ਮਾਈ ਭਾਗੋ ਆਰਮਡ ਫ਼ੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫ਼ਾਰ ਗਰਲਜ਼ ਵਲੋਂ ਦਾਖ਼ਲਾ ਪ੍ਰੀਖਿਆ 5 ਅਗੱਸਤ ਨੂੰ
Published : Jul 30, 2020, 10:21 am IST
Updated : Jul 30, 2020, 10:21 am IST
SHARE ARTICLE
 Mai Bhago Armed Forces Preparatory Institute
Mai Bhago Armed Forces Preparatory Institute

ਪੰਜਾਬ ਸਰਕਾਰ ਦੀ ਪ੍ਰਮੁੱਖ ਸੰਸਥਾ ਮਾਈ ਭਾਗੋ ਆਰਮਡ ਫੋਰਸਿਜ ਪ੍ਰੈਪਰੇਟਰੀ ਇੰਸਟੀਚਿਊ ਫਾਰ

ਚੰਡੀਗੜ੍ਹ, 29 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਦੀ ਪ੍ਰਮੁੱਖ ਸੰਸਥਾ ਮਾਈ ਭਾਗੋ ਆਰਮਡ ਫੋਰਸਿਜ ਪ੍ਰੈਪਰੇਟਰੀ ਇੰਸਟੀਚਿਊ ਫਾਰ ਗਰਲਜ਼ ਵਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਸਾਲ ਉਮੀਦਵਾਰਾਂ ਦੀ ਰਜਿਟ੍ਰੇਸ਼ਨ ਸੀ-ਡੈਕ ਪੋਰਟਲ ’ਤੇ ਆਨਲਾਈਨ ਕੀਤੀ ਗਈ ਹੈ। ਮਾਈ ਭਾਗੋ ਆਰਮਡ ਫ਼ੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿਚ ਸਿਖਲਾਈ ਲਈ ਲੜਕੀਆਂ ਦੇ ਨਵੇਂ ਬੈਚ ਦੀ ਦਾਖ਼ਲਾ ਪ੍ਰੀਖਿਆ 5 ਅਗੱਸਤ, 2020 ਨੂੰ ਹੋਵੇਗੀ। 

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮਾਈ ਭਾਗੋ ਏ.ਐਫ.ਪੀ.ਆਈ ਦੇ ਡਾਇਰੈਕਟਰ ਮੇਜਰ ਜਨਰਲ ਆਈ.ਪੀ. ਸਿੰਘ ਨੇ ਦਸਿਆ ਕਿ ਪ੍ਰੀਖਿਆ ਲੈਣ ਦਾ ਜ਼ਿੰਮਾ ਆਊਟਸੋਰਸਿੰਗ ਆਧਾਰ ’ਤੇ ਸੀ-ਡੈਕ ਨੂੰ ਦਿਤਾ ਗਿਆ ਹੈ,  ਜੋ ਉਮੀਦਵਾਰਾਂ ਦੀ ਯੋਗਤਾ, ਦਾਖਲਾ ਕਾਰਡ ਜਾਰੀ ਕਰਨ ਅਤੇ ਉਨ੍ਹਾਂ ਨੂੰ ਪ੍ਰੀਖਿਆ ਦੀ ਮਿਤੀ ਅਤੇ ਸਥਾਨ ਦੀ ਜਾਣਕਾਰੀ ਦੇਵੇਗਾ। 

ਜਨਰਲ ਆਈ.ਪੀ. ਸਿੰਘ ਨੇ ਦਸਿਆ ਕਿ ਮਾਈ ਭਾਗੋ ਏ.ਐਫ.ਪੀ.ਆਈ ਵਲੋਂ ਹਰ ਸਾਲ 12ਵੀਂ ਪਾਸ 25 ਲੜਕੀਆਂ  ਦੇ ਨਵੇਂ ਬੈਚ ਵਿੱਚ ਦਾਖਲੇ ਲਈ ਲਿਖਤੀ ਦਾਖ਼ਲਾ ਪ੍ਰੀਖਿਆ ਕਰਵਾਈ ਜਾਂਦੀ ਹੈ, ਜਿਨ੍ਹਾਂ ਨੂੰ ਰਖਿਆ ਸੇਵਾਵਾਂ ਵਿਚ ਕਮਿਸ਼ਨਡ ਅਫ਼ਸਰ ਵਜੋਂ ਕਰੀਅਰ ਦੀ ਸਿਖਲਾਈ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਪਿਛਲੇ ਸਾਲਾਂ ਦੌਰਾਨ ਦਾਖਲਾ ਪ੍ਰਕਿਰਿਆ 15 ਜੁਲਾਈ ਤਕ ਮੁਕੰਮਲ ਹੋ ਜਾਂਦੀ ਸੀ, ਪਰ ਇਸ ਸਾਲ ਕੋਵਿਡ-19 ਕਾਰਨ ਇਸ ਪ੍ਰਕਿਰਿਆ ਵਿਚ ਦੇਰੀ ਹੋਈ ਹੈ।

ਜਨਰਲ ਸਿੰਘ ਨੇ ਦਸਿਆ ਕਿ ਇਸ ਸਾਲ 1155 ਉਮੀਦਵਾਰਾਂ ਨੇ ਆਨ ਲਾਈਨ ਰਜਿਸਟਰੇਸ਼ਨ ਕੀਤੀ ਹੈ, ਜਿਨ੍ਹਾਂ ਵਿਚੋਂ 821 ਉਮੀਦਵਾਰ ਪ੍ਰੀਖਿਆ ਵਿਚ ਸ਼ਾਮਲ ਹੋਣ ਦੇ ਯੋਗ ਪਾਏ ਗਏ। ਉਨ੍ਹਾਂ ਦਸਿਆ ਕਿ ਪ੍ਰੀਖਿਆ ਕਰਵਾਉਣ ਸਬੰਧੀ ਸਾਰੀਆਂ ਲੋੜੀਂਦੀਆਂ ਪ੍ਰਬੰਧਕੀ ਮਨਜੂਰੀਆਂ ਲੈ ਲਈਆਂ ਗਈਆਂ ਹਨ। ਸਮਾਜਕ ਦੂਰੀ ਬਣਾਈ ਰੱਖਣ ਅਤੇ ਇਕੱਠ ਤੋਂ ਬਚਣ ਲਈ ਇਹ ਪ੍ਰੀਖਿਆ ਦੋ ਸਥਾਨਾਂ, ਗੋਲਡਨ ਬੈੱਲ ਪਬਲਿਕ ਸਕੂਲ, ਸੈਕਟਰ 77, ਐਸ.ਏ.ਐਸ.ਨਗਰ (ਮੁਹਾਲੀ) ਅਤੇ ਮਾਈ ਭਾਗੋ ਏ.ਐਫ.ਪੀ.ਆਈ, ਗਰਲਜ਼ ਕੈਂਪਸ, ਸੈਕਟਰ 66, ਮੁਹਾਲੀ ਵਿਖੇ ਲਈ ਜਾਵੇਗੀ। ਯੋਗ ਉਮੀਦਵਾਰ ਅਪਣਾ ਦਾਖ਼ਲਾ ਕਾਰਡ ਵੈਬਸਾਈਟ ਲਿੰਕ ਤੋਂ ਡਾਨਲੋਡ ਕਰ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab 'ਚ BJP ਦਾ ਵੱਡਾ ਧਮਾਕਾ, Rozana Spokesman ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ | LIVE

02 Jun 2024 5:33 PM

Punjab 'ਚ BJP ਦਾ ਵੱਡਾ ਧਮਾਕਾ, Rozana Spokesman ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ | LIVE

02 Jun 2024 5:12 PM

ਤੱਪਦੀ ਗਰਮੀ 'ਚ ਪੰਛੀਆਂ ਨੂੰ ਬਚਾਉਣ ਨੇ ਲੋਕਾਂ ਨੂੰ ਵੰਡ ਰਹੇ ਕੁੱਜੇ ਤੇ ਦਾਣੇ, ਤੁਸੀਂ ਵੀ ਦਿਓ ਨੌਜਵਾਨਾਂ ਨੂੰ ....

02 Jun 2024 4:07 PM

Punjab Exit poll 'ਚ Khadur Sahib, Ludhiana ਤੋਂ ਜਿੱਤ ਰਹੇ ਆਹ Leader! BJP ਦੀ ਵੀ ਵੱਡੀ ਟੱਕਰ, ਵੱਡੀ ਡਿਬੇਟ

02 Jun 2024 2:29 PM

ਵਧਦਾ ਜਾ ਰਿਹਾ ਗਰਮੀ ਦਾ ਕਹਿਰ, Transformers ਅੱਗੇ ਵੀ ਲਗਾਉਣੇ ਪੈ ਰਹੇ ਨੇ ਕੂਲਰ

02 Jun 2024 12:58 PM
Advertisement