Punjab News: ਪੰਜਾਬ ਦੇ ਸਕੂਲਾਂ ’ਚ ਮਿਡ-ਡੇਅ ਮੀਲ ਦਾ ਨਵਾਂ ਮੀਨੂ ਜਾਰੀ, ਭਲਕੇ ਤੋਂ ਹੋਵੇਗਾ ਲਾਗੂ
Published : Jun 30, 2025, 7:32 am IST
Updated : Jun 30, 2025, 10:15 am IST
SHARE ARTICLE
New mid-day meal menu released in Punjab schools
New mid-day meal menu released in Punjab schools

Punjab News: ਸਾਰੇ ਸਕੂਲਾਂ ਵਿੱਚ, ਵਿਦਿਆਰਥੀਆਂ ਨੂੰ ਇੱਕ ਕਤਾਰ ਵਿੱਚ ਬਿਠਾ ਕੇ ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਮੀਨੂ ਅਨੁਸਾਰ ਭੋਜਨ ਮੁਹੱਈਆ ਹੋਵੇਗਾ

New mid-day meal menu released in Punjab schools:  ਪ੍ਰਧਾਨ ਮੰਤਰੀ ਪੌਸ਼ਣ ਯੋਜਨਾ (ਪਹਿਲਾਂ ਮਿਡ-ਡੇਅ ਮੀਲ ਸਕੀਮ) ਤਹਿਤ, ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਦੇ ਮੀਨੂ ਵਿਚ ਬਦਲਾਅ ਕੀਤੇ ਗਏ ਹਨ। ਨਵਾਂ ਹਫ਼ਤਾਵਾਰੀ ਮੀਨੂ 1 ਜੁਲਾਈ ਤੋਂ 31 ਜੁਲਾਈ ਤਕ ਲਾਗੂ ਰਹੇਗਾ। 

ਇਸ ਸਬੰਧੀ ਜਨਰਲ ਮੈਨੇਜਰ ਮਿਡ- ਡੇਅ ਮੀਲ ਸੁਸਾਇਟੀ ਵਲੋਂ ਜਾਰੀ ਹਦਾਇਤਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਨਵੇਂ ਹਫ਼ਤਾਵਾਰੀ ਮੀਨੂ ਦੇ ਅਨੁਸਾਰ, ਸੋਮਵਾਰ ਨੂੰ ਦਾਲ ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ-ਚੌਲ ਅਤੇ ਖੀਰ, ਬੁੱਧਵਾਰ ਨੂੰ ਕਲੇ ਜਾਂ ਚਿਟੇ ਛੋਲੇ  (ਆਲੂਆਂ ਦੇ ਨਾਲ) ਅਤੇ ਪੂਰੀ ਜਾਂ ਰੋਟੀ, ਵੀਰਵਾਰ ਨੂੰ ਆਲੂ-ਪਿਆਜ਼ ਪਕੌੜਿਆਂ ਦੇ ਨਾਲ ਕੜ੍ਹੀ ਅਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਅਤੇ ਰੋਟੀ, ਜਦਕਿ ਸ਼ਨੀਵਾਰ ਨੂੰ ਸਾਬਤ ਮਾਂਹ ਦੀ ਦਾਲ, ਚੌਲ ਅਤੇ ਮੌਸਮੀ ਫਲ ਪਰੋਸੇ ਜਾਣਗੇ।

ਸਾਰੇ ਸਕੂਲਾਂ ਵਿੱਚ, ਵਿਦਿਆਰਥੀਆਂ ਨੂੰ ਇੱਕ ਕਤਾਰ ਵਿੱਚ ਬਿਠਾ ਕੇ  ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਮੀਨੂ ਅਨੁਸਾਰ ਭੋਜਨ ਮੁਹੱਈਆ ਹੋਵੇਗਾ । ਜੇਕਰ ਕਿਸੇ ਵੀ ਸਕੂਲ ਵਿੱਚ ਨਿਰਧਾਰਤ ਮੀਨੂ ਅਨੁਸਾਰ ਭੋਜਨ ਮੁਹੱਈਆ ਨਹੀਂ ਕਰਵਾਇਆ ਜਾਂਦਾ ਹੈ, ਤਾਂ ਸਾਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।
ਐਸ.ਏ.ਐਸ. ਨਗਰ ਤੋਂ ਸਤਵਿੰਦਰ ਸਿੰਘ ਧੜਾਕ ਦੀ ਰਿਪੋਰਟ

(For more news apart from “New mid-day meal menu released in Punjab schools,” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement