Firozpur News: ਫਿਰੋਜ਼ਪੁਰ 'ਚ ਪਾਣੀ ਨਾਲ ਭਰੇ ਟੋਏ ਵਿਚ ਡੁੱਬਣ ਕਾਰਨ ਦੋ ਮਾਸੂਮ ਭੈਣਾਂ ਦੀ ਮੌਤ
Published : Jun 30, 2025, 7:05 am IST
Updated : Jun 30, 2025, 10:15 am IST
SHARE ARTICLE
Two innocent sisters die after drowning in a water-filled pit in Firozpur
Two innocent sisters die after drowning in a water-filled pit in Firozpur

Firozpur News: ਚਾਰ ਅਤੇ ਪੰਜ ਸਾਲ ਦੋਵਾਂ ਦੀ ਉਮਰ

Two innocent sisters die after drowning in a water-filled pit in Firozpur: ਫਿਰੋਜ਼ਪੁਰ ਦੇ ਪਿੰਡ ਖਲਚੀਆਂ ਜਾਦੀਦ ’ਚ ਦੋ ਚਚੇਰੀਆਂ ਭੈਣਾਂ ਦੀ ਪਾਣੀ ਦੇ ਟੋਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੀੜਤ ਪਰਿਵਾਰ ਦੇ ਮੈਂਬਰਾਂ ਅਨੁਸਾਰ, ਭੱਠੇ ਦੇ ਮਾਲਕ ਨੇ ਮੀਂਹ ਦਾ ਪਾਣੀ ਅਤੇ ਕਲੋਨੀ ਦਾ ਪਾਣੀ ਸੁੱਟਣ ਲਈ ਟੋਏ ਪੁੱਟੇ ਸਨ ਤੇ ਦੋਵੇਂ ਚਚੇਰੀਆਂ ਭੈਣਾਂ, ਜਿਨ੍ਹਾਂ ਦੀ ਉਮਰ ਚਾਰ ਅਤੇ ਪੰਜ ਸਾਲ ਸੀ, ਅਚਾਨਕ ਫਿਸਲ ਕੇ ਇਸ ਪਾਣੀ ਦੇ ਟੋਏ ਵਿੱਚ ਡਿੱਗ ਗਈਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਦੇਰ ਤੱਕ ਪਤਾ ਨਹੀਂ ਲੱਗਾ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ।

ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਭੱਠਾ ਮਾਲਕ ਨੇ ਮੀਂਹ ਦੇ ਪਾਣੀ ਨੂੰ ਕੱਢਣ ਲਈ ਇੱਕ ਵੱਡਾ ਟੋਆ ਪਾਇਆ ਸੀ ਅਤੇ ਮੀਂਹ ਤੋਂ ਬਾਅਦ ਇਹ ਟੋਆ ਪਾਣੀ ਨਾਲ ਭਰ ਗਿਆ ਅਤੇ ਸਾਡੇ ਬੱਚੇ ਅਚਾਨਕ ਫਿਸਲ ਕੇ ਇਸ ਪਾਣੀ ਨਾਲ ਭਰੇ ਟੋਏ ਵਿੱਚ ਡਿੱਗ ਗਏ ਜਿਸ ਕਾਰਨ ਦੋਵੇਂ ਬੱਚਿਆਂ ਦੀ ਇਸ ਟੋਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਅਤੇ ਭੱਠੇ ਮਾਲਕ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਦੋ ਕੁੜੀਆਂ ਦੀ ਪਾਣੀ ਦੇ ਟੋਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਲਿਆਂਦਾ ਗਿਆ, ਉੱਥੋਂ ਉਨ੍ਹਾਂ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਅਤੇ ਭੈਣਾਂ ਦੇ ਆਧਾਰ ’ਤੇ ਢੁਕਵੀਂ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ
ਫ਼ਿਰੋਜ਼ਪੁਰ ਤੋਂ ਤਪਿੰਦਰ ਸਿੰਘ ਦੀ ਰਿਪੋਰਟ

(For more news apart from “Two innocent sisters die after drowning in a water-filled pit in Firozpur,” stay tuned to Rozana Spokesman.)
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement