ਪੰਜਾਬ ਦੇ ਲੋਕਾਂ ਦੀ ਤਕਦੀਰ ਚੰਗੇ ਅਕਸ ਵਾਲੀ ਲੀਡਰਸ਼ਿਪ ਤੇ ਤੀਸਰਾ ਫ਼ਰੰਟ ਬਣਨ ਨਾਲ ਹੀ..........
Published : Jul 30, 2020, 10:31 am IST
Updated : Jul 30, 2020, 10:32 am IST
SHARE ARTICLE
Ranjeet Singh Brahmpura
Ranjeet Singh Brahmpura

ਕਿਹਾ, ਹਰਸਿਮਰਤ ਤੇ ਸੁਖਬੀਰ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਹਮਾਇਤੀ ਬਣਨ

ਅੰਮ੍ਰਿਤਸਰ, 29 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਤਕਦੀਰ ਚੰਗੇ ਅਕਸ ਵਾਲੀ ਲੀਡਰਸ਼ਿਪ ਤੇ ਨਵਾਂ ਤੀਸਰਾ ਫ਼ਰੰਟ ਬਣਨ ਨਾਲ ਹੀ ਬਦਲ ਸਕਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਕੋਈ ਵੀ ਚੋਣ ਨਹੀਂ ਲੜਨਗੇ ਪਰ ਪਾਰਟੀ ਅਹੁਦੇਦਾਰ ਸ਼ਮੂਲੀਅਤ ਕਰਨਗੇ। 

ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ੋਰ ਦਿਤਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਕਰਵਾਏ, ਜਿਸ ਦੀ ਮਿਆਦ ਲੰਘੀ ਨੂੰ 9 ਸਾਲ ਹੋ ਗਏ ਹਨ। ਉਨ੍ਹਾਂ ਬੜੇ ਅਫ਼ਸੋਸ ਨਾਲ ਕਿਹਾ ਕਿ ਸੰਸਦ, ਵਿਧਾਨ ਸਭਾ, ਨਗਰ ਨਿਗਮ ਚੋਣਾਂ ਪੰਜਾ ਸਾਲ ਪਿੱਛੋ ਹੋ ਜਾਂਦੀਆਂ ਹਨ ਪਰ ਸਿੱਖਾਂ ਦੀ ਮਹਾਨ ਸੰਸਥਾ ਐਸ.ਜੀ.ਪੀ.ਸੀ. ਚੋਣ ਕਦੇ ਵੀ ਸਮੇਂ ਸਿਰ ਨਹੀਂ ਹੋਈ।

ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਪਰ ਸੁਖਦੇਵ ਸਿੰਘ ਢੀਂਡਸਾ ਸਮੇਤ ਸਮੂਹ ਹਮ-ਖਿਆਲੀਆਂ ਪਾਰਟੀਆਂ ਨਾਲ ਚੋਣ ਸਮਝੌਤਾ ਕੀਤਾ ਜਾਵੇਗਾ। ਯੂ.ਏ.ਪੀ.ਏ. ਨੂੰ ਕਾਲਾ ਕਾਨੂੰਨ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਦੀ ਸਿੱਖÎਾਂ ਪ੍ਰਤੀ ਵਿਤਕਰੇ ਭਰਿਆ ਅਤੇ ਤਾਨਾਸ਼ਾਹ ਵਾਲਾ ਰਵਈਆ ਹੈ। ਇਕ ਸਿੱਖ ਨੌਜਵਾਨ ਵਲੋਂ ਆਤਮ ਹਤਿਆ ਕਰਨ ਦੀ ਮੂੰਹ ਬੋਲਦੀ ਤਸਵੀਰ ਹੈ। ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਕ੍ਰਮਵਾਰ ਮੰਤਰੀ ਤੇ ਲੋਕ ਸਭਾ ਤੋਂ ਅਸਤੀਫ਼ਾ ਦੇਣ ਬਾਅਦ ਕਿਸਾਨਾਂ ਦੇ ਚਹੇਤੇ ਬਣਨ।

ਤੇਲ ਦੀਆਂ ਕੀਮਤਾਂ ਵਧਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡਦੇ ਹਨ ਤਾਂ ਉਹ ਉਨ੍ਹਾਂ ਨੂੰ ਲੈਣ ਨੰਗੇ ਪੈਰੀ ਜਾਣਗੇ। ਬ੍ਰਹਮਪੁਰਾ ਦੋਸ਼ ਲਾÎਇਆ ਕਿ ਸੌਦਾ ਸਾਧ ਕੋਲ ਵੱਡੇ ਬਾਦਲ ਨੇ ਪਰਮਿੰਦਰ ਸਿੰਘ ਢੀਂਡਸਾ ਸਮੇਤ 20 ਵਿਧਾਇਕ ਵੋਟਾਂ ਲਈ ਭੇਜੇ ਸਨ। ਉਨ੍ਹਾਂ ਪਾਰਟੀ ਦੀ ਭਰਤੀ ਅਗਲੇ ਹਫ਼ਤੇ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕਿਸਾਨ ਆਰਡੀਨੈਂਸ ਵਿਰੁਧ ਉਹ ਸੜਕਾਂ ’ਤੇ ਉਤਰਨਗੇ। 

ਅਕਾਲੀ ਦਲ ਟਕਸਾਲੀ ਨੇ ਅੱਜ ਅਪਣਾ ਮੁੱਖ ਦਫ਼ਤਰ ਸ੍ਰੀ ਅੰਮ੍ਰਿਤਸਰ ਵਿਖੇ ਖੋਲ੍ਹ ਕੇ ਪਾਰਟੀ ਦਾ ਬਿਗੁਲ ਵਜਾ ਦਿਤਾ। ਇਸ ਦਫ਼ਤਰ ਦੇ ਮੁੱਖ ਇੰਚਾਰਜ ਮਨਮੋਹਨ ਸਿੰਘ ਸਠਿਆਲਾ ਹੋਣਗੇ। ਇਸ ਦਫ਼ਤਰ ਤੋਂ ਪਾਰਟੀ ਦੀਆਂ ਸਮੁੱਚੀਆਂ ਗਤੀਵਿਧੀਆਂ ਹਰ ਪਲ ਜਨਤਾ ਅਤੇ ਮੀਡੀਆ ਵਿਚ ਲਗਾਤਾਰ ਨਸ਼ਰ ਹੋਣਗੀਆਂ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement