਇੱਕ ਅਜਿਹਾ ਰਸਤਾ ਤਿਆਰ ਕੀਤਾ ਹੋਇਆ ਹੈ। ਜਿਹੜਾ ਕਿ ਨੌਜਵਾਨਾਂ ਨੂੰ ਯੂਰੋਪ ਭੇਜਣ ਦਾ ਲਾਲਚ ਦੇ ਕਿ ਆਰਮੀਨੀਆ ਤੋਂ ਬੈਲਾਰੂਸ ਤੇ ਰਸ਼ੀਆ ਵਿੱਚ ਫਸਾ ਰਹੇ ਹਨ। ਜਿੱਥੇ ਉਹਨਾਂ ਦੀ ਜਿੱਥੇ ਜਾਨ ਜ਼ੋਖਿਮ ਵਿੱਚ ਪਾਈ ਜਾ ਰਹੀ ਹੈ ਉੱਥੇ ਹੀ ਉਹਨਾਂ ਨੂੰ ਉੱਥੇ ਭਾਰੀ ਤਸ਼ਦੱਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

(For more news apart from Despite being disabled, Russian army forced the Punjabi youth to enlist News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement